20.3 C
Los Angeles
April 29, 2024
Sanjhi Khabar
New Delhi Politics ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਮੋਦੀ ਨੇ ਕੀਤੀ ਮੁੱਖ ਮੰਤਰੀਆਂ ਨਾਲ ਮੀਟਿੰਗ: ਜਲਦ ਰੋਕੀ ਜਾਵੇ ਕੋਰੋਨਾ ਦੀ ਦੂਜੀ ਲਹਿਰ

Agency
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਮਾਮਲਿਆਂ ਨੇ ਕੇਂਦਰ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਅਗਲੇਰੀ ਰਣਨੀਤੀ ‘ਤੇ ਚਰਚਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਹਾਲਾਂਕਿ ਬੈਠਕ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਸ਼ਾਮਲ ਨਹੀਂ ਹੋਏ। ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਹਰ ਹਾਲ ਵਿਚ ਕੋੋਰੋਨਾ ਮਹਾਮਾਰੀ ਨੂੰ ਮਾਤ ਦੇਣੀ ਪਵੇਗੀ ਤੇ ਇਸ ਦੇ ਲਈ ਮਾਸਕ ਸਬੰਧੀ ਗੰਭੀਰਤਾ ਹਾਲੇ ਵੀ ਬੇਹਦ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਦੇਸ਼ ਵਿਚ ਵੈਕਸੀਨੇਸ਼ਨ ਦੀ ਗਤੀ ਲਗਾਤਾਰ ਵਧ ਰਹੀ ਹੈ। ਅਸੀਂ ਇਕ ਦਿਨ ਵਿਚ 30 ਲੱਖ ਲੋਕਾਂ ਨੂੰ ਵੈਕਸੀਨੇਟ ਕਰਨ ਦਾ ਅੰਕੜਾ ਵੀ ਪਾਰ ਕਰ ਚੁੱਕੇ ਹਨ, ਪਰ ਇਸ ਦੇ ਨਾਲ ਹੀ ਸਾਨੂੰ ਵੈਕਸੀਨ ਦੀ ਬਰਬਾਦੀ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ। ਕੋਰੋਨਾ ਦੀ ਲੜਾਈ ‘ਚ ਵੈਕਸੀਨ ਅਸਰਦਾਰ ਹਥਿਆਰ ਹੈ। ਪੰਜਾਬ ‘ਚ ਵੀ ਦਿਨੋਂ-ਦਿਨ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੈਠਕ ‘ਚ ਹਿੱਸਾ ਲਿਆ ਹੈ। ਇਸ ਦੌਰਾਨ ਪੀਐੱਮ ਮੋਦੀ ਸਥਿਤੀ ਦਾ ਜਾਇਜ਼ਾ ਲੈਣਗੇ ਤੇ ਦੋ ਮਹੀਨੇ ਪਹਿਲਾਂ ਸ਼ੁਰੂ ਹੋਈ ਦੇਸ਼ ਦੀ ਟੀਕਾਕਰਨ ਮੁਹਿੰਮ ਦੀ ਪ੍ਰਗਤੀ ਦਾ ਮੁਲਾਂਕਣ ਕਰਨਗੇ। ਕਿਆਸ ਲਗਾਏ ਜਾ ਰਹੇ ਸਨ ਕਿ ਕੋਰੋਨਾ ਦੇ ਵਧਦੇ ਕੇਸਾਂ ਨੂੰ ਰੋਕਣ ਲਈ ਲਾਕਡਾਊਨ ਬਾਰੇ ਵੀ ਚਰਚਾ ਸੰਭਵ ਹੈ।

ਮੁੱਖ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਪੀਐੱਮ ਨੇ ਕਿਹਾ ਕਿ ਕੋਰੋਨਾ ਖ਼ਿਲਾਫ਼ ਦੇਸ਼ ਦੀ ਲੜਾਈ ਨੂੰ ਇਕ ਸਾਲ ਤੋਂ ਜ਼ਿਆਦਾ ਹੋ ਰਿਹਾ ਹੈ। ਭਾਰਤ ਦੇ ਲੋਕਾਂ ਦਾ ਕੋਰੋਨਾ ਨਾਲ ਜਿਸ ਤਰ੍ਹਾਂ ਨਾਲ ਸਾਹਮਣਾ ਹੋ ਰਿਹਾ ਹੈ, ਉਸ ਨੂੰ ਲੋਕ ਉਦਾਹਰਨ ਦੇ ਰੂਪ ‘ਚ ਪੇਸ਼ ਕਰਦੇ ਹਨ। ਅੱਜ ਦੇਸ਼ ਵਿਚ 96 ਫ਼ੀਸਦ ਤੋਂ ਜ਼ਿਆਦਾ ਮਾਮਲੇ ਰਿਕਵਰ ਹੋ ਚੁੱਕੇ ਹਨ। ਮੌਤ ਦਰ ‘ਚ ਵੀ ਭਾਰਤ ਸਭ ਤੋਂ ਘੱਟ ਦਰ ਵਾਲੇ ਦੇਸ਼ਾਂ ਵਿਚ ਹੈ। ਕੁਝ ਸੂਬਿਆਂ ‘ਚ ਕੇਸਾਂ ਦੀ ਗਿਣਤੀ ਵਧ ਰਹੀ ਹੈ। ਦੇਸ਼ ਦੇ 70 ਜ਼ਿਲ੍ਹਿਆਂ ਵਿਚ ਇਹ ਵਾਧਾ 150 ਫ਼ੀਸਦ ਤੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੋਰੋਨਾ ਦੀ ਇਸ ਉਭਰਤੀ ਹੋਈ ਦੂਸਰੀ ਲਹਿਰ ਨੂੰ ਤੁਰੰਤ ਰੋਕਣਾ ਪਵੇਗਾ। ਇਸ ਦੇ ਲਈ ਸਾਨੂੰ ਤੁਰੰਤ ਅਤੇ ਫੈ਼ਸਲਾਕੁੰਨ ਕਦਮ ਉਠਾਉਣੇ ਪੈਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਲੜਾਈ ‘ਚ ਅਸੀਂ ਅੱਜ ਜਿੱਥੇ ਪੁੱਜੇ ਹਾਂ, ਉਸ ਤੋਂ ਆਇਆ ਆਤਮ ਵਿਸ਼ਵਾਸ, ਲਾਪਰਵਾਹੀ ‘ਚ ਨਹੀਂ ਬਦਲਣਾ ਚਾਹੀਦਾ। ਜਨਤਾ ਨੂੰ ਪੈਨਿਕ ਮੋਡ ‘ਚ ਵੀ ਨਹੀਂ ਲਿਆਉਣਾ ਹੈ ਤੇ ਪਰੇਸ਼ਾਨੀ ਤੋਂ ਮੁਕਤੀ ਵੀ ਦਿਵਾਉਣੀ ਹੈ। ‘ਟੈਸਟ, ਟ੍ਰੈਕ ਤੇ ਟ੍ਰੀਟ’ ਸਬੰਧੀ ਵੀ ਇਸ ਨੂੰ ਅਸੀਂ ਓਨੀ ਹੀ ਗੰਭੀਰਤਾ ਦੀ ਜ਼ਰੂਰਤ ਹੈ ਜਿਵੇਂ ਿਕ ਅਸੀਂ ਪਿਛਲੇ ਇਕ ਸਾਲ ਤੋਂ ਕਰਦੇ ਆ ਰਹੇ ਹਨ। ਹਰ ਇਨਫੈਕਟਿਡ ਵਿਅਕਤੀ ਦੇ ਕੰਟੈਕਟ ਨੂੰ ਘੱਟੋ-ਘੱਟ ਸਮੇਂ ਸਿਰ ਟਰੈਕ ਕਰਨਾ ਤੇ ਆਰਟੀ-ਪੀਸੀਆਰ ਟੈਸਟ ਰੇਟ 70 ਫ਼ੀਸਦ ਤੋਂ ਉਪਰ ਰੱਖਣਾ ਕਾਫੀ ਅਹਿਮ ਹੈ।

ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਹਰ ਰੋਜ਼ ਦੇਸ਼ ਵਿਚ ਗੰਭੀਰ ਅੰਕੜੇ ਦਿਖਾ ਰਹੀ ਹੈ। ਪੰਜਾਬ, ਕਰਨਾਟਕ, ਗੁਜਰਾਤ ਤੇ ਤਾਮਿਲਨਾਡੂ ‘ਚ ਵਧਦੀ ਇਨਫੈਕਸ਼ਨ ਨੇ ਇਕ ਵਾਰ ਚਿੰਤਾ ਵਧਾ ਦਿੱਤੀ ਹੈ। ਸਭ ਤੋਂ ਜ਼ਿਆਦਾ ਗੰਭੀਰ ਸਥਿਤੀ ਮਹਾਰਾਸ਼ਟਰ ਦੀ ਹੈ। ਮੰਗਲਵਾਰ ਨੂੰ ਮਹਾਰਾਸ਼ਟਰ ‘ਚ 17000 ਤੋਂ ਜ਼ਿਆਦਾ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ। ਸਿਹਤ ਮੰਤਰਾਲੇ ਨਾਲ ਜੁੜੇ ਮਾਹਿਰ ਇਸ ਨੂੰ ਕੋਰੋਨਾ ਦੀ ਦੂਸਰੀ ਲਹਿਰ ਦਸ ਰਹੇ ਹਨ। ਅਜਿਹੇ ਵਿਚ ਇਹਤਿਆਤ ਦੇ ਤੌਰ ‘ਤੇ ਹੋਰ ਸੂਬਿਆਂ ‘ਚ ਵੀ ਸਖ਼ਤ ਕਦਮ ਉਠਾਏ ਜਾ ਰਹੇ ਹਨ। ਮੁੰਬਈ ‘ਚ BMC ਨੇ ਅਧਿਆਪਕਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਹੈ। ਉੱਥੇ ਹੀ ਮੱਧ ਪ੍ਰਦੇਸ਼ ‘ਚ ਸ਼ਿਵਰਾਜ ਸਰਕਾਰ ਨੇ ਭੋਪਾਲ ਤੇ ਇੰਦੌਰ ‘ਚ ਨਾਈਟ ਕਰਫ਼ਿਊ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਗੁਜਰਾਤ, ਪੰਜਾਬ ਅਤੇ ਮਹਾਰਾਸ਼ਟਰ ‘ਚ ਸਕੂਲਾਂ ਨੂੰ ਮੁੜ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ‘ਚ ਬੋਰਡ ਪ੍ਰੀਖਿਆਵਾਂ ਨੂੰ 1 ਮਹੀਨੇ ਲਈ ਟਾਲ ਦਿੱਤਾ ਗਿਆ ਹੈ।

Related posts

ਸ਼੍ਰੀ ਰਾਮ ਨਾਲ ਜਿਸਨੇ ਟਕਰਾਉਣ ਦੀ ਕੋਸ਼ਿਸ਼ ਕੀਤੀ, ਉਸਨੂੰ ਝੱਲਣਾ ਪਿਆ ਨੁਕਸਾਨ : ਯੋਗੀ

Sanjhi Khabar

ਖੇਡ ਮੰਤਰੀ ਰਾਣਾ ਸੋਢੀ ਵੱਲੋਂ ਟੋਕੀਓ ਉਲੰਪਿਕਸ ਲਈ ਕੁਆਲੀਫ਼ਾਈ ਕਰਨ ਵਾਲੀ ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਨੂੰ ਵਧਾਈ

Sanjhi Khabar

ਦਿਨ ‘ਚ ਹਨੇਰੀ ਝੱਖੜ, ਆਉਣ ਵਾਲੇ ਦਿਨਾਂ ‘ਚ ਵਧੇਗਾ ਤਾਪਮਾਨ

Sanjhi Khabar

Leave a Comment