14.9 C
Los Angeles
April 30, 2024
Sanjhi Khabar
Chandigarh Politics

ਸੁਖਬੀਰ ਸਿੰਘ ਬਾਦਲ ਵੱਲੋਂ ਸਾਬਕਾ ਸੈਨਿਕ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

Sukhwinder Bunty
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਪਾਰਟੀ ਦੇ ਸਾਬਕਾ ਸੈਨਿਕ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਜਾਰੀ ਕੀਤੇ ਗਏ ਢਾਂਚੇ ਵਿੱਚ ਅਹੁਦੇਦਾਰ ਅਤੇ ਵੱਖ-ਵੱਖ ਜ਼ਿਲਿਆਂ ਦੇ ਪ੍ਰਧਾਨ ਸ਼ਾਮਲ ਹਨ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਪਾਰਟੀ ਨਾਲ ਜੁੜੇ ਸਾਬਕਾ ਸੈਨਿਕਾਂ ਨੂੰ ਇਸ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਰਿਟਾ ਕੈਪਟਨ ਬਲਬੀਰ ਸਿੰਘ ਬਾਠ ਸਾਬਕਾ ਮੰਤਰੀ, ਰਿਟਾ ਕਰਨਲ ਜਸਵੰਤ ਸਿੰਘ ਬਰਾੜ ਚੰਡੀਗੜ੍ਹ ਅਤੇ ਰਿਟਾ ਕੈਪਟਨ ਸਰਦਾਰਾ ਸਿੰਘ ਨਵਾਂਸ਼ਹਿਰ ਦਾ ਵਿੰਗ ਦਾ ਸਰਪ੍ਰਸਤ ਬਣਾਇਆ ਗਿਆ ਹੈ। ਰਿਟਾ ਚੀਫ ਇੰਜਨੀਅਰ ਨਰਿੰਦਰ ਸਿੰਘ ਸਿੱਧੂ ਬਟਾਲਾ ਨੂੰ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ।

ਜਿਹਨਾਂ ਸਾਬਕਾ ਫੌਜੀ ਵੀਰਾਂ ਨੂੰ ਇਸ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਰਿਟਾ ਕੈਪਟਨ ਪ੍ਰੀਤਮ ਸਿੰਘ ਲੁਧਿਆਣਾ, ਰਿਟਾ ਵਾਰੰਟ ਅਫਸਰ ਗੁਰਮੇਲ ਸਿੰਘ ਸੰਗਤਪੁਰਾ ਮੈਂਬਰ ਐਸ.ਜੀ.ਪੀ.ਸੀ ਅਤੇ ਰਿਟਾ ਇੰਜਨੀਅਰ ਰਣਜੀਤ ਸਿੰਘ ਸਿੱਧੂ ਮੋਹਾਲੀ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਰਿਟਾ ਸੂਬੇਦਾਰ ਮੇਜਰ ਅਮਰਜੀਤ ਸਿੰਘ ਦਰਾਜ ਅਤੇ ਰਿਟਾ ਸੂਬੇਦਾਰ ਰੋਸ਼ਨ ਸਿੰਘ ਨਾਭਾ ਨੂੰ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਰਿਟਾ ਲੈਫਟੀਨੈਂਟ ਭੋਲਾ ਸਿੰਘ ਸਿੱਧੂ ਬਰਨਾਲ ਨੂੰ ਵਿੰਗ ਦਾ ਕੈਸ਼ੀਅਰ ਅਤੇ ਰਿਟਾ ਕਰਨਲ ਸੁਰਜੀਤ ਸਿੰਘ ਚੀਮਾ ਸੰਗਰੂਰ ਨੂੰ ਲੀਗਲ ਐਡਵਾਈਜਰ ਬਣਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਜਿਹਨਾਂ ਸਾਬਕਾ ਫੌਜੀ ਵੀਰਾਂ ਨੂੰ ਵਿੰਗ ਦਾ ਮੀਤ ਪ੍ਹਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਰਿਟਾਂ ਕੈਪਟਨ ਤੇਜਾ ਸਿੰਘ ਸਰਦੂਲਗੜ੍ਹ, ਰਿਟਾ ਕੈਪਟਨ ਜਸਵੰਤ ਸਿੰਘ ਬਾਜਵਾ ਅਮਲੋਹ, ਰਿਟਾ ਹਰਵਿੰਦਰ ਸਿੰਘ ਖੇੜਾ ਅੰਮ੍ਰਿਤਸਰ, ਰਿਟਾ ਸੂੁਬੇਦਾਰ ਗੁਰਨਾਹਰ ਸਿੰਘ ਪਟਿਆਲਾ, ਰਿਟਾ ਚੀਫ ਇੰਜਨੀਅਰ ਇਕਬਾਲ ਸਿੰਘ ਚੰਡੀਗੜ੍ਹ, ਰਿਟਾ ਸੂਬੇਦਾਰ ਸੌਦਾਗਰ ਸਿੰਘ ਹਮੀਦੀ ਅਤੇ ਰਿਟਾ ਸਾਰਜੈਂਟ ਪ੍ਰੀਤਮ ਸਿੰਘ ਮੋਗਾ ਦੇ ਨਾਮ ਸ਼ਾਮਲ ਹਨ।

ਇਸੇ ਤਰਾਂ ਰਿਟਾ ਹਵਾਲਦਾਰ ਮੇਘਾ ਸਿੰਘ ਬੁਢਲਾਢਾ, ਰਿਟਾ ਹਵਾਲਦਾਰ ਅਵਤਾਰ ਸਿੰਘ ਮਾਜਰੀ ਲੁਧਿਆਣਾ, ਰਿਟਾ ਹਵਾਲਦਾਰ ਮੇਜਰ ਸਿੰਘ ਸਿੱਧੂ ਗਹਿਲ, ਰਿਟਾ ਵਾਰੰੰਟ ਅਫਸਰ ਅਵਤਾਰ ਸਿੰਘ ਭੂਰੇ ਕੁੱਬੇ, ਰਿਟਾ ਸੂੁਬੇਦਾਰ ਚਰਨ ਸਿੰਘ ਧਰਮਕੋਟ, ਰਿਟਾ ਸਾਰਜੈਂਟ ਅਜੈਬ ਸਿੰਘ ਰਟੌਲ ਪਟਿਆਲਾ ਅਤੇ ਰਿਟਾ ਸੂਬੇਦਾਰ ਨਾਜਰ ਸਿੰਘ ਗਿੱਲ ਕਲਾਂ ਨੂੰ ਸਾਬਕਾ ਸੈਨਿਕ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਰਿਟਾ ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ, ਰਿਟਾ ਕੈਪਟਨ ਨਿਸ਼ਾਨ ਸਿੰਘ ਸਰਦੂਲਗੜ੍ਹ, ਰਿਟਾ ਸੂੁਬੇਦਾਰ ਸਰਬਜੀਤ ਸਿੰਘ ਪੰਡੋਰੀ, ਰਿਟਾ ਸੂਬੇਦਾਰ ਬਲਦੇਵ ਸਿੰਘ ਬੁਢਲਾਢਾ, ਰਿਟਾ ਹਵਾਲਦਾਰ ਦੀਦਾਰ ਸਿੰਘ ਗੁਰਦਾਸਪੁਰ, ਰਿਟਾ ਨਾਇਕ ਜਸਪਾਲ ਸਿੰਘ ਰਾਮਪੁਰਾ ਅਤੇ ਰਿਟਾ ਹਵਾਲਦਾਰਾ ਗੁਰਜੰਟ ਸਿੰਘ ਫਾਜਲਿਕਾ ਨੂੰ ਵਿੰਗ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਜਿਹਨਾਂ ਸਾਬਕਾ ਸੈਨਿਕ ਆਗੂਆਂ ਨੂੰ ਵਿੰਗ ਦਾ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਰਿਟਾ ਕੈਪਟਨ ਵਿਕਰਮ ਸਿੰਘ ਮਾਂਗੇਵਾਲ, ਰਿਟਾ ਸੂਬੇਦਾਰ ਹਰਦੀਪ ਸਿੰਘ ਕਾਲੇਕਾ ਮੋਗਾ, ਰਿਟਾ ਹਵਾਲਦਾਰ ਹਰਿੰਦਰ ਸਿੰਘ ਅੰਮ੍ਰਿਤਸਰ, ਰਿਟਾ ਹਵਾਲਦਾਰ ਬੇਅੰਤ ਸਿੰਘ ਨਵਾਂਸਹਿਰ, ਰਿਟਾ ਹਵਾਲਦਾਰ ਸੁਰਜੀਤ ਮਸੀਹ, ਰਿਟਾ ਹਵਾਲਦਾਰ ਅਜੈਬ ਸਿੰਘ ਉਗਰਾਹਾਂ ਅਤੇ ਰਿਟਾ ਹਵਾਲਦਾਰ ਪਿਆਰ ਸਿੰਘ ਪਟਿਆਲਾ ਦੇ ਨਾਮ ਸ਼ਾਮਲ ਹਨ।

Related posts

ਫੈਕਟਰੀ ‘ਚ ਧਮਾਕਾ, ਜ਼ਿੰਦਾ ਸੜਨ ਕਾਰਨ 7 ਔਰਤਾਂ ਦੀ ਮੌਤ, 13 ਜ਼ਖਮੀ

Sanjhi Khabar

ਵੱਧ ਰਹੇ ਕੋਰੋਨਾ ਮਰੀਜ਼ ਸੰਭਾਲਣੇ ਹੋਏ ਮੁਸ਼ਕਲ, ਕੈਪਟਨ ਨੇ ਮੰਗੀ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਤੋਂ ਮਦਦ

Sanjhi Khabar

ਬੇਰਹਿਮ ਹੋਈ ਮੋਦੀ ਸਰਕਾਰ ਅੱਖਾਂ ਮੂਹਰੇ ਦਮ ਤੋੜ ਰਹੇ ਅੰਨਦਾਤਾ ਨੂੰ ਦੇਖਣਾ ਨਹੀਂ ਚਾਹੁੰਦੀ- ਭਗਵੰਤ ਮਾਨ

Sanjhi Khabar

Leave a Comment