13.4 C
Los Angeles
April 26, 2024
Sanjhi Khabar
Sri Muktsar Sahib

ਸੜਕ ਹਾਦਸੇ ‘ਚ 2 ਕਾਰਾਂ ਦੀ ਜਬਰਦਸਤ ਟੱਕਰ, ਮਾਂ-ਪੁੱਤ ਦੀ ਮੌਤ, 3 ਗੰਭੀਰ ਜਖ਼ਮੀ

Agency
ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋੜ ਤੇ ਪਿੰਡ ਵੜਿੰਗ ਕੋਲ ਦੇਰ ਰਾਤ ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ ਹੋਈ। ਜਿਨ੍ਹਾਂ ਵਿਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲੇ ਦੋਨੋਂ ਮਾਂ-ਪੁੱਤ ਦੱਸੇ ਜਾ ਰਹੇ ਹਨ। ਉਧਰ ਜਖਮੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਮਿ੍ਤਕ ਦੀ ਪਹਿਚਾਣ ਜਗਸੀਰ ਸਿੰਘ ਅਤੇ ਪਰਮਜੀਤ ਕੌਰ ਵਜੋਂ ਹੋਈ ਹੈ। ਜੋ ਕਿ ਧਰਮਕੋਟ ਦੇ ਰਹਿਣ ਵਾਲੇ ਸਨ। ਉਧਰ ਜਖਮੀ ਦੂਸਰੇ ਕਾਰ ਚਾਲਕ ਦੀ ਪਹਿਚਾਣ ਭਗਵੰਤ ਸਿੰਘ ਸਿੱਧੂ ਵਜੋ ਹੋਈ ਹੈ। ਉਧਰ ਮੋਕੇ ਤੇ ਪਹੁੰਚੇ ਥਾਣਾ ਬਰੀਵਾਲਾ ਦੇ ਏ .ਐਸ. ਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਜਖਮੀਆਂ ਨੂੰ ਐਬੂਲੈਂਸ ਤੇ ਸ੍ਰੀ ਮੁਕਤਸਰ ਸਾਹਿਬ ਭੇਜ ਦਿੱਤਾ ਹੈ। ਬਾਕੀ ਬਾਰੀਕੀ ਨਾਲ ਜਾਚ ਪੜਤਾਲ ਕੀਤੀ ਜਾ ਰਹੀ ਹੈ।
ਸੁੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਹਾਂ ਕਾਰਾ ਦੀ ਟੱਕਰ ਏਨੀ ਜਬਰਦਸਤ ਸੀ ਕਿ ਮੁਕਤਸਰ ਤੋ ਕੋਟਕਪੂਰਾ ਵੱਲ ਨੂੰ ਜਾ ਰਹੀ ਫੋਰਡ ਆਈ ਕੋਨ ਗੱਡੀ ਨੰ. PB 10 DA 0945 ਜਿਸਦੇ ਕਿ ਪਰਖਚੇ ਉੱਡ ਗਏ ਜਿਸ ਵਿੱਚ ਮ੍ਰਿਤਕ ਜਗਸੀਰ ਸਿੰਘ ਉਸ ਦੀ ਮਾਤਾ ਪਰਮਜੀਤ ਕੌਰ ਅਤੇ ਉਨ੍ਹਾਂ ਦੀ ਪਤਨੀ ਤੇ ਬੇਟੀ ਸਵਾਰ ਸਨ ਤੇ ਉਨ੍ਹਾਂ ਦੀ ਪਤਨੀ ਤੇ ਬੇਟੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਦੁਸਰੇ ਪਾਸੇ ਹਯੁੰਡਾਈ ਵਰਨਾ ਕਾਰ ਨੰ. PB 13 AA 0084 ਜੋ ਕਿ ਕੋਟਕਪੂਰਾ ਤੋ ਮੁਕਤਸਰ ਵੱਲ ਆ ਰਹੀ ਸੀ, ਜਿਸਨੂੰ ਕਿ ਭਗਵੰਤ ਸਿੰਘ ਸਿੱਧੂ ਨਾਂ ਦਾ ਵਿਅਕਤੀ ਚਲਾ ਰਿਹਾ ਸੀ ਜਿਸਦੀ ਕਿ ਗੱਡੀ ਵਿੱਚੋਂ ਮਿਲੇ ਵਿਜਿਟਿੰਗ ਕਾਰਡ ਤੋਂ ਪਹਿਚਾਣ ਹੋਈ ਹੈ।
ਫਿਲਹਾਲ ਥਾਣਾ ਮੰਡੀ ਬਰੀ ਵਾਲਾ ਪੁਲੀਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਰਖਵਾ ਦਿੱਤਾ ਗਿਆ ਹੈ ਤੇ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕਰ ਰਹੀ ਜਾ ਰਹੀ ਹੈ।

Related posts

ਡਾ.ਬੀ.ਆਰ.ਅੰਬੇਡਕਰ ਜੀ ਦੇ 130ਵੇਂ ਜਨਮ ਦਿਵਸ ਤੇ ਜਿ਼ਲ੍ਹਾ ਪੱਧਰੀ ਸਮਾਗਮ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਯੋਜਿਤ ਕੀਤਾ ਗਿਆ

Sanjhi Khabar

ਬਰੀਵਾਲਾ ਪੁਲਿਸ ਵੱਲੋਂ ਇਕ ਕਿਲੋ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

Sanjhi Khabar

ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਕੈਬਨਿਟ ਮੰਤਰੀ ਰਾਜਾ ਵੜਿੰਗ ਦਾ ਕਿਸਾਨਾਂ ਨੇ ਕੀਤਾ ਵਿਰੋਧ

Sanjhi Khabar

Leave a Comment