15.3 C
Los Angeles
May 17, 2024
Sanjhi Khabar
Chandigarh

ਵਿਧਾਇਕ ਬਲਵਿੰਦਰ ਲਾਡੀ ਦਾ ਦਾਅਵਾ, ਇਸ ਕਰਕੇ ਹੋਈ ਕਾਂਗਰਸ ‘ਚ ਵਾਪਸੀ

ਚੰਡੀਗੜ, 03 ਜਨਵਰੀ (ਸੁਖਵਿੰਦਰ ਬੰਟੀ) :

ਵਿਧਾਨ ਸਭਾ ਹਲਕਾ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਲਾਡੀ ਨੇ ਹਫਤਾ ਬੀਜੇਪੀ ਵਿੱਚ ਰਹਿ ਕੇ ਮੁੜ ਕਾਂਗਰਸ ਵਿੱਚ ਵਾਪਸੀ ਕਰ ਲਈ ਹੈ। ਵਿਧਾਇਕ ਬਲਵਿੰਦਰ ਲਾਡੀ ਨੇ ਕਿਹਾ ਕਿ ਮੈਨੂੰ ਕੁਝ ਖਦਸ਼ੇ ਸਨ, ਜਿਸ ਕਾਰਨ ਮੈਂ ਭਾਜਪਾ ‘ਚ ਗਿਆ ਪਰ ਹੁਣ ਉਹ ਗੱਲਾਂ ਖਤਮ ਹੋ ਗਈਆਂ ਹਨ। ਹੁਣ ਮੈਂ ਕਾਂਗਰਸ ਲਈ ਕੰਮ ਕਰਾਂਗਾ। ਵਿਧਾਇਕ ਲਾਡੀ ਨੇ ਕਿਹਾ ਕਿ ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਉਨ੍ਹਾਂ ਕਾਂਗਰਸ ਵਿੱਚ ਵਾਪਸੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਵਾਪਸੀ ਪਿੱਛੇ ਹਲਕੇ ਦੇ ਵੋਟਰਾਂ ਤੇ ਸਮਰਥਕਾਂ ਦਾ ਦਬਾਅ ਹੈ। ਵਿਧਾਇਕ ਬਲਵਿੰਦਰ ਲਾਡੀ ਨੇ ਹੁਣ ਦਾਅਵਾ ਕੀਤਾ ਹੈ ਕਿ ਉਹ ਕਾਂਗਰਸ ਵਿੱਚ ਸਨ ਤੇ ਕਾਂਗਰਸ ਵਿੱਚ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਟਿਕਟ ਉੱਪਰ ਚੋਣਾਂ ਲੜੀਆਂ ਹਨ ਤੇ ਅੱਗੇ ਵੀ ਕਾਂਗਰਸ ਨਾਲ ਮਿਲ ਕੇ ਲੜਦੇ ਰਹਿਣਗੇ। ਸੂਤਰਾਂ ਮੁਤਾਬਕ ਮੌਜੂਦਾ ਵਿਧਾਇਕ ਲਾਡੀ ਨੂੰ ਪਾਰਟੀ ਟਿਕਟ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਵਿਧਾਇਕ ਲਾਡੀ ਐਤਵਾਰ ਰਾਤ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਮੁੜ ਸ਼ਾਮਲ ਹੋਏ। ਦੱਸ ਦਈਏ ਕਿ ਸ੍ਰੀ ਹਰਗੋਬਿੰਦਪੁਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਦਾ ਸਿਰਫ਼ ਸੱਤ ਦਿਨਾਂ ਵਿੱਚ ਹੀ ਭਾਜਪਾ ਤੋਂ ਮੋਹ ਭੰਗ ਹੋ ਗਿਆ ਹੈ। ਪਿਛਲੇ ਸਾਲ 28 ਦਸੰਬਰ ਨੂੰ ਉਹ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਸਨ। ਹੁਣ ਉਹ ਭਾਜਪਾ ਛੱਡ ਕੇ ਇਕ ਵਾਰ ਫਿਰ ਆਪਣੀ ਪੁਰਾਣੀ ਪਾਰਟੀ ‘ਚ ਪਰਤ ਕੇ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। 28 ਦਸੰਬਰ ਨੂੰ ਲਾਡੀ ਦੇ ਨਾਲ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਫਤਿਹ ਜੰਗ ਬਾਜਵਾ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

 

Related posts

ਭਰੂਣ ਹੱਤਿਆ ਨੂੰ ਖਤਮ ਕਰਨ ਲਈ ਪੀ.ਸੀ-ਪੀ.ਐਨ.ਡੀ.ਟੀ. ਐਕਟ ਨੂੰ ਸਫਲਤਾਪੂਰਵਕ ਲਾਗੂ ਕਰਨਾ ਜਰੂਰੀ : ਡਾ. ਅੰਦੇਸ ਕੰਗ

Sanjhi Khabar

ਪੰਜਾਬ ਦੇ 81 ਫੀਸਦੀ ਨਮੂਨਿਆਂ ਵਿੱਚ ਯੂ.ਕੇ. ਦਾ ਵਾਇਰਸ ਪਾਏ ਜਾਣ ਮਗਰੋਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਟੀਕਾਕਰਨ ਦੇ ਦਾਇਰੇ ਵਿੱਚ ਨੌਜਵਾਨ ਵਸੋਂ ਨੂੰ ਵੀ ਸ਼ਾਮਲ ਕਰਨ ਲਈ ਆਖਿਆ

Sanjhi Khabar

ਭਾਜਪਾ ਆਗੂ ਅਤੇ SC ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੀ ਬਣੀ ਜਾਅਲੀ ਈਮੇਲ ਆਈਡੀ

Sanjhi Khabar

Leave a Comment