15.8 C
Los Angeles
May 16, 2024
Sanjhi Khabar
ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ

ਹੋਲੀ ਦੀ ਮਸਤੀ ‘ਚ ਬੱਚਿਆਂ ਦਾ ਧਿਆਨ ਰੱਖਣਾ ਵੀ ਜ਼ਰੂਰੀ

Agency
ਹੋਲੀ ਦਾ ਤਿਉਹਾਰ ਹਰ ਕੋਈ ਬੜੇ ਮਨੋਰੰਜਨ ਨਾਲ ਮਨਾਉਂਦਾ ਹੈ। ਇਸ ਵਾਰ ਇਹ 29 ਮਾਰਚ ਸੋਮਵਾਰ ਨੂੰ ਮਨਾਇਆ ਜਾਵੇਗਾ। ਗੱਲ ਬੱਚਿਆਂ ਦੀ ਕਰੀਏ ਤਾਂ ਉਹ ਰੰਗਾਂ ਨਾਲ ਖੇਡਣ ਲਈ ਬਹੁਤ ਉਤਸ਼ਾਹਤ ਹੁੰਦੇ ਹਨ। ਪਰ ਇਸ ਸਮੇਂ ਦੌਰਾਨ ਬੱਚੇ ਦੀ ਸੁਰੱਖਿਆ ਲਈ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਨਹੀਂ ਤਾਂ ਬੱਚੇ ਨੂੰ ਕਿਸੇ ਤਰੀਕੇ ਨਾਲ ਸੱਟ ਲੱਗ ਸਕਦੀ ਹੈ। ਅਜਿਹੇ ‘ਚ ਉਸਦੀ ਸੇਫ਼ਟੀ ਦਾ ਧਿਆਨ ਰੱਖਦੇ ਹੋਏ ਮਾਪਿਆਂ ਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਸੁਰੱਖਿਆ ਨਿਯਮਾਂ ਬਾਰੇ…

ਘਰ ਤੋਂ ਦੂਰ ਨਾ ਜਾਣ ਦਿਓ: ਬੱਚੇ ਨੂੰ ਘਰ ਤੋਂ ਜ਼ਿਆਦਾ ਦੂਰ ਜਾਣ ਦੀ ਪਰਮਿਸ਼ਨ ਨਾ ਦਿਓ। ਨਾਲ ਹੀ ਉਸ ‘ਤੇ ਕੜੀ ਨਜ਼ਰ ਰੱਖੋ ਕਿ ਉਸਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ। ਬੱਚੇ ਦੇ ਕੋਲ ਇਕ ਛੋਟੀ ਬਾਲਟੀ ‘ਚ ਪਾਣੀ ਰੱਖੋ। ਤਾਂ ਜੋ ਉਹ ਪਿਚਕਾਰੀ ਭਰਦੇ ਸਮੇਂ ਉਸ ‘ਚ ਗਿਰੇ ਨਾ। ਬੱਚੇ ਨੂੰ ਹੋਲੀ ਖੇਡਦੇ ਸਮੇਂ ਕੋਈ ਸੱਟ ਨਾ ਲੱਗੇ ਇਸ ਲਈ ਉਨ੍ਹਾਂ ਨੂੰ ਸੇਫਟੀ accessories ਪਹਿਨਾਉਣਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ਦੇ ਲਈ ਤੁਸੀਂ ਉਨ੍ਹਾਂ ਦੀਆਂ ਅੱਖਾਂ ‘ਤੇ ਗਲਾਸ ਪਹਿਨਾਉ ਜਾਂ ਸਿਰ ‘ਤੇ ਕੈਪ ਪਹਿਨਾਉ। ਇਸ ਦੇ ਨਾਲ ਹੀ ਸਰੀਰ ਅਤੇ ਵਾਲਾਂ ‘ਤੇ ਨਾਰੀਅਲ, ਜੈਤੂਨ ਦੇ ਤੇਲ ਨਾਲ ਮਸਾਜ ਕਰੋ। ਤਾਂ ਜੋ ਰੰਗ ਦਾ ਬੁਰਾ ਅਸਰ ਬੱਚੇ ‘ਤੇ ਨਾ ਹੋਵੇ। ਬੱਚਿਆਂ ਨੂੰ ਇਸ ਤਰ੍ਹਾਂ ਦੇ ਕੱਪੜੇ ਪਹਿਨਾਉ ਜਿਸ ‘ਚ ਉਸਦਾ ਸਾਰਾ ਸਰੀਰ ਪੂਰੀ ਤਰ੍ਹਾਂ ਕਵਰ ਹੋਵੇ। ਤਾਂ ਜੋ ਸਕਿਨ ਦੀ ਐਲਰਜੀ ਤੋਂ ਬਚਿਆ ਜਾ ਸਕੇ।
ਈਕੋ-ਫ੍ਰੈਂਡਲੀ ਰੰਗਾਂ ਦੀ ਵਰਤੋਂ ਕਰੋ: ਬੱਚਿਆਂ ਦੀ ਸਕਿਨ ਬਹੁਤ ਨਾਜ਼ੁਕ ਅਤੇ ਨਰਮ ਹੁੰਦੀ ਹੈ। ਅਜਿਹੇ ‘ਚ ਕੈਮੀਕਲ ਵਾਲੇ ਰੰਗਾਂ ਨਾਲ ਸਕਿਨ ਐਲਰਜੀ ਹੋ ਸਕਦੀ ਹੈ। ਇਸਦੇ ਲਈ ਤੁਸੀਂ ਉਨ੍ਹਾਂ ਨੂੰ ਸਿਰਫ ਈਕੋ-ਫ੍ਰੈਂਡਲੀ ਅਤੇ ਹਰਬਲ ਰੰਗ ਹੀ ਲਿਆ ਕੇ ਦਿਓ। ਅਜਿਹੇ ਰੰਗਾਂ ਨਾਲ ਸਕਿਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਨਾਲ ਹੀ ਕੱਪੜਿਆਂ ਤੋਂ ਰੰਗ ਉਤਾਰਨਾ ਵੀ ਆਸਾਨ ਹੁੰਦਾ ਹੈ। ਬੱਚਿਆਂ ਨੂੰ ਸਿਰਫ ਗੁਲਾਲ ਨਾਲ ਹੋਲੀ ਖੇਡਣ ਦੀ ਪਰਮਿਸ਼ਨ ਦਿਓ। ਇਕ-ਦੂਜੇ ‘ਤੇ ਵਾਰ-ਵਾਰ ਪਾਣੀ ਪਾਉਣ ਨਾਲ ਉਨ੍ਹਾਂ ਨੂੰ ਜ਼ੁਕਾਮ, ਖੰਘ ਅਤੇ ਬੁਖਾਰ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇ ਤੁਸੀਂ ਚਾਹੋ ਤਾਂ ਬੱਚਿਆਂ ਨੂੰ ਪਿਚਕਾਰੀ ਦੇ ਸਕਦੇ ਹੋ। ਨਾਲ ਹੀ ਉਨ੍ਹਾਂ ਨੂੰ ਇਸ ਨੂੰ ਸਿਰਫ 2-3 ਵਾਰ ਵਰਤਣ ਦੀ ਆਗਿਆ ਦਿਓ।
ਵਾਟਰ ਬੈਲੂਨ ਨਾਲ ਨਾ ਖੇਡਣ ਦਿਓ: ਬੱਚੇ ਪਾਣੀ ਦੇ ਬੈਲੂਨ ਨਾਲ ਖੇਡਣਾ ਪਸੰਦ ਕਰਦੇ ਹਨ। ਪਰ ਇਸ ਨਾਲ ਉਨ੍ਹਾਂ ਨੂੰ ਸੱਟ ਲੱਗਣ ਦਾ ਡਰ ਰਹਿੰਦਾ ਹੈ। ਇਕ ਦੂਜੇ ‘ਤੇ ਵਾਟਰ ਬੈਲੂਨ ਸੁੱਟਣੇ ਨਾਲ ਬੱਚੇ ਦੇ ਕੰਨ, ਨੱਕ, ਅੱਖਾਂ ਅਤੇ ਸਕਿਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਮ ਤੌਰ ‘ਤੇ ਛੋਟੇ ਬੱਚਿਆਂ ਨੂੰ ਹਰ ਚੀਜ਼ ਮੂੰਹ ‘ਚ ਪਾਉਣ ਦੀ ਆਦਤ ਹੁੰਦੀ ਹੈ। ਅਜਿਹੇ ‘ਚ ਖ਼ਾਸ ਧਿਆਨ ਰੱਖੋ ਕਿ ਤੁਹਾਡਾ ਬੱਚਾ ਅਜਿਹਾ ਨਾ ਕਰੇ। ਦਰਅਸਲ ਇਨ੍ਹਾਂ ਰੰਗਾਂ ਨੂੰ ਬਣਾਉਣ ਲਈ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ‘ਚ ਬੱਚੇ ਦੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਬੱਚੇ ਅਕਸਰ ਹੋਲੀ ਖੇਡਣ ਦੇ ਦੌਰਾਨ ਸਹੀ ਤਰ੍ਹਾਂ ਨਹੀਂ ਖਾਂਦੇ। ਇਸ ਤੋਂ ਇਲਾਵਾ ਉਹ ਬਹੁਤ ਸਾਰੀਆਂ ਮਿੱਠੀ ਚੀਜ਼ਾਂ ਦਾ ਸੇਵਨ ਕਰਦੇ ਹਨ। ਅਜਿਹੇ ‘ਚ ਉਨ੍ਹਾਂ ਦੇ ਖਾਣ-ਪੀਣ ਦਾ ਚੰਗਾ ਧਿਆਨ ਰੱਖੋ। ਤਾਂ ਜੋ ਉਹ ਬਿਮਾਰ ਨਾ ਹੋਣ।

Related posts

ਸਰਕਾਰੀ ਡਾਕਟਰ ਨੇ ਪਤਨੀ ਨੂੰ ਫਸਾਇਆ ਅਤੇ ਜਾਂਚ ਵਿੱਚ ਝੂਠਾ ਪਾਇਆ ਗਿਆ, ਕੇਸ ਦਰਜ਼

Sanjhi Khabar

ਇਕ ਲੱਖ ਖੁਰਾਕਾਂ ਛੇਤੀ ਪੁੱਜਣ ਦੇ ਚੱਲਦਿਆਂ ਮੁੱਖ ਮੰਤਰੀ ਵੱਲੋਂ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿੱਚ 18-45 ਉਮਰ ਵਰਗ ਦੇ ਟੀਕਾਕਰਨ ਲਈ ਕਦਮ ਚੁੱਕਣ ਦੇ ਆਦੇਸ਼

Sanjhi Khabar

ਅਸ਼ਵਨੀ ਸ਼ਰਮਾ ਨੇ ਕਿਹਾ: ਕੈਪਟਨ ਵੱਲੋਂ ਪੰਜਾਬ ‘ਚ ਹਿੰਦੂ-ਸਿੱਖ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼

Sanjhi Khabar

Leave a Comment