18.4 C
Los Angeles
May 3, 2024
Sanjhi Khabar
Pakistan

ਕੋਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ ਪਾਕਿਸਤਾਨੀ PM ਇਮਰਾਨ ਖਾਨ ਕਰ ਰਹੇ ਮੀਟਿੰਗ, ਬੁਰੀ ਤਰ੍ਹਾਂ ਘਿਰੇ

Agency
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ। ਕੋਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਮੀਡੀਆ ਟੀਮ ਦੇ ਸਾਹਮਣੇ ਮੌਜੂਦ ਹੋ ਕੇ ਮੀਟਿੰਗ ਕੀਤੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਖੂਬ ਅਲੋਚਨਾ ਹੋ ਰਹੀ ਹੈ। ਇਸਨ ਨੂੰ ਲੈ ਕੇ ਉਹ ਵਿਰੋਧੀ ਧਿਰ ਤੇ ਆਵਾਮ ਦੇ ਨਿਸ਼ਾਨੇ ‘ਤੇ ਵੀ ਆ ਗਏ ਹਨ। ਦੱਸ ਦੇਈਏ ਕਿ ਪਿਛਲੇ ਸ਼ਨੀਵਾਰ ਨੂੰ ਇਮਰਾਨ ਖਾਨ ਅਤੇ ਉਸ ਦੀ ਪਤਨੀ ਬੁਸ਼ਰਾ ਬੀਬੀ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਦੱਸ ਦੇਈਏ ਕਿ ਇਮਰਾਨ ਖਾਨ ਨੇ ਪਾਜ਼ੀਟਿਵ ਆਉਣ ਤੋਂ ਕੁਝ ਦਿਨ ਪਹਿਲਾਂ ਐਂਟੀ-ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਵਾਈ ਸੀ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼ਿਬਲੀ ਫਰਾਜ ਅਤੇ ਇਕ ਹੋਰ ਸੰਸਦ ਮੈਂਬਰ ਫੈਸਲ ਜਾਵੇਦ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੀਟਿੰਗ ਵਿਚ ਹਿੱਸਾ ਲਿਆ ਸੀ। ਇਸ ਮੁਲਾਕਾਤ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਪਾਈਆਂ ਗਈਆਂ, ਜਿਸ ਤੋਂ ਬਾਅਦ ਇਮਰਾਨ ਲੋਕਾਂ ਦੇ ਨਿਸ਼ਾਨੇ ‘ਤੇ ਆ ਗਏ। ਇਸ ਤਸਵੀਰ ਵਿੱਚ ਇਮਰਾਨ ਖਾਨ ਆਪਣੀ ਟੀਮ ਨਾਲ ਗੱਲ ਕਰਦੇ ਹੋਏ ਵੇਖੇ ਜਾ ਸਕਦੇ ਹਨ।
ਇੰਨਾ ਹੀ ਨਹੀਂ, ਪ੍ਰਧਾਨ ਮੰਤਰੀ ਦੇ ਆਈਸੋਲੇਸ਼ਨ ਵਿੱਚ ਰਹਿਣ ਦੇ ਬਾਵਜੂਦ ਬੈਠਕ ਲੈਣ ਦੀ ਘਟਨਾ ਦਾ ਕੋਈ ਵੀ ਸਰਕਾਰੀ ਬੁਲਾਰਾ ਬਚਾਅ ਨਹੀਂ ਕਰ ਸਕਿਆ ਹੈ। ਸਰਕਾਰੀ ਬੁਲਾਰਿਆਂ ਦੀ ਟੀਮ ਮੀਡੀਆ ਦੇ ਸਵਾਲਾਂ ਤੋਂ ਬੱਚਦੀ ਹੋਈ ਨਜ਼ਰ ਆਈ। ਲੋਕ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇਸ ਘਟਨਾ ਬਾਰੇ ਹੈਰਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਪਾਜ਼ੀਟਿਵ ਹੋਣ ਦੇ ਬਾਵਜੂਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਖੁਦ ਮੀਟਿੰਗ ਕਰਨ ਦੀ ਜ਼ਰੂਰਤ ਸੀ। ਹਾਲਾਂਕਿ, ਉਹ ਵੀਡੀਓ ਕਾਨਫਰੰਸ ਰਾਹੀਂ ਇੱਕ ਮੀਟਿੰਗ ਵੀ ਕਰ ਸਕਦੇ ਸਨ।

Related posts

ਹੁਣ ਜੰਮੂ ਦੇ ਕਾਲੂਚਕ ਮਿਲਟਰੀ ਸਟੇਸ਼ਨ ‘ਤੇ ਵੇਖੇ ਗਏ ਦੋ ਡਰੋਨ, ਸੈਨਾ ਨੇ ਭਜਾਇਆ

Sanjhi Khabar

ਬੰਗਲਾਦੇਸ਼ ‘ਚ PM ਮੋਦੀ ਦੇ ਦੌਰੇ ਦਾ ਵਿਰੋਧ, ਪੁਲਿਸ ਨਾਲ ਹਿੰਸਕ ਝੜਪ ‘ਚ 4 ਲੋਕਾਂ ਦੀ ਮੌਤ

Sanjhi Khabar

ਭਾਰਤ ਪਾਕਿਸਤਾਨ ਸਰਹੱਦ ਤੋਂ ਪਾਕਿਸਤਾਨੀ ਘੁਸਪੈਠੀਆ ਕਾਬੂ

Sanjhi Khabar

Leave a Comment