22.3 C
Los Angeles
May 13, 2024
Sanjhi Khabar
ਸਾਡੀ ਸਿਹਤ ਪੰਜਾਬ

ਸ਼ੂਗਰ ਦੇ ਮਰੀਜ਼ ਪੜ੍ਹਨ ਇਹ ਜ਼ਰੂਰੀ ਖ਼ਬਰ

Agency
ਨਵੀਂ ਦਿੱਲੀ—ਅਕਸਰ ਚੁਕੰਦਰ ਦੀ ਵਰਤੋਂ ਸਲਾਦ ਅਤੇ ਜੂਸ ‘ਚ ਕੀਤੀ ਜਾਂਦੀ ਹੈ। ਇਹ ਲਾਲ ਰੰਗ ਦਾ ਫ਼ਲ ਸਰੀਰ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ। ਇਸ ਨਾਲ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਆਯੁਰਵੈਦਿਕ ਮਾਹਿਰ ਦੱਸਦੇ ਹਨ ਕਿ ਚੁਕੰਦਰ ਅਜਿਹੀ ਵਸਤੂ ਹੈ, ਜਿਸ ਨੂੰ ਖਾਣ ਨਾਲ ਸਭ ਤੋਂ ਜ਼ਿਆਦਾ ਫ਼ਾਇਦੇ ਹੁੰਦੇ ਹਨ ਪਰ ਇਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਕੱਲਾ ਚੁਕੰਦਰ ਹੀ ਨਹੀਂ ਇਸ ਦੇ ਪੱਤੇ ਵੀ ਓਨੇ ਹੀ ਸਿਹਤਮੰਦ ਹੁੰਦੇ ਹਨ। ਚੁਕੰਦਰ ਦੇ ਪੱਤੇ ਖਾਣ ਨਾਲ ਸਰੀਰ ‘ਚ ਕਦੇ ਖ਼ੂਨ ਦੀ ਘਾਟ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਚੁਕੰਦਰ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ…

ਚੁਕੰਦਰ ਵਿਚ ਪਾਇਆ ਜਾਣ ਵਾਲਾ ਇਕ ਤੱਤ ਅਲਜ਼ਾਈਮਰ ਰੋਕਣ ‘ਚ ਮਦਦ ਕਰ ਸਕਦਾ ਹੈ। ਇਸ ਤੱਤ ਦੀ ਵਜ੍ਹਾ ਨਾਲ ਚੁਕੰਦਰ ਦਾ ਰੰਗ ਲਾਲ ਹੁੰਦਾ ਹੈ। ਇਸ ਤੋਂ ਅਲਜ਼ਾਈਮਰ ਰੋਗ ਦੀ ਦਵਾਈ ਵਿਕਸਿਤ ਕੀਤੀ ਜਾ ਸਕਦੀ ਹੈ। ਜਾਂਚ ਦੇ ਤੱਤਾਂ ਤੋਂ ਪਤਾ ਚੱਲਦਾ ਹੈ ਕਿ ਚੁਕੰਦਰ ਦੇ ਰਸ ‘ਚ ਬੀਟਾਨੀਨ ਤੱਤ ਪਾਇਆ ਜਾਂਦਾ ਹੈ, ਜੋ ਦਿਮਾਗ ‘ਚ Misfolded protein ਦੇ ਢੇਰ ਨੂੰ ਮੱਧਮ ਕਰ ਸਕਦਾ ਹੈ। Misfolded protein ਦਾ ਢੇਰ ਅਲਜ਼ਾਈਮਰ ਰੋਗ ‘ਚੋਂ ਜੁੜਿਆ ਹੁੰਦਾ ਹੈ।

ਰੋਗ ਪ੍ਰਤੀਰੋਧਕ ਸਮਰੱਥਾ ਵਧਾਏ
ਚੁਕੰਦਰ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਸੀ ਅਤੇ ਫਾਈਬਰ ਮੌਜੂਦ ਹੁੰਦਾ ਹੈ, ਜੋ ਕਿ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ।

ਹੱਡੀਆਂ ਅਤੇ ਗੁਰਦੇ ਲਈ ਫ਼ਾਇਦੇਮੰਦ
ਚੁਕੰਦਰ ‘ਚ ਮੌਜੂਦ ਖਣਿਜ ਤੱਤ ਜਿਵੇਂ ਪੋਟਾਸ਼ੀਅਮ ਅਤੇ ਮੈਗਨੀਜ਼ ਮਾਸਪੇਸ਼ੀਆਂ, ਹੱਡੀਆਂ, ਜਿਗਰ ਅਤੇ ਗੁਰਦੇ ਲਈ ਲਾਭਕਾਰੀ ਹੁੰਦੇ ਹਨ।
ਖ਼ੂਨ ਦਾ ਸੰਚਾਰ
ਨਿਯਮਿਤ ਤੌਰ ‘ਤੇ ਚੁਕੰਦਰ ਖਾਣ ਨਾਲ ਸਰੀਰ ‘ਚ ਖ਼ੂਨ ਦਾ ਸੰਚਾਰ ਸੁਚਾਰੂ ਰਹਿੰਦਾ ਹੈ।

ਕੈਂਸਰ ਤੋਂ ਬਚਾਏ
ਚੁਕੰਦਰ ‘ਚ ਫਾਈਟੋਨਿਊਟਰੀਅਨਸ ਵੀ ਪਾਏ ਜਾਂਦੇ ਹਨ ਜੋ ਕਿ ਕੈਂਸਰ ਕੋਸ਼ਕਾਵਾਂ ਨੂੰ ਸਰੀਰ ‘ਚ ਬਣਨ ਤੋਂ ਰੋਕਦੇ ਹਨ। ਚੁਕੰਦਰ ਦਾ ਗਾੜ੍ਹਾ ਰੰਗ ਵੀ ਇਸੇ ਕਾਰਨ ਹੁੰਦਾ ਹੈ।
ਗਰਭਵਤੀ ਔਰਤਾਂ ਲਈ ਲਾਭਕਾਰੀ
ਚੁਕੰਦਰ ‘ਚ ਉੱਚ ਮਾਤਰਾ ‘ਚ ਫੋਲਿਕ ਐਸਿਡ ਹੁੰਦਾ ਹੈ ਜੋ ਕਿ ਗਰਭਵਤੀ ਔਰਤਾਂ ਲਈ ਲਾਭਕਾਰੀ ਹੁੰਦਾ ਹੈ।ਇਸ ਨਾਲ ਔਰਤ ਦੇ ਢਿੱਡ ‘ਚ ਪੱਲ ਰਹੇ ਬੱਚੇ ਦੀ ਰੀੜ ਦੀ ਹੱਡੀ ਬਣਾਉਣ ‘ਚ ਮਦਦ ਮਿਲਦੀ ਹੈ।
ਸ਼ੂਗਰ ਕੰਟਰੋਲ ਕਰੇ
ਚੁਕੰਦਰ ਖਾਣ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਸ਼ੂਗਰ ਦੇ ਮਰੀਜ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਬਲੱਡ ਪ੍ਰੈਸ਼ਰ ਨੂੰ ਕਰੇ ਕੰਟਰੋਲ
ਚੁਕੰਦਰ ‘ਚ ਕੁਦਰਤੀ ਨਾਈਟ੍ਰੇਟ ਹੁੰਦੇ ਹਨ ਜੋ ਸਰੀਰ ‘ਚ ਪਹੁੰਚ ਕੇ ਨਾਈਟ੍ਰਿਕ ਆਕਸਾਈਡ ‘ਚ ਬਦਲ ਜਾਂਦੇ ਹਨ। ਇਹ ਨਾਈਟ੍ਰਿਕ ਆਕਸਾਈਡ ਬੀ. ਪੀ. ਨੂੰ ਕੰਟਰੋਲ ‘ਚ ਰੱਖਦੇ ਹਨ।

 

Related posts

ਆਯੁਸ਼ਮਾਨ ਸਕੀਮ ‘ਚ ਘਪਲਾ ਕਰਨ ਵਾਲੇ ਹਸਪਤਾਲਾਂ ਨੂੰ ਸੀਲ ਕਰੇ ਸਰਕਾਰ- ‘ਆਪ’ ਨੇ ਕੀਤੀ ਮੰਗ

Sanjhi Khabar

ਕੁੱਝ ਬਲੈਕਮੇਲਰਾਂ ਨੇ ਪੀ ਆਰ 7 ਮਾਰਗ ਨੂੰ ਕਿਉ ਕੀਤਾ ਬਦਨਾਮ :ਅਧਿਕਾਰੀਆਂ ਨੇ ਕਿਹਾ ਕਿ ਪ੍ਰੋਜੈਕਟ ਠੀਕ ਬਣ ਰਹੇ ਹਨ

Sanjhi Khabar

ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਲਗਵਾਇਆ ਦੇਸੀ ਕੋਵੈਕਸੀਨ ਟੀਕਾ

Sanjhi Khabar

Leave a Comment