15.8 C
Los Angeles
May 17, 2024
Sanjhi Khabar
New Delhi Politics

ਸੰਕਟ ਵਿੱਚ ਸਰਕਾਰ ਨੇ ਆਪਣਾ ਫਰਜ਼ ਨਹੀਂ ਕੀਤਾ ਪੂਰਾ’ – ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ

Agency
New Delhi  : ਕੋਰੋਨਾ ਸੰਕਟ ਦੇ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸਰਕਾਰ ‘ਤੇ ਹਮਲਾ ਕਰਦਿਆਂ ਉਨ੍ਹਾਂ ਲਿਖਿਆ ਕਿ ਜਦੋਂ ਦੇਸ਼ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤਾਂ ਭਾਰਤ ਸਰਕਾਰ ਨੇ ਆਪਣਾ ਫਰਜ਼ ਨਹੀਂ ਨਿਭਾਇਆ।
ਰਾਹੁਲ ਗਾਂਧੀ ਨੇ ਟਵੀਟ ਕੀਤਾ, “ਜਦੋਂ ਕੋਈ ਦੇਸ਼ ਸੰਕਟ ਦਾ ਸਾਹਮਣਾ ਕਰਦਾ ਹੈ, ਤਾਂ ਸਰਕਾਰ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਲੋਕਾਂ ਤੋਂ ਲੈ ਰਹੀ ਹੈ ਜਾਂ ਉਨ੍ਹਾਂ ਨੂੰ ਦੇ ਰਹੀ ਹੈ, ਕੀ ਇਹ ਮਦਦਗਾਰ ਹੈ ਜਾਂ ਨੁਕਸਾਨਦੇਹ। ਪਰ ਭਾਰਤ ਸਰਕਾਰ ਨੇ ਆਪਣਾ ਫਰਜ਼ ਪੂਰਾ ਨਹੀਂ ਕੀਤਾ, ਇਸ ਲਈ ਲੋੜ ਪੈਣ ‘ਤੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਭਾਰਤ ਇਕਜੁੱਟ ਹੈ।”
ਇਸ ਤੋਂ ਪਹਿਲਾ ਇੱਕ ਟਵੀਟ ਕਰਦਿਆਂ ਰਾਹੁਲ ਗਾਂਧੀ ਨੇ ਲਿਖਿਆ ਕੇ, “ਵੈਕਸੀਨ, ਆਕਸੀਜਨ ਅਤੇ ਦਵਾਈਆਂ ਦੇ ਨਾਲ ਪ੍ਰਧਾਨ ਮੰਤਰੀ ਵੀ ਗਾਇਬ ਹਨ। ਬਚਿਆ ਹੈ ਤਾਂ ਬਸ ਸੈਂਟਰਲ ਵਿਸਟਾ, ਦਵਾਈਆਂ ‘ਤੇ GST ਅਤੇ ਇੱਥੇ-ਉੱਥੇ ਪ੍ਰਧਾਨ ਮੰਤਰੀ ਦੀਆਂ ਫੋਟੋਆਂ।”

Related posts

ਮਾਨ ਦਾ ਦਾਅਵਾ: ਹਾਈਕੋਰਟ ਨੇ ਨਸ਼ਾ ਤਸਕਰਾਂ ਵਿਰੁੱਧ ਈ.ਡੀ ਅਤੇ ਸਰਕਾਰ ਦੇ ਹੱਥ ਨਹੀਂ ਬੰਨੇ

Sanjhi Khabar

ਮੋਦੀ ਪਹਿਲਾਂ ਚਾਹ ਵੇਚਦਾ ਸੀ, ਹੁਣ ਦੇਸ਼ ਵੇਚ ਰਿਹਾ ਹੈ : ਭਗਵੰਤ ਮਾਨ

Sanjhi Khabar

ਬਸਪਾ ਮੁਖੀ ਨੇ ਕੇਂਦਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ- ਮਹਿੰਗਾਈ ਘੱਟ ਕਰਨ ਵੱਲ ਧਿਆਨ ਦੇਵੇ ਮੋਦੀ ਸਰਕਾਰ

Sanjhi Khabar

Leave a Comment