21.3 C
Los Angeles
May 13, 2024
Sanjhi Khabar
Chandigarh New Delhi Politics ਸਾਡੀ ਸਿਹਤ

ਸਰਕਾਰ ਦੇ ਕੋਰੋਨਾ ਪੀੜਤਾਂ ਦੀ ਆਰਥਿਕ ਮੱਦਦ ਤੋਂ ਨਾਂਹ ‘ਤੇ ਭੜਕੇ ਰਾਹੁਲ

Agency
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਤੋਂ ਸਰਕਾਰ ਦੇ ਨਾਂਹ ਕਰਨ ‘ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸੋਮਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਦਾ ਮਹਾਂਮਾਰੀ ਦੇ ਸ਼ੁਰੂ ਤੋਂ ਹੀ ਜਨਤਾ ਦੇ “ਪ੍ਰਤੀ ਮਾੜਾ ਰਵੱਈਆ ਰਿਹਾ ਹੈ।

ਰਾਹੁਲ ਗਾਂਧੀ ਨੇ ਕਿਹਾ ਕਿਹਾ ਕਿ ਕੋਰੋਨਾ ਪੀੜਤਾਂ ਦੇ ਇਲਾਜ ਲਈ ਸਹੂਲਤਾਂ ਦੀ ਭਾਰੀ ਘਾਟ ਰਹੀ ਹੈ ਜਿਸ ਦੇ ਕਾਰਨ ਵੱਡੀ ਗਿਣਤੀ ‘ਚ ਲੋਕਾਂ ਦੀ ਜਾਨ ਗਈ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਇਲਾਜ ਦੀ ਘਾਟ ਨਾਲ ਲੱਖਾਂ ਲੋਕਾਂ ਨੇ ਕੋਰੋਨਾ ਦੇ ਕਾਰਨ ਦਮ ਤੋੜਿਆ ਤਾਂ ਦੂਜੇ ਪਾਸੇ ਸਰਕਾਰ ਮ੍ਰਿਤਕਾਂ ਦੀ ਗਿਣਤੀ ਸਬੰਧੀ ਝੂਠੇ ਅੰਕੜੇ ਦੇ ਕੇ ਆਪਣੀ ਬੇਰਹਿਮੀ ਦਾ ਸਬੂਤ ਦੇ ਰਹੀ ਹੈ ਰਾਹੁਲ ਨੇ ਵਟੀਟ ਕੀਤਾ, ‘ਜੀਵਨ ਦੀ ਕੀਮਤ ਲਗਾਉਣਾ ਅਸੰਭਵ ਹੈ ਸਰਕਾਰੀ ਮੁਆਜ਼ਾ ਸਿਰਫ਼ ਇੱਕ ਛੋਟੀ ਜਿਹੀ ਸਹਾਇਤਾ ਹੁੰਦੀ ਹੈ ਪਰ ਮੋਦੀ ਸਰਕਾਰ ਇਹ ਵੀ ਕਰਨ ਲਈ ਤਿਆਰ ਨਹੀਂ ਹੈ ਕੋਵਿਡ ਮਹਾਂਮਾਰੀ ‘ਚ ਪਹਿਲਾਂ ਇਲਾਜ ਦੀ ਘਾਟ, ਫਿਰ ਝੂਠੇ ਅੰਕੜੇ ਤੇ ਉਪਰੋਂ ਸਰਕਾਰ ਦੀ ਬੇਰਹਿਮੀ।

Related posts

ਮਾਈਕ੍ਰੋਸਾਫਟ ਮੇਸ਼, ਫੇਸਬੁੱਕ (ਮੈਟਾ) ਦੀ ਲੀਗ ਵਿੱਚ ਦਲੇਰ ਮਹਿੰਦੀ

Sanjhi Khabar

ਸੰਗਰੂਰ ਪੁਲਿਸ ਨੇ ਕਤਲ ਦੇ 17 ਅਪਰਾਧਿਕ ਮਾਮਲਿਆਂ ‘ਚ ਲੋੜੀਂਦੇ ਗੈਂਗਸਟਰ ਜਸਪ੍ਰੀਤ ਬੱਬੀ ਨੂੰ ਕੀਤਾ ਗ੍ਰਿਫਤਾਰ

Sanjhi Khabar

ਅੰਮ੍ਰਿਤਪਾਲ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਆਪ੍ਰੇਸ਼ਨ, 6 ਸਾਥੀ ਪੁਲਿਸ ਹਿਰਾਸਤ ‘ਚ

Sanjhi Khabar

Leave a Comment