15.3 C
Los Angeles
May 17, 2024
Sanjhi Khabar
Chandigarh Crime News

ਮੋਸਟ ਵਾਂਟੇਡ ਗੈਂਗਸਟਰ ਸੁੱਖਾ ਗਿੱਲ ਲੰਮੇ ਦਾ ਕਤਲ

Sukhwinder Bunty
ਚੰਡੀਗੜ੍ਹ,23 ਮਈ- ਪੰਜਾਬ ਪੁਲੀਸ ਦਾ ਮੋਸਟ ਵਾਂਟੇਡ ਗੈਂਗਸਟਰ ਸੁੱਖਾ ਗਿੱਲ ਲੰਮੇ ਜੋ ਕਿ ਪਿੰਡ ਵਿੱਚ ਹੋਈ ਮਾਮੂਲੀ ਲੜਾਈ ਕਾਰਨ ਜੇਲ੍ਹ ਗਿਆ ਸੀ ਤੇ ਫਿਰ ਉੱਥੋਂ ਇਕ ਖਤਰਨਾਕ ਗੈਂਗਸਟਰ ਬਣ ਕੇ ਨਿਕਲਿਆ । ਉਸ ਦੇ ਕਤਲ ਹੋਣ ਦਾ ਸਨਸਨੀਖੇਜ਼ ਖੁਲਾਸਾ ਹੋਇਆ ਹੈ । ਸੁੱਖਾ ਗਿੱਲ ਲੰਮੇ ਜੋ ਕੇ ਆਪਣੇ ਫੇਸਬੁੱਕ ਅਕਾਊਂਟ ਹਰ ਵਕਤ ਐਕਟਿਵ ਰਹਿੰਦਾ ਸੀ ਤੇ ਵੱਡੀਆਂ ਜ਼ਿੰਮੇਵਾਰੀਆਂ ਵੀ ਲੈਂਦਾ ਸੀ ਹੁਣ ਪਿਛਲੇ ਲੰਬੇ ਸਮੇਂ ਤੋਂ ਉਸਦਾ ਅਕਾਊਂਟ ਸ਼ਾਂਤ ਹੈ ਅਤੇ ਪੁਲੀਸ ਵੀ ਉਸਨੂੰ ਲੱਭਣ ਵਿੱਚ ਲੱਗੀ ਸੀ। ਸੂਤਰਾਂ ਅਨੁਸਾਰ ਇਸ ਪੂਰੀ ਵਾਰਦਾਤ ਦਾ ਵਿਸਥਾਰ ਨਾਲ ਖੁਲਾਸਾ ਥੋੜ੍ਹੀ ਦੇਰ ਬਾਅਦ ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਕੀਤਾ ਜਾ ਸਕਦਾ ਹੈ ।ਪੁਲੀਸ ਦੇ ਅੰਦਰੂਨੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮੋਗਾ ਪੁਲਿਸ ਦਾ ਸਾਈਬਰ ਸੈੱਲ ਜਦੋਂ ਜਗਰਾਉਂ ਵਿਖੇ ਕਤਲ ਹੋਏ ਦੋ ਥਾਣੇਦਾਰਾਂ ਦੇ ਕਾਤਲ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਲਈ ਜਾਂਚ ਕਰ ਰਹੀ ਸੀ ਤਾਂ ਇਸੇ ਦੌਰਾਨ ਪੰਜ ਗੈਂਗਸਟਰਾਂ ਦਾ ਖੁਲਾਸਾ ਹੋਇਆ ਅਤੇ ਬਾਅਦ ਵਿੱਚ ਇਹ ਸਭ ਕੁਝ ਪਤਾ ਲੱਗਾ। ਪੁਲੀਸ ਸੂਤਰਾਂ ਮੁਤਾਬਕ ਪਿੰਡ ਡਾਲਾ ਦੇ ਵਸਨੀਕ ਅਰਸ਼ਦੀਪ ਸਿੰਘ ਗੈਂਗਸਟਰ ਜੋ ਕਿ ਕੈਨੇਡਾ ਵਿੱਚ ਰਹਿੰਦਾ ਹੈ , ਦੇ ਦਿਸ਼ਾ-ਨਿਰਦੇਸ਼ਾਂ ਤੇ ਸੁਪਾਰੀ ਲੈ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲੀਸ ਵੱਲੋਂ ਕੀਤੀ ਪੁੱਛ-ਗਿੱਛ ਵਿੱਚ ਉਨ੍ਹਾਂ ਨੇ ਇਹ ਮੰਨਿਆ ਕਿ ਉਨ੍ਹਾਂ ਨੇ ਆਪਣੇ ਸਾਥੀ ਸੁੱਖਾ ਗਿੱਲ ਨੂੰ ਖ਼ੁਦ ਹੀ ਮਾਰ ਦਿੱਤਾ ਅਤੇ ਉਸ ਦੀ ਪਹਿਚਾਨ ਛੁਪਾਉਣ ਲਈ ਉਨ੍ਹਾਂ ਨੇ ਉਸ ਦੀ ਧੌਣ ਵੱਢ ਕੇ ਉਸ ਦਾ ਮੂੰਹ ਜਲਾਉਣ ਤੋਂ ਬਾਅਦ ਉਸ ਦੀ ਧੌਣ ਤੇ ਧੜ ਨੂੰ ਨਹਿਰ ਵਿੱਚ ਸੁੱਟ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਸੁੱਖਾ ਗਿੱਲ ਲੰਮੇ ਦੀ ਦਹਿਸ਼ਤ ਸੀ ਜਿਸ ਦੀ ਹੱਤਿਆ ਮਗਰੋਂ ਵੀ ਉਹ ਖੁਦ ਅਮੀਰ ਲੋਕਾਂ ਤੋਂ ਫਿਰੌਤੀਆਂ ਮੰਗਦੇ ਰਹੇ ਅਤੇ ਫਿਰੌਤੀ ਨਾ ਦੇਣ ਵਾਲੇ ਕਈ ਅਮੀਰ ਲੋਕ ਉਨ੍ਹਾਂ ਦੀ ਹਿੱਟ ਲਿਸਟ ਤੇ ਸਨ , ਜਿਨ੍ਹਾਂ ਨੂੰ ਉਨ੍ਹਾਂ ਮਾਰਨਾ ਸੀ। ਵਰਨਣਯੋਗ ਹੈ ਕਿ ਸੁੱਖਾ ਗਿੱਲ ਲੰਮੇ ਵਿਰੁੱਧ ਜਲੰਧਰ ਵਿਖੇ ਪਾਦਰੀ ਦੀ ਹੱਤਿਆ ਅਤੇ ਮੋਗਾ ਦੇ ਇਕ ਵਪਾਰੀ ਦੇ ਕਤਲ ਤੋਂ ਇਲਾਵਾ ਕਈ ਫਿਰੌਤੀ ਤੇ ਕਤਲਾਂ ਦੀਆਂ ਵਾਰਦਾਤਾਂ ਦੇ ਮੁਕੱਦਮੇ ਦਰਜ ਸਨ। ਪਰ ਉਸ ਵੱਲੋਂ ਬੇਅਦਬੀ ਮਾਮਲਿਆਂ ਦੇ ਦੋਸ਼ੀ ਦੇ ਪਿਤਾ ਦਾ ਕਤਲ ਕਰਨ ਤੇ ਜ਼ਿੰਮੇਵਾਰੀ ਲੈਣ ਤੋਂ ਬਾਅਦ ਨਾਮ ਸੁਰਖੀਆਂ ਚ ਆ ਗਿਆ ਸੀ। ਜਿਸ ਕਾਰਨ ਉਸ ਨੂੰ ਕਈ ਸਿੱਖ ਕੱਟੜਪੰਥੀ ਸੋਸ਼ਲ ਮੀਡੀਆ ਤੇ ਚੰਗਾ ਵੀ ਬੋਲ ਰਹੇ ਸਨ ।

Related posts

ਰਾਜਕੋਟ ‘ਚ ਗਰਜੇ ਕੇਜਰੀਵਾਲ, ਕਿਹਾ- ਅਸੀਂ ਭਗਤ ਸਿੰਘ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਵਾਲੇ ਲੋਕ

Sanjhi Khabar

ਬਠਿੰਡਾ ਪੁਲਿਸ ਨੇ ‘ਤੱਤੀ ਸੜਕ’ ਤੇ ਰੱਜਕੇ ਘੜੀਸੇ ਠੇਕਾ ਮੁਲਾਜਮ

Sanjhi Khabar

ਕ੍ਰਿਪਟੋ ਕਰੰਸੀ ਚਿੱਟਫੰਡ ਕੰਪਨੀ ਬੋਟ ਫੋਲਿਊ ਦਾ ਗੌਰਖਧੰਦਾ

Sanjhi Khabar

Leave a Comment