18 C
Los Angeles
May 17, 2024
Sanjhi Khabar
Bathinda Chandigarh Punjab ਸਿੱਖਿਆ ਮਨੌਰੰਜਨ

ਸੰਤ ਕਬੀਰ ਸਕੂਲ ਵਿੱਚ ਆਜ਼ਾਦੀ ਦਿਵਸ਼ ਧੂਮਧਾਮ ਨਾਲ ਮਨਾਇਅ ਗਿਆ

ਰੰਗੀਲਾ
ਬਠਿੰਡਾ : ਸੰਤ ਕਬੀਰ ਕਾਂਨਵੈਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਆਜ਼ਾਦੀ ਦਿਵਸ਼ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਰਿਟਾਇਰਡ ਮੇਜਰ ਜਨਰਲ ਡਾ: ਮਹਿੰਦਰ ਸਿੰਘ ਸਨ । ਜਿਨਾਂ ਨੇ ਸਕੂਲ ਬੱਚਿਆ ਨੂੰ ਆਪਣੇ ਭਵਿਖ ਬਾਰੇ ਜਾਗਰੂਕ ਹੋਣ ਲਈ ਕਿਹਾ ਅਤੇ ਵਿਦੇਸ਼ਾ ਵਿੱਚ ਜਾਕੇ ਮਜਦੂਰੀ ਕਰਨ ਦੀ ਬਜਾਏ ਆਪਣੇ ਮੁਲੱਕ ਵਿੱਚ ਹੀ ਰਹਿ ਦੇਸ਼ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ। ਉਨਾਂ ਕਿਹਾ ਕਿ ਬੱਚਿਆ ਨੂੰ ਦੇਸ਼ ਦੀ ਸੇਵਾ ਦੇ ਲਈ ਫੌਜ ਵਿਚ ਜਾਣਾ ਚਾਹੀਦਾ ਹੈ ਜਿਥੇ ਕਿ ਹਰ ਤਰਾਂ ਦੀ ਸਹੂਲਤਾਂ ਮਿਲਦੀਆ ਹਨ। ਉਨਾਂ ਸਕੂਲ ਦੇ ਬੱਚਿਆ ਵਲੋ ਤਿਆਰ ਕੀਤੇ ਗਏ ਦੇਸ਼ ਭਗਤੀ ਦੇ ਪ੍ਰੋਗਰਾਮਾਂ ਦੀਆਂ ਝਲਕੀਆਂ ਦੀ ਭਰਪੂਰ ਪ੍ਰਸੰਸਾ ਕੀਤੀ। ਸਕੂਲ ਦੇ ਐਮਡੀ ਪ੍ਰੋਫੈਸਰ ਐਮਐਲ ਅਰੋੜਾ ਨੇ ਆਏ ਮੁੱਖ ਮਹਿਮਾਨ ਦੀ ਭਰਵਾਂ ਸਵਾਗਤ ਕੀਤਾ ਅਤੇ ਬੱਚਿਆਂ ਪੜਾਈ ਵਿੱਚ ਮੇਹਨਤ ਕਰਨ ਦੀ ਪ੍ਰੇਰਨਾ ਦਿੱਤੀ। ਭੁੱਚ ਮੰਡੀ ਦੇ ਸਾਬਕਾ ਪ੍ਰਧਾਨ ਪਵਨ ਮਹੇਸ਼ਵਰੀ ਨੇ ਪ੍ਰੋਫੈਸਰ ਐਮਐਲ ਅਰੋੜਾ ਵਲੋ ਵਿਦਿਆਂ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ। ਪ੍ਰੋਫੈਸਰ ਐਨਕੇ ਗੌਸਾਈ ਨੇ ਸੰਤ ਕਬੀਰ ਸਕੂਲ ਦੇ ਬਚਿਆ ਵਲੋ ਵਿਦਿਆਂ ਦੇ ਖੇਤਰ ਵਿੱਚ ਪਾਏ ਪੂਰਨਿਆਂ ਦੀ ਪ੍ਰਸੰਸਾ ਕੀਤੀ। ਸਕੂਲ ਦੀ ਪ੍ਰਿੰਸੀਪਲ ਕੰਚਨ ਬਾਲਾ ਨੇ ਸਕੂਲ ਦੀਆਂ ਪ੍ਰਾਪਤੀਆਂ ਲਈ ਜਿਥੇ ਸਟਾਫ ਦੇ ਲਗਨ ਤੇ ਮੇਹਨਤ ਦੀ ਗੱਲ ਕੀਤੀ ਉਥੇ ਉਨਾਂ ਪ੍ਰੋਫੈਸਰ ਐਮਐਲ ਅਰੋੜਾਂ ਵਲੋ ਦਿੱਤੀ ਗਈ ਹੱਲਾਸੇਰੀ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਪ੍ਰੋਫੈਸਰ ਅਰੋੜਾ ਦੀ ਮੇਹਨਤ ਅਤੇ ਲਗਨ ਨਾਲ ਪੜਾਈ ਵਿੱਚ ਪਾਏ ਯੋਗਦਾਨ ਸਦਕਾ ਸੰਤ ਕਬੀਰ ਦੇ ਪੂਰੇ ਪੰਜਾਬ ਵਿੱਚ ਆਪਣਾ ਅੱਲਗ ਨਾਮ ਹੈ। ਪ੍ਰੋਗਰਾਮ ਵਿੱਚ ਐਕਰਿੰਗ ਸਰਵਰ ਮਿੱਠਾ ਅਤੇ ਮੁਸ਼ਕਾਨ ਸਰਮਾਂ ਨੇ ਵਧੀਆ ਢੰਗ ਨਾਲ ਪੇਸ਼ ਕੀਤੀ।
ਫੋਟੋ ਤੇ ਵੇਰਵਾ
ਰੰਗੀਲਾ ਭੁੱਚੋ ਮੰਡੀ

Related posts

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਲਾਕਡਾਊਨ ਵਿਰੁੱਧ 87 ਸ਼ਹਿਰਾਂ ‘ਚ ਰੋਸ ਪ੍ਰਦਰਸਨ

Sanjhi Khabar

ਬੇਅਦਬੀ ਮਾਮਲਾ : ਸੁਖਬੀਰ ਬਾਦਲ ਨੇ ਸਬੂਤਾਂ ਦਾ ਦਾਅਵਾ ਕਰਨ ਵਾਲੇ ਕੈਪਟਨ, ਸਿੱਧੂ ਤੇ ਭਗਵੰਤ ਮਾਨ ਨੂੰ ਕਿਹਾ- ਜਨਤਕ ਕਰੋ ਸਬੂਤ

Sanjhi Khabar

ਕਾਂਗਰਸ ਦਾ ਆਪਸੀ ਕਲੇਸ਼ ਵਧਿਆ, ਮਨੀਸ਼ ਤਿਵਾੜੀ ਨੇ ਚੰਨੀ-ਸਿੱਧੂ ਜੋੜੀ ‘ਤੇ ਬੋਲਿਆ ਹਮਲਾ

Sanjhi Khabar

Leave a Comment