Sanjhi Khabar
New Delhi Pakistan ਰਾਸ਼ਟਰੀ ਅੰਤਰਰਾਸ਼ਟਰੀ

ਬੰਗਲਾਦੇਸ਼ ‘ਚ PM ਮੋਦੀ ਦੇ ਦੌਰੇ ਦਾ ਵਿਰੋਧ, ਪੁਲਿਸ ਨਾਲ ਹਿੰਸਕ ਝੜਪ ‘ਚ 4 ਲੋਕਾਂ ਦੀ ਮੌਤ

Agency
New Delhi : ਬੰਗਲਾਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਹੋਏ ਹਿੰਸਕ ਪ੍ਰਦਰਸ਼ਨਾਂ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ । ਪੀਐਮ ਮੋਦੀ ਬੰਗਲਾਦੇਸ਼ ਦੇ 50ਵੇਂ ਆਜ਼ਾਦੀ ਦਿਵਸ ‘ਤੇ ਆਯੋਜਿਤ ਸਮਾਰੋਹਾਂ ਦੇ ਮੌਕੇ ‘ਤੇ ਇੱਥੇ ਆਏ ਹਨ । ਚਟਗਾਂਵ ਜ਼ਿਲ੍ਹੇ ਵਿੱਚ ਇੱਕ ਮਸ਼ਹੂਰ ਮਦਰੱਸੇ ਦੇ ਵਿਦਿਆਰਥੀਆਂ ਅਤੇ ਇਸਲਾਮਿਕ ਸਮੂਹ ਦੇ ਮੈਂਬਰਾਂ ਦੀ ਪੁਲਿਸ ਨਾਲ ਹੋਈ ਝੜਪ ਤੋਂ ਬਾਅਦ ਇਨ੍ਹਾਂ ਲੋਕਾਂ ਦੀ ਮੌਤ ਹੋਈ ਹੈ।
ਚਟਗਾਂਵ ਮੈਡੀਕਲ ਕਾਲਜ ਹਸਪਤਾਲ ਵਿੱਚ ਇੱਕ ਪੁਲਿਸ ਅਧਿਕਾਰੀ ਅਲਾਉਦੀਨ ਤਾਲੁਕਦਾਰ ਨੇ ਕਿਹਾ ਕਿ ਪੰਜ ਲੋਕਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ 4 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸਲਾਮਿਕ ਸਮੂਹ ਹਿਫਾਜ਼ਤ-ਏ-ਇਸਲਾਮ ਦੇ ਮੈਂਬਰਾਂ ਨੇ ਚਟਗਾਂਵ ਦੇ ਹਥਾਜਾਰੀ ਖੇਤਰ ਵਿੱਚ ਪੁਲਿਸ ਥਾਣਿਆਂ ਸਣੇ ਸਰਕਾਰੀ ਇਮਾਰਤਾਂ ‘ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਪੁਲਿਸ ਨੂੰ ਜਵਾਬੀ ਕਾਰਵਾਈ ਕਰਨੀ ਪਈ।
ਇਸ ਘਟਨਾ ਸਬੰਧੀ ਅਧਿਕਾਰੀਆਂ ਅਤੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਢਾਕਾ ਦੀ ਮੁੱਖ ਮਸਜਿਦ ਨੇੜੇ ਪ੍ਰਦਰਸ਼ਨਕਾਰੀਆਂ ਦੇ ਸਮੂਹਾਂ ਵਿਚਾਲੇ ਝੜਪ ਹੋ ਗਈ ਅਤੇ ਪੁਲਿਸ ਨੇ ਭੀੜ ਨੂੰ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਨਾਲ ਖਿੰਡਾ ਦਿੱਤਾ । ਇਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ । ਪ੍ਰਦਰਸ਼ਨਕਾਰੀਆਂ ਨੇ ਬ੍ਰਾਹਮਣਬਰੀਆ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਦੇ ਦਫ਼ਤਰ ਨੂੰ ਵੀ ਅੱਗ ਲਾ ਦਿੱਤੀ, ਜਿਸ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਵੀ ਰੁੱਕ ਗਈ।
ਦੱਸ ਦੇਈਏ ਕਿ ਪੀਐਮ ਮੋਦੀ ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸੱਦੇ ‘ਤੇ ਢਾਕਾ ਪਹੁੰਚੇ । ਪਿਛਲੇ ਕੁਝ ਦਿਨਾਂ ਤੋਂ ਕਈ ਮੁਸਲਿਮ ਨੇਤਾ ਅਤੇ ਖੱਬੇਪੱਖੀ ਸੰਗਠਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਖਿਲਾਫ ਰੈਲੀਆਂ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸ਼ੇਖ ਮੁਜੀਬੁਰ ਰਹਿਮਾਨ ਨੇ ਧਰਮ ਨਿਰਪੱਖ ਰਾਸ਼ਟਰ ਲਈ ਸੰਘਰਸ਼ ਕੀਤਾ ਸੀ ਜਦਕਿ ਮੋਦੀ ਫਿਰਕੂ ਹਨ।

Related posts

ਆਪਣਾ ਲਓ ਇਹ ਆਦਤਾਂ, ਰਹੋਗੇ ਬਿਲਕੁਲ ਫਿੱਟ ਅਤੇ ਸਿਹਤਮੰਦ

Sanjhi Khabar

ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ; ਪੰਜਾਬ ਸਮੇਤ ਕਈ ਸੂਬਿਆਂ ‘ਚ ਭਾਰੀ ਬਾਰਸ਼ ਅਤੇ ਤੂਫ਼ਾਨ ਦਾ ਖ਼ਦਸ਼ਾ

Sanjhi Khabar

ਨਸ਼ਿਆਂ ਦੇ ਜਾਲ ਨੂੰ ਖਤਮ ਕਰਨ ਲਈ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਕਰੋ ਮਦਦ : ਡੀਜੀ ਰਾਕੇਸ਼ ਅਸਥਾਨਾ

Sanjhi Khabar

Leave a Comment