21.9 C
Los Angeles
April 29, 2024
Sanjhi Khabar
Crime News Sri Muktsar Sahib ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਬਰੀਵਾਲਾ ਪੁਲਿਸ ਵੱਲੋਂ ਇਕ ਕਿਲੋ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

Tarsem Dhuddy Randir Saggu
ਸ੍ਰੀ ਮੁਕਤਸਰ ਸਾਹਿਬ, :ਸ੍ਰੀ ਮੁਕਤਸਰ ਸਾਹਿਬ, ਦੀ ਥਾਣਾ ਬਰੀਵਾਲਾ ਪੁਲਸ ਨੇ ਇਕ ਕਿਲੋ ਹੈਰੋਇਨ ਦੇ ਨਾਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਪੰਜ ਕਰੋੜ ਰੁਪਏ ਦੇ ਕਰੀਬ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਡੀ. ਸੂਡਰਵਿਲੀ ਆਈ.ਪੀ.ਐਸ, ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਾਇਮ ਦੌਰਾਨ ਸ੍ਰੀ ਰਾਜਪਾਲ ਸਿੰਘ, ਕਪਤਾਨ ਪੁਲਿਸ (ਇੰਨਵੈ) ਸ੍ਰੀ ਮੁਕਤਸਰ ਸਾਹਿਬ, ਸ੍ਰੀ ਕੁਲਵੰਤ ਰਾਏ, ਕਪਤਾਨ ਪੁਲਿਸ (ਪੀ.ਬੀ.ਆਈ) ਸ੍ਰੀ ਮੁਕਤਸਰ ਸਾਹਿਬ, ਸ੍ਰੀ ਜਸਮੀਤ ਸਿੰਘ ਉੱਪ ਕਪਤਾਨ ਪੁਲਿਸ ਇੰਨਵੈ) ਸ੍ਰੀ ਮੁਕਤਸਰ ਸਾਹਿਬ ਵੱਲੋਂ ਮਿਲੀਆਂ ਹਦਾਇਤਾਂ ਮੁਤਾਬਿਕ ਇੰਸਪੈਕਟਰ ਸੁਖਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਮਿਤੀ 16.03.2021 ਨੂੰ ਸੀ.ਆਈ.ਏ, ਸਟਾਫ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਪਾਰਟੀ ਸਥ: ਗੁਰਤੇਜ ਸਿੰਘ 25ਸਮਸ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੇ ਸਬੰਧ ਵਿੱਚ ਇਲਾਕਾ ਬਾਣਾ ਬਰੀਵਾਲਾ, ਬੱਸ ਅੱਡਾ ਸਰਾਏਨਾਗਾ ਸੀ ਤਾਂ ਪੁਲਿਸ ਪਾਰਟੀ ਨੇ ਦੋ ਸਕੀ ਵਿਅਕਤੀ ਭੁਪਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਰੱਤਾ ਖੇੜਾ ਤਹਿ ਮਲੋਟ ਜਿਲਾ ਸ੍ਰੀ ਮੁਕਤਸਰ ਸਾਹਿਬ, ਅਤੇ ਜੰਜਬੀਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਮਲੋਟ ਤਹਿ ਮਲੋਟ ਜਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਰੋਕ ਕੇ ਕਾਇਦੇ ਮੁਤਾਬਿਕ ਤਲਾਸ਼ੀ ਕੀਤੀ ਤਾਂ ਉਹਨਾਂ ਦੋਨੋਂ ਨੌਜਵਾਨਾਂ ਪਾਸੋਂ 5 ਗਰਾਮ ਹੈਰੋਇੰਨ ਕੁੱਲ 1 ਕਿਲੋ ਹੈਰੋਇਨ ਬਰਾਮਦ ਹੋਈ। ਜਿਸ ਦੀ ਕੌਮਾਂਤਰੀ ਬਜ਼ਾਰ ਵਿੱਚ ਕੀਮਤ 5 ਕਰੋੜ ਰੁਪਏ ਹੈ।
ਪੁਲਿਸ ਨੇ ਇਸ ਸਬੰਧ ਵਿੱਚ ਮੁਕੱਦਮਾ ਨੰਬਰ 31 ਮਿਤੀ 16.03.2021 ਧਾਰਾ 21c/61/85 ਐਨ.ਡੀ.ਪੀ.ਐਸ ਐਕਟ ਥਾਣਾ ਬਰੀਵਾਲਾ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀ ਉਕਤ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਕਤ ਦੋਸ਼ੀ ਨਸ਼ੇ ਦੀ ਸਪਲਾਈ ਕਿਥੋਂ ਲੈਂਦੇ ਹਨ, ਨਸ਼ੇ ਦੀ ਸਪਲਾਈ ਅੱਗੇ ਕਿੱਥੇ ਦਿੰਦੇ ਹਨ ਅਤੇ ਹੋਰ ਕਿਹੜੇ ਕਿਹੜੇ ਵਿਅਕਤੀਆਂ ਦੀ ਇਸ ਵਿੱਚ ਸ਼ਮੂਲੀਅਤ ਹੈ, ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Related posts

ਲੈਫਟੀਨੈਂਟ ਜਨਰਲ ਮਨੋਜ ਸੀ. ਪਾਂਡੇ ਹੋਣਗੇ ਥਲ ਸੈਨਾ ਦੇ ਅਗਲੇ ਮੁਖੀ

Sanjhi Khabar

ਬਜਟ ਸੈਸ਼ਨ ‘ਚ ਆਮ ਆਦਮੀ ਪਾਰਟੀ ਚੁੱਕੇਗੀ ਐਸਸੀ-ਐਸਟੀ ਵਜੀਫੇ ਦਾ ਮੁੱਦਾ : ਹਰਪਾਲ ਸਿੰਘ ਚੀਮਾ

Sanjhi Khabar

ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਕੀਤਾ ਸਾਂਝਾ

Sanjhi Khabar

Leave a Comment