14.9 C
Los Angeles
May 15, 2024
Sanjhi Khabar
Chandigarh Politics

ਸੁਖਬੀਰ ਬਾਦਲ ਦੀ ਪੰਜਾਬ ਕਾਂਗਰਸ ਨੂੰ ਨਸੀਹਤ, ‘ਦੋ ਮਹੀਨੇ ਆਪਣੀ ਲੜਾਈ ਛੱਡ ਪੰਜਾਬ ਦੇ ਮਸਲੇ ਕਰੋ ਹੱਲ

Ravinder Kumar
Chandigarh ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ‘ਤੇ ਖੁਦ ਉਸ ਦੀ ਪਾਰਟੀ ਦੇ ਆਗੂ ਹੀ ਸਵਾਲ ਚੁੱਕ ਰਹੇ ਹਨ। ਕਾਂਗਰਸੀ ਆਗੂ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਾਂਗਰਸ ਵਿਚ ਚੱਲ ਰਹੇ ਤਕਰਾਰ ‘ਤੇ ਤਿੱਖੀ ਟਿੱਪਣੀ ਕੀਤੀ ਸੀ ਤੇ ਕਿਹਾ ਸੀ ਕਿ ਮੈਂ ਇਸ ਤਰ੍ਹਾਂ ਦੀ ਲੜਾਈ ਕਦੇ ਨਹੀਂ ਦੇਖੀ, ਉਨ੍ਹਾਂ ਕਿਹਾ ਕਿ ਅਸਲ ਮੁੱਦੇ ਛੱਡ ਕੇ ਆਗੂ ਨਿਆਣਿਆਂ ਵਾਂਗ ਲੜਨ ਲੱਗੇ ਵਿਚ ਹਨ।

ਮਨੀਸ਼ ਤਿਵਾੜੀ ਦੇ ਬਿਆਨ ‘ਤੇ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਦੋ-ਫਾੜ ਹੋ ਚੁੱਕੀ ਹੈ। ਟਿਕਟਾਂ ਦੀ ਵਾਰੀ ਤਾਂ ਇਥੇ ਡਾਂਗਾਂ ਚੱਲਣਗੀਆਂ। ਸਰਕਾਰ ਦਾ ਗ੍ਰਾਫ ਪਿਛਲੇ 3-4 ਮਹੀਨਿਆਂ ਤੋਂ ਬਹੁਤ ਹੇਠਾਂ ਗਿਆ ਹੈ। ਹੁਣ ਤਾਂ ਸਿੱਧੂ ਵੀ ਲੰਮੇ ਸਮੇਂ ਤੋਂ ਲਾਪਤਾ ਹਨ। ਫਸਲਾਂ ਦੀ ਖਰੀਦ ਕਿਵੇਂ ਹੋਵੇ, ਇਸ ਬਾਰੇ ਡੀ.ਸੀ.ਓਜ਼ ਦੀ ਮੀਟਿੰਗ ਨਹੀਂ ਹੋਈ ਹੈ। ਮੈਂ ਕਾਂਗਰਸ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੀ ਲੜਾਈ ਦੋ ਮਹੀਨਿਆਂ ਲਈ ਛੱਡ ਦਿਓ ਅਤੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰੋ
ਚੰਨੀ ਆਮ ਨਹੀਂ ਖਾਸ ਬੰਦਾ ਹੈ। ਚੋਣ ਮੈਨੀਫੈਸਟੋ ਨੂੰ ਚੁੱਕੋ ਤੇ ਵੇਖੋ। ਹੋਮ ਮਨਿਸਟਰ ਤੁਹਾਡੇ ਆਖੇ ਨਹੀਂ ਲੱਗਦਾ। ਮੁੱਖ ਮੰਤਰੀ ਦੀ ਆਪਸ ਵਿਚ ਨਹੀਂ ਬਣ ਰਹੀ ਹੈ। ਬੀ. ਐੱਸ. ਐੱਫ. ਦੇ ਮੁੱਦੇ ‘ਤੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਸਾਰੇ ਹੀ ਕਾਂਗਰਸੀ ਇਕੋ ਹੀ ਥਾਲੀ ਦੇ ਚੱਟੇ-ਬੱਟੇ ਹਨ। ਸੁਖਜਿੰਦਰ ਰੰਧਾਵਾ ਜਿਨ੍ਹਾਂ ਨੇ ਪਹਿਲਾਂ ਅਰੂਸਾ ਨੂੰ ਭਾਬੀ ਬਣਇਆ ਤੇ ਸਾਢੇ 4 ਸਾਲ ਕੁਝ ਨਹੀਂ ਬੋਲੇ ਤੇ ਹੁਣ ਵੱਡੇ- ਵੱਡੇ ਇਲਜ਼ਾਮ ਲਗਾ ਰਹੇ ਹਨ।
ਬਲਬੀਰ ਸਿੱਧੂ ਪੰਚਾਇਤਾਂ ਦੀਆਂ ਜ਼ਮੀਨਾਂ ਆਪਣੇ ਨਾਂ ਕਰਨ ਵਿਚ ਲੱਗਾ ਹੋਇਆ ਹੈ। ਕਿਤੇ 50 ਏਕੜ ਤੇ ਕਿਤੇ 30 ਏਕੜ ਜ਼ਮੀਨ ਆਪਣੇ ਨਾਂ ਕਰਵਾ ਰਿਹਾ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਇਸ ਮਸਲੇ ਨੂੰ ਲੈ ਕੇ ਜਾਂਚ ਕਮਿਸ਼ਨ ਬਣਾਇਆ ਜਾਵੇਗਾ ਤੇ ਬਲਬੀਰ ਸਿੱਧੂ ਸਣੇ ਜਿਹੜੇ ਕਾਂਗਰਸੀਆਂ ਨੇ ਜ਼ਮੀਨ ‘ਤੇ ਕਬਜ਼ਾ ਕੀਤਾ ਹੈ, ਉਨ੍ਹਾਂ ਉਤੇ ਕਾਰਵਾਈ ਕੀਤੀ ਜਾਵੇਗੀ। ਕਾਂਗਰਸੀਆਂ ਨੂੰ ਆਪਣੇ ਪ੍ਰਧਾਨ ‘ਤੇ ਭਰੋਸਾ ਨਹੀਂ ਹੈ। ਇੰਨਾ ਚੰਗਾ ਪ੍ਰਧਾਨ ਉਨ੍ਹਾਂ ਨੂੰ ਮਿਲਿਆ ਹੈ ਤੇ ਉਹ ਉਸ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾ ਰਹੇ ਹਨ।

ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਸਮਝਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਜੋ ਪੰਜਾਬ ਦੇ ਮਸਲਿਆਂ ਨੂੰ ਸਮਝਦੀ ਹੈ। ਕਾਂਗਰਸ ਅੱਜ ਦੋ-ਫਾੜ ਹੋ ਚੁੱਕੀ ਹੈ ਤੇ ਮੈਨੂੰ ਨਹੀਂ ਪਤਾ ਕਿ ਅਜੇ ਕਿੰਨੇ ਕੁ ਟੋਟੇ ਹੋਣੇ ਬਾਕੀ ਹਨ। ਗੜ੍ਹੇਮਾਰੀ ਕਰਕੇ ਫਸਲਾਂ ਖਰਾਬ ਹੋਈਆਂ ਹਨ ਪਰ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ।

Related posts

ਚਸ਼ਮਦੀਦ ਗਵਾਹ ਹੀ ਨਿਕਲਿਆ ਬਠਿੰਡਾ ਫੌਜੀ ਛਾਉਣੀ ਵਿਚ ਚਾਰ ਜਵਾਨਾਂ ਦਾ ਕਾਤਲ

Sanjhi Khabar

ਗੈਂਗਸਟਰ ਅੰਸਾਰੀ ਦਾ ਮਾਮਲਾ ਵਿਧਾਨ ਸਭਾ ‘ਚ ਗੂੰਜਿਆ , ਸਰਕਾਰ ‘ਤੇ ਅੰਸਾਰੀ ਨੂੰ ਬਚਾਉਣ ਲਈ ਕਰੋੜਾਂ ਖਰਚਣ ਦਾ ਦੋਸ਼ 

Sanjhi Khabar

ਮੰਤਰੀ ਮੰਡਲ ਨੇ ਇਨਵੈਸਟੀਗੇਸ਼ਨ ਬਿਊਰੋ ਲਈ ਸਿਵਲੀਅਨ ਸਟਾਫ ਦੀਆਂ ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ ਦਿੱਤੀ

Sanjhi Khabar

Leave a Comment