14.8 C
Los Angeles
May 18, 2024
Sanjhi Khabar
Chandigarh Crime News Ludhianan ਪੰਜਾਬ ਵਪਾਰ

ਸਰਹਿੰਦ ‘ਚ ਚੋਰਾਂ ਨੇ ਟੋਚਨ ਨਾਲ ਉਖਾੜ ਸੁੱਟਿਆ ਏ.ਟੀ.ਐੱਮ ਨੂੰ , 19 ਲੱਖ ਦਾ ਲਗਾਇਆ ਚੂਨਾ

Agency
ਫਤਿਹਗੜ੍ਹ ਸਾਹਿਬ : ਚੋਰਾਂ ਨੇ ਸ਼ੁੱਕਰਵਾਰ ਸਵੇਰੇ 3 ਵਜੇ ਦੇ ਲਗਭਗ ਸਰਹਿੰਦ ਵਿੱਚ ਚੁੰਗੀ ਨੰਬਰ ਚਾਰ ਨੇੜੇ ਲੱਗੇ ਏਟੀਐਮ ਤੋਂ 18 ਲੱਖ 88 ਹਜ਼ਾਰ ਲੁੱਟ ਕੇ ਫਰਾਰ ਹੋ ਗਏ । ਇਹ ਘਟਨਾ ਸਰਹਿੰਦ ਪੁਲਿਸ ਚੌਕੀ ਤੋਂ ਤਕਰੀਬਨ ਤਿੰਨ ਸੌ ਮੀਟਰ ਦੀ ਦੂਰੀ ‘ਤੇ ਵਾਪਰੀ ਹੈ, ਜਿਸ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਕੀਤੇ ਹਨ। ਜਾਣਕਾਰੀ ਅਨੁਸਾਰ ਚੁੰਗੀ ਨੰਬਰ 4 ਨੇੜਿਓਂ ਸਟੇਟ ਬੈਂਕ ਆਫ਼ ਇੰਡੀਆ ਦਾ ਏ.ਟੀ.ਐੱਮ. ਲੱਗਾ ਹੋਇਆ ਹੈ ਜਿਥੇ ਇਹ ਘਟਨਾ ਵਾਪਰੀ ਹੈ।
ਤਿੰਨ ਲੋਕ ਸ਼ੁੱਕਰਵਾਰ ਤੜਕੇ ਇੱਕ ਵੱਡੀ ਕਾਲੀ ਕਾਰ ਵਿੱਚ ਪਹੁੰਚੇ। ਜਿਨ੍ਹਾਂ ਨੇ ਏਟੀਐਮ ਨੂੰ ਰੱਸੀ ਪਾਉਂਦੇ ਹੋਏ ਕਾਰ ਵਿਚੋਂ ਇਕ ਟੋਚਨ ਕੱਢਿਆ। ਟੋਚਨ ਤੋਂ ਏਟੀਐਮ ਨੂੰ ਉਖਾੜ ਸੁੱਟਿਆ ਅਤੇ ਪੂਰਾ ਏਟੀਐਮ ਕਾਰ ਵਿਚ ਪਾ ਕੇ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਡੀਐਸਪੀ (ਇਨਵੈਸਟੀਗੇਸ਼ਨ) ਰਘਵੀਰ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਭਾਲ ਕੀਤੀ ਜਾ ਰਹੀ ਹੈ। ਚੋਰਾਂ ਦਾ ਸੁਰਾਗ ਲੱਭਣ ਲਈ ਪੁਲਿਸ ਟੀਮਾਂ ਨੂੰ ਕਈ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਹੈ। ਬੈਂਕ ਮੈਨੇਜਰ ਦੇ ਅਨੁਸਾਰ ਏਟੀਐਮ ਵਿੱਚ ਪਹਿਲਾਂ ਚਾਰ ਲੱਖ ਦੇ ਕਰੀਬ ਕੈਸ਼ ਸੀ। ਵੀਰਵਾਰ ਨੂੰ ਇਸ ‘ਚ 18 ਲੱਖ 88 ਹਜ਼ਾਰ ਰੁਪਏ ਪਾਏ ਗਏ ਸਨ। ਇਹ ਘਟਨਾ ਦੇਰ ਰਾਤ ਵਾਪਰੀ। ਜਿਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ।

Related posts

ਅਣਪਛਾਤੇ ਨੌਜਵਾਨਾਂ ਨੇ ਸਾਬਕਾ ਮਿਸ ਇੰਡੀਆ ਅਰਥ ਕੋਲੋਂ ਚਾਕੂ ਦੀ ਨੌਕ ‘ਤੇ 6 ਲੱਖ ਲੁੱਟੇ

Sanjhi Khabar

ਬਠਿੰਡਾ ਪੁਲਿਸ ਦੇ ਕਾਬੂ ਆਇਆ ਐਕਟਿਵਾ ਚੋਰ ਕਰਨ ਸ਼ੌਕੀਨ, 20 ਐਕਟਿਵਾ ਕੀਤੀਆਂ ਬਰਾਮਦ

Sanjhi Khabar

ਪਾਰਟੀ ਲਾਈਨ ਤੋਂ ਹਟ ਕੇ ਚੀਜ਼ਾਂ ਬਰਦਾਸ਼ਤ ਨਹੀਂ ਹੋਣਗੀਆਂ’ : ਰਾਜਾ ਵੜਿੰਗ

Sanjhi Khabar

Leave a Comment