13.1 C
Los Angeles
April 27, 2024
Sanjhi Khabar
Agriculture New Delhi Politics

ਹਰਿਆਣਾ ਅਤੇ ਪੰਜਾਬ ਦੇ ਲੋਕਾਂ ਦੇ ਭਾਈਚਾਰਕ ਰਿਸ਼ਤੇ ਬਹੁਤ ਗੂੜ੍ਹੇ ਹੋਏ – ਉਗਰਾਹਾਂ

ਅਸ਼ੋਕ ਵਰਮਾ
ਨਵੀਂ ਦਿੱਲੀ, 28 ਜੂਨ 2021: ਹਰਿਆਣਾ ਦੇ ਸਾਂਪਲਾ ਵਿਖੇ ਟੋਲ ਪਲਾਜ਼ੇ ਤੇ ਚੱਲ ਰਹੇ ਕਿਸਾਨ ਮੋਰਚੇ ਵਿੱਚ ਕਿਸਾਨਾਂ ਦਾ ਮਨੋਬਲ ਉੱਚਾ ਕਰਨ ਅਤੇ ਸੰਘਰਸ਼ ਨੂੰ ਹੋਰ ਤਕੜਾ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਵੱਲ ਵੀ ਘੋਲ ਸੇਧਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵੱਡਾ ਕਾਫਲਾ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਦੀ ਅਗਵਾਈ ਵਿੱਚ ਸ਼ਾਮਲ ਹੋਇਆ ਜਿਸ ਵਿੱਚ ਸੈਂਕੜੇ ਕਿਸਾਨਾਂ ਅਤੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ । ਇੱਥੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਖਲਿਾਫ ਚੱਲ ਰਹੇ ਸੰਘਰਸ਼ ਨਾਲ ਹਰਿਆਣਾ ਅਤੇ ਪੰਜਾਬ ਦੇ ਲੋਕਾਂ ਦੇ ਭਾਈਚਾਰਕ ਰਿਸ਼ਤੇ ਬਹੁਤ ਗੂੜ੍ਹੇ ਹੋ ਗਏ ਹਨ ਜਿਨ੍ਹਾਂ ਨੂੰ ਪਹਿਲਾਂ ਵੋਟ ਪਾਰਟੀਆਂ ਨੇ ਪਾਣੀਆਂ, ਇਲਾਕਿਆਂ ,ਬੋਲੀਆਂ ਦੇ ਆਧਾਰ ਤੇ ਆਪਸ ਵਿਚ ਭਾਈਚਾਰਕ ਤਰੇੜ ਪਾਈ ਹੋਈ ਸੀ । ਉਨ੍ਹਾਂ ਕਿਹਾ ਕਿ ਸਾਮਰਾਜੀ ਲੋਕ ਵਿਰੋਧੀ ਨੀਤੀਆਂ ਜੋ ਕਿ ਕਿਸਾਨਾਂ ਸਮੇਤ ਕੁੱਲ ਕਿਰਤੀ ਅਤੇ ਗਰੀਬ ਲੋਕਾਂ ਦਾ ਉਜਾੜਾ ਕਰ ਰਹੀਆਂ ਹਨ , ਨੂੰ ਰੱਦ ਕਰਾਉਣ ਲਈ ਪੰਜਾਬ ਹਰਿਆਣੇ ਦੇ ਭਾਈਚਾਰਕ ਸਾਂਝ ਦੀ ਤਰ੍ਹਾਂ ਸਾਰੇ ਰਾਜਾਂ ਦੇ ਲੋਕਾਂ ਦੀ ਗੂੜ੍ਹੀ ਸਾਂਝ ਪਾ ਕੇ ਸਾਂਝਾ ਵਿਸਾਲ ਏਕਤਾ ਉਸਾਰਕੇ ਸੰਘਰਸ਼ ਕਰਨ ਦੀ ਜਰੂਰਤ ਹੈ ਜਿਸ ਨਾਲ ਫਾਸੀਵਾਦੀ ਮੋਦੀ ਹਕੂਮਤ ਕੀ ਦੇਸ਼ ਚ ਜੋ ਮਰਜ਼ੀ ਸਰਕਾਰ ਆ ਜਾਵੇ ਉਹ ਲੋਕਾਂ ਦੀ ਰਜ਼ਾ ਤੋਂ ਬਿਨਾਂ ਕੋਈ ਵੀ ਕਾਨੂੰਨ ਜਾਂ ਨੀਤੀਆਂ ਬਣਾਉਣ ਵੇਲੇ ਉਸ ਨੂੰ ਸੌ ਵਾਰ ਸੋਚਣਾ ਪਵੇ । ਉਨ੍ਹਾਂ ਕਿਹਾ ਕਿ ਹਰਿਆਣੇ ਦੇ ਲੋਕਾਂ ਵਿੱਚ ਇਨ੍ਹਾਂ ਨੀਤੀਆਂ ਦਾ ਪ੍ਰਚਾਰ ਕਰਨ ਲਈ ਆਉਂਦੇ ਦਿਨਾਂ ਵਿੱਚ ਕਿਸਾਨਾਂ ਦਾ ਕਾਫ਼ਲਾ ਭੇਜਿਆ ਜਾਵੇਗਾ ਅਤੇ ਸਤੰਬਰ ਦੇ ਪਹਿਲੇ ਹਫ਼ਤੇ ਯੂਪੀ ਵਿੱਚ ਮੁਜੱਫਰਨਗਰ ਵਿਖੇ ਵਿਸਾਲ ਕਿਸਾਨ ਕਾਨਫਰੰਸ ਕੀਤੀ ਜਾਵੇਗੀ ।ਹਰਿਆਣਾ ਤੋਂ ਕਿਸਾਨ ਆਗੂ ਕੈਪਟਨ ਸ਼ਮਸ਼ੇਰ ਮਲਿਕ ਨੇ ਕਿਸਾਨਾਂ ਦਾ ਕਾਫ਼ਲਾ ਪਹੁੰਚਣ ਤੇ ਸਵਾਗਤ ਕੀਤਾ ਅਤੇ ਉਸ ਦੇ ਸਾਥੀਆਂ ਵੱਲੋਂ ਜਥੇਬੰਦੀ ਦੇ ਸਨਮਾਨ ਵਜੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਮਾਣ ਸਨਮਾਨ ਪਗੜੀ ਭੇਂਟ ਕਰਕੇ ਕੀਤਾ । ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਵੀ ਪੰਜਾਬ ਦੀ ਤਰ੍ਹਾਂ ਇਹ ਕਾਨੂੰਨ 5 ਜੂਨ 2020 ਤੋਂ ਆਰਡੀਨੈਂਸਾਂ ਦੇ ਰੂਪ ਵਿੱਚ ਆਉਣ ਤੋਂ ਬਾਅਦ 9 ਜੂਨ ਤੋਂ ਹੀ ਕਿਸਾਨਾਂ ਨੇ ਇਨ੍ਹਾਂ ਬਿਲਾਂ ਦੀਆਂ ਕਾਪੀਆਂ ਸਾੜ ਕੇ ਸੰਘਰਸ਼ ਸ਼ੁਰੂ ਕਰ ਦਿੱਤਾ ਸੀ । ਉਨ੍ਹਾਂ ਕਿਹਾ ਕਿ ਗੋਦੀ ਮੀਡੀਆ ਜੋ ਕਿ ਮੋਦੀ ਸਰਕਾਰ ਦਾ ਬੋਲੀ ਬੋਲਦੇ ਹਨ ਵੱਲੋਂ ਅਖ਼ਬਾਰਾਂ ਟੈਲੀਵਿਜ਼ਨਾਂ ਉੱਤੇ ਅੰਦੋਲਨ ਖ਼ਿਲਾਫ਼ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸ ਗੁਮਰਾਹ ਕੁਨ ਪ੍ਰਚਾਰ ਤੋਂ ਹਰਿਆਣੇ ਦੇ ਕਿਸਾਨ ਚੰਗੀ ਤਰ੍ਹਾਂ ਸੁਚੇਤ ਹਨ।,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਜੋ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦਾ ਹੈ ਉਨ੍ਹਾਂ ਖਲਿਾਫ ਜਬਰ ਕੀਤਾ ਜਾ ਰਿਹਾ ਹੈ । ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਗੋਲਡ ਹੱਟ ਦੇ ਮਾਲਕ ਰਾਣਾ ਵੱਲੋਂ ਜੋ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਜਾ ਰਹੀ ਹੈ ਉਸ ਦਾ ਕਾਰੋਬਾਰ ਉਜਾੜਨ ਲਈ ਮੋਦੀ ਹਕੂਮਤ ਨੇ ਕੋਈ ਕਸਰ ਨਹੀਂ ਛੱਡੀ ਪਰ ਲੋਕਾਂ ਨੇ ਉਸ ਦੀ ਮਦਦ ਕਰ ਕੇ ਉਸ ਦਾ ਡਿੱਗਿਆ ਹੋਇਆ ਮਨੋਬਲ ਫਿਰ ਦੁਬਾਰਾ ਕਾਇਮ ਕਰ ਦਿੱਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਅਗੇ ਤੋਂ ਵੀ ਅੰਦੋਲਨ ਦੇ ਹਮਾਇਤੀ ਦੀ ਡਟਵੀਂ ਹਮਾਇਤ ਕੀਤੀ ਜਾਵੇਗੀ। ਅੱਜ ਦੇ ਧਰਨੇ ਨੂੰ ਹਰਿਆਣਾ ਦੇ ਔਰਤ ਆਗੂ ਵੀਨਾ ਮਲਕ ,ਕਾਮਰੇਡ ਪ੍ਰੀਤਮ ਸਿੰਘ ਅਤੇ ਪੰਜਾਬ ਦੇ ਆਗੂ ਹਰਪ੍ਰੀਤ ਕੌਰ ਜੇਠੂਕੇ ਅਤੇ ਸਰੋਜ ਰਾਣੀ ਨੇ ਵੀ ਸੰਬੋਧਨ ਕੀਤਾ । ਪੰਜਾਬ ਤੋਂ ਲੋਕ ਗਾਇਕ ਅਜਮੇਰ ਸਿੰਘ ਅਕਲੀਆ, ਹਰਿਆਣਾ ਦੀਆਂ ਔਰਤਾਂ ਅਤੇ ਹੋਰ ਗੀਤਕਾਰਾਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ ।

Related posts

ਸਪਾਇਸ ਜੈੱਟ ਵੱਲੋਂ ਸੋਨੂੰ ਸੂਦ ਦਾ ਅਨੋਖੇ ਢੰਗ ਨਾਲ ਸਨਮਾਨ…

Sanjhi Khabar

ਦੇਸ਼ ਭਰ ‘ਚ ਟੈਕਸਟਾਈਲ ਧੁਰੇ ਵਜੋਂ ਉਭਰੇਗਾ ਪੰਜਾਬ

Sanjhi Khabar

ਭਾਜਪਾ ਨੇ ਸੂਬੇ ਦੇ ਹੱਕ ਖੋਹਣ ਵਿਚ ਕਾਂਗਰਸ ਨੂੰ ਪਿੱਛੇ ਛੱਡਿਆ: ਭਗਵੰਤ ਮਾਨ

Sanjhi Khabar

Leave a Comment