22.3 C
Los Angeles
May 13, 2024
Sanjhi Khabar
Chandigarh

ਸਿੱਧੂ ਨੇ ਕੀਤਾ ਕਾਂਗਰਸ ਹਾਈਕਮਾਂਡ ਦੀ ਨੱਕ ‘ਚ ਦਮ! ਆਪਣੇ ਆਪ ਨੂੰ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਵਜੋਂ ਕੀਤਾ ਪੇਸ਼

ਚੰਡੀਗੜ੍ਹ, 31 ਦਸੰਬਰ (ਸੰਦੀਪ ਸਿੰਘ) :

ਪੰਜਾਬ ਵਿੱਚ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸਾਰੀਆਂ ਟੀਮਾਂ ਇਸ ਦੀ ਤਿਆਰੀ ‘ਚ ਲੱਗੀਆਂ ਹੋਈਆਂ ਹਨ। ਕਾਂਗਰਸ ਵੀ ਮੁੜ ਸੱਤਾ ਵਿੱਚ ਆਉਣ ਦੇ ਸੁਪਨੇ ਦੇਖ ਰਹੀ ਹੈ। ਪਰ ਪਿਛਲੇ ਕੁਝ ਮਹੀਨਿਆਂ ਤੋਂ ਪਾਰਟੀ ਵਿੱਚ ਕਦੇ ਪਾਰਟੀ ਪ੍ਰਧਾਨ ਤੇ ਕਦੇ ਮੁੱਖ ਮੰਤਰੀ ਨੂੰ ਲੈ ਕੇ ਟਕਰਾਅ ਚੱਲ ਰਿਹਾ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਆਪਣੇ ਆਪ ਨੂੰ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਵਜੋਂ ਪੇਸ਼ ਕਰਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਅਤੇ ਉਨ੍ਹਾਂ ਦੇ ਪੰਜਾਬ ਮਾਡਲ ਵਿੱਚ ਵਿਸ਼ਵਾਸ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਨਵੀਆਂ ਬੁਲੰਦੀਆਂ ਨੂੰ ਛੂਹੇਗਾ। ਦੱਸ ਦਈਏ ਕਿ ਸਿੱਧੂ ਕਸਬਾ ਦੇਵੀਗੜ੍ਹ ਦੀ ਅਨਾਜ ਮੰਡੀ ਵਿਖੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਹੋਈ ਰੈਲੀ ਨੂੰ ਸੰਬੋਧਨ ਕਰ ਰਹੇ ਸੀ। ਇਸ ਮੌਕੇ ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਪੰਜਾਬ ’ਤੇ ਕਾਬਜ਼ ਮਾਫੀਆ ਗਿਰੋਹਾਂ ਦਾ ਖਾਤਮਾ ਕਰਕੇ ਨਵਾਂ ਪੰਜਾਬ ਮਾਡਲ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਮਜੀਠੀਆ ‘ਤੇ ਤੰਨਜ ਕੱਸਦਿਆਂ ਕਿਹਾ ਕਿ ਹੁਣ ਉਹ ਪੁਲਿਸ ਦੇ ਡਰੋਂ ਲੁਕ ਰਿਹਾ ਹੈ। ਪਰ ਉਹ ਵੀ ਮਜੀਠੀਆ ਨੂੰ ਸਜ਼ਾ ਮਿਲਣ ਤੱਕ ਆਰਾਮ ਨਹੀਂ ਕਰਨਗੇ। ਨਾਲ ਹੀ ਵਿਰੋਧੀ ਧੀਰ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲੈਂਦਿਆਂ ਸਿੱਧੂ ਨੇ ਕਿਹਾ ਕਿ ਦਿੱਲੀ ‘ਚ ਕੇਜਰੀਵਾਲ ਦੀ ਸਰਕਾਰ ਹੋਣ ਦੇ ਬਾਵਜੂਦ ਹਜ਼ਾਰਾਂ ਅਧਿਆਪਕ ਸੜਕਾਂ ‘ਤੇ ਸੰਘਰਸ਼ ਕਰ ਰਹੇ ਹਨ ਅਤੇ ਉਹ ਪੰਜਾਬ ‘ਚ ਅਧਿਆਪਕਾਂ ਦੀ ਹਾਲਤ ਕਿਵੇਂ ਸੁਧਾਰ ਲੈਣਗੇ। ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਹਿਕਾਰੀ ਨੀਤੀ ਲਾਗੂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਵੇਂ ਪੰਜਾਬ ਮਾਡਲ ਤਹਿਤ ਸੂਬੇ ਭਰ ਵਿੱਚ ਕੋਲਡ ਸਟੋਰ ਸਥਾਪਿਤ ਕੀਤੇ ਜਾਣਗੇ। ਸੂਬੇ ਦੇ ਹਰ ਮਜ਼ਦੂਰ ਨੂੰ ਰਜਿਸਟਰਡ ਕੀਤਾ ਜਾਵੇਗਾ ਤਾਂ ਜੋ ਪੈਸੇ ਸਿੱਧੇ ਉਸ ਦੇ ਖਾਤੇ ਵਿੱਚ ਆ ਸਕਣ। ਨਾਲ ਹੀ ਠੇਕੇਦਾਰ ਆਪਣੀ ਮਰਜ਼ੀ ਅਨੁਸਾਰ ਠੇਕਾ ਕਰੇਗਾ ਪਰ ਕਿਸੇ ਵੀ ਮਜ਼ਦੂਰ ਨੂੰ 350 ਰੁਪਏ ਤੋਂ ਘੱਟ ਦਿਹਾੜੀ ਨਹੀਂ ਦਿੱਤੀ ਜਾਵੇਗੀ। ਨਾਲ ਹੀ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਜਾਵੇਗੀ।

Related posts

ਦੁਨੀਆ ਦੇ ਅਮੀਰਾਂ ਦੀ ਸੂਚੀ ‘ਚ ਅਡਾਨੀ ਚੌਥੇ ਸਥਾਨ ‘ਤੇ, ਅੰਬਾਨੀ 11ਵੇਂ ਸਥਾਨ ‘ਤੇ ਕਾਇਮ

Sanjhi Khabar

ਰਾਮ ਰਹੀਮ ਨੂੰ ਕਰਵਾਇਆ ਗਿਆ ਪੀ.ਜੀ.ਆਈ. ਵਿੱਚ ਭਰਤੀ

Sanjhi Khabar

ਮੁੱਖ ਮੰਤਰੀ ਵੱਲੋਂ ਮੁੱਖ ਨਿਵੇਸ਼ਕਾਂ ਦੀ ਮੇਜ਼ਬਾਨੀ, ਪੰਜਾਬ ਦੀਆਂ ਵਧ ਰਹੀਆਂ ਨਿਵੇਸ਼ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ ਪ੍ਰੇਰਿਆ

Sanjhi Khabar

Leave a Comment