13.1 C
Los Angeles
April 27, 2024
Sanjhi Khabar
Chandigarh

ਮੋਦੀ ਦੀ ਰੈਲੀ ਰੱਦ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, ‘‘ਪ੍ਰਧਾਨ ਮੰਤਰੀ‘‘ਤੇ ਕੋਈ ਹਮਲਾ ਨਹੀਂ ਹੋਇਆ, ਉਨਾਂ ਨੂੰ ਕੋਈ ਖਤਰਾ ਨਹੀਂ ਸੀ

ਚੰਡੀਗੜ, 05 ਜਨਵਰੀ (ਪਰਮੀਤ/ਸੰਦੀਪ ਸਿੰਘ) :

ਪ੍ਰਧਾਨ ਮੰਤਰੀ ਦੇ ਦੌਰੇ ਵਿੱਚ ਪਏ ਵਿਘਨ ਬਾਰੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਕਿਹਾ,“ਪ੍ਰਧਾਨ ਮੰਤਰੀ ਉੱਪਰ ਕੋਈ ਹਮਲਾ ਨਹੀਂ ਹੋਇਆ ਹੈ ਅਤੇ ਸਗੋਂ ਮੁਜਾਹਰੇ ਤੋਂ ਕਾਫੀ ਦੂਰ ਉਨਾਂ ਦੇ ਕਾਫਲੇ ਨੂੰ ਰੋਕ ਲਿਆ ਗਿਆ।”ਫਿਰੋਜਪੁਰ ਰੈਲੀ ਕਰਨ ਜਾ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੂੰ ਬਠਿੰਡਾ ਤੋਂ ਹੁਸੈਨੀਵਾਲ ਬਾਰਡਰ ਜਾਂਦਿਆਂ ਰਾਹ ਵਿੱਚ ਰੋਕੇ ਜਾਣ ਦੀ ਘਟਨਾ ਤੋਂ ਬਾਅਦ ਸਿਆਸੀ ਸਰਗਰਮੀ ਤੇਜ ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨੂੰ ਪੀਐਮ ਦੀ ਸੁਰੱਖਿਆ ਵਿੱਚ ਚੂਕ ਮੰਨਦਿਆਂ ਸੂਬਾ ਸਰਕਾਰ ਤੋਂ ਇਸ ਬਾਰੇ ਰਿਪੋਰਟ ਦੀ ਮੰਗ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਰੱਖਿਆ ਵਿੱਚ ਚੂਕ ਦੇ ਇਲਜਾਮਾਂ ਤੋਂ ਇਨਕਾਰ ਕੀਤਾ ਹੈ। ਉਨਾਂ ਨੇ ਕਿਹਾ, “ਸੜਕ ਤੋਂ ਜਾਣ ਦਾ ਫੈਸਲਾ ਪ੍ਰਧਾਨ ਮੰਤਰੀ ਦਫਤਰ ਵੱਲੋਂ ਲਿਆ ਗਿਆ, ਸਾਇਦ ਖਰਾਬ ਮੌਸਮ ਕਾਰਨ ਜਾਂ ਕੁਝ ਹੋਰ ਪਰ ਸੁਰੱਖਿਆ ਵਿੱਚ ਕੋਈ ਕੁਤਾਹੀ ਨਹੀਂ ਹੋਈ। ਪ੍ਰਧਾਨ ਮੰਤਰੀ ਵੱਲੋਂ ਬਠਿੰਡਾ ਹਵਾਈ ਅੱਡੇ ਉੱਪਰ ਕੀਤੀ ਟਿੱਪਣੀ ਬਾਰੇ ਮੁੱਖ ਮੰਤਰੀ ਨੇ ਕਿਹਾ, “ਜੇ ਉਨਾਂ ਨੇ ਗੁੱਸੇ ਵਿੱਚ ਕੁਝ ਕਿਹਾ ਹੈ ਜਾਂ ਸਿਆਸੀ ਸੋਚ ਨਾਲ ਕੁਝ ਕਿਹਾ ਹੈ ਤਾਂ ਮੈਂ ਉਸ ਉੱਪਰ ਟਿੱਪਣੀ ਨਹੀਂ ਕਰਾਂਗਾ। ਪਰ ਜੇ ਉਨਾਂ ਉੱਪਰ ਕੁਝ ਹੁੰਦਾ ਤਾਂ ਮੈਂ ਆਪਣਾ ਖੂਨ ਪਹਿਲਾਂ ਡੋਹਲਾਂਗਾ।”ਸੀਐਮ ਨੇ ਕਿਹਾ ਕਿ ਅੱਜ ਪੀਐਮ ਦਾ ਦੌਰਾ ਸੀ ਉਨਾਂ ਨੇ ਫਿਰੋਜਪੁਰ ਜਾਣਾ ਸੀ, ਇਸ ਦੌਰਾਨ ਉਨਾਂ ਨੇ ਕੁਝ ਉਦਘਾਟਨ ਕਰਨੇ ਸਨ ਅਤੇ ਫਿਰ ਸਿਆਸੀ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਰੁਕਾਵਟ ਆਉਣ ਕਾਰਨ ਉਨਾਂ ਨੂੰ ਵਾਪਸ ਜਾਣਾ ਪਿਆ ਇਸ ਗੱਲ ਦਾ ਸਾਨੂੰ ਖੇਦ ਹੈ।” ਮੈਂ ਆਪ ਉਨਾਂ ਨੂੰ ਬਠਿੰਡੇ ਰਸੀਵ ਕਰਨਾ ਸੀ ਫਿਰ ਹੈਲੀਕਾਪਟਰ ਵਿੱਚ ਫਿਰੋਜਪੁਰ ਉਨਾਂ ਦੇ ਨਾਲ ਜਾਣਾ ਸੀ। ਫਿਰੋਜਪੁਰ ਜਾਕੇ ਇੱਕ ਮੀਟਿੰਗ ਵਿੱਚ ਵੀ ਸਾਮਲ ਹੋਣਾ ਸੀ।“ਜਿਨਾਂ ਨੇ ਵੀ ਪੀਐਮ ਦੇ ਕੋਲ ਜਾਣਾ ਸੀ ਤਾਂ ਉਨਾਂ ਦਾ ਕੋਰੋਨਾ ਟੈਸਟ ਕਰਵਾਉਣਾ ਪੈਂਦਾ ਹੈ। ਜਦੋਂ ਕੱਲ ਮੈਂ ਤੇ ਆਪਣੇ ਦਫਤਰ ਦੇ ਬੰਦਿਆਂ ਨੇ ਮੇਰੇ ਨਾਲ ਜਾਣਾ ਸੀ ਤਾਂ ਉਨਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਮੇਰੇ ਹਰਦਮ ਨਾਲ ਰਹਿਣ ਵਾਲੇ ਹੁਸਨ ਲਾਲ ਜੋ ਕਿ ਸਾਡੇ ਮੁੱਖ ਸਕੱਤਰ ਹਨ, ਉਹ ਕੋਰੋਨਾ ਪੌਜੀਟੀਵ ਆ ਗਏ, ਮੇਰਾ ਇੱਕ ਪੀਏ ਹਰੀ ਸਿੰਘ ਉਹ ਕੋਰੋਨਾ ਪੌਜੀਟੀਵ ਆ ਗਏ।” “ਇਸ ਤੋਂ ਬਾਅਦ ਪੀਐਮ ਦਫਤਰ ਵੱਲੋਂ ਲਿਖਤੀ ਹੁਕਮ ਆਇਆ ਕਿ ਹਿਮਾਚਲ ਅਤੇ ਹਰਿਆਣੇ ਦੇ ਮੁੱਖ ਮੰਤਰੀ ਵੀ ਵੀਡੀਓ ਕਾਨਫਰੰਸ ਰਾਹੀਂ ਜੁੜ ਰਹੇ ਹਨ ਤੁਸੀਂ ਵੀ ਜੁੜ ਜਾਓ।“ ਉਨਾਂ ਨੇ ਕਿਹਾ ਕਿ ਇਸੇ ਕਾਰਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪ੍ਰਧਾਨ ਮੰਤਰੀ ਨੂੰ ਬਠਿੰਡਾ ਹਵਾਈ ਅੱਡੇ ਉੱਪਰ ਸਵਾਗਤ ਕੀਤਾ। ਮੈਂ ਡਿਪਟੀ ਸੀਐਮ ਤੇ ਫਿਰੋਜਰਪੁਰ ਦੇ ਐਮਐਲਏ ਦੀ ਡਿਊਟੀ ਲਗਾਈ ਕਿ ਉਹ ਫਿਰੋਜਪੁਰ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ।“ ਚੰਨੀ ਨੇ ਦੱਸਿਆ ਕਿ ਉਨਾਂ ਨੇ “ਲਗਭਗ ਪੌਣੇ ਦੋ ਵਜੇ ਆਈਬੀ ਦੇ ਡਾਇਰੈਕਟ ਨੂੰ ਫੋਨ ਕਰਕੇ ਦੱਸਿਆ ਕਿ ਹਾਲਾਤ ਬਿਲਕੁਲ ਸਾਫ ਹੋ ਚੁੱਕੇ ਹਨ।” “ਸਵੇਰੇ ਸਾਢੇ ਛੇ ਵਜੇ ਮੈਨੂੰ ਡਾਇਰੈਕਟਰ ਦਾ ਫੌਨ ਆਇਆ ਤੇ ਉਨਾਂ ਨੇ ਦੱਸਿਆ ਕਿ ਸਾਰੇ ਰਸਤੇ ਖੁੱਲ ਗਏ ਹਨ ਤੇ ਪੁਲਿਸ ਨੇ ਬੜੀ ਮਦਦ ਕੀਤੀ।”ਉਨਾਂ ਨੇ ਕਿਹਾ ਕਿ ਪੀਐਮ ਦੇ ਦੌਰੇ ਦਾ ਸਾਰਾ ਪ੍ਰੋਗਰਾਮ ਉਨਾਂ ਦੇ ਦਫਤਰ ਵੱਲੋਂ ਤੈਅ ਕੀਤਾ ਗਿਆ ਸੀ ਤੇ ਸੂਬਾ ਸਰਕਾਰ ਦੀ ਉਸ ਵਿੱਚ ਕੋਈ ਭੂਮਿਕਾ ਨਹੀਂ ਸੀ। ਪ੍ਰਧਾਨ ਮੰਤਰੀ ਦੇ ਉਤਰਨ ਲਈ ਤਿੰਨ ਹੈਲੀਪੈਡ ਤਿਆਰ ਕੀਤੇ ਗਏ ਸਨ। ਇਹ ਵੀ ਤੈਅ ਕਰ ਲਿਆ ਗਿਆ ਸੀ ਕਿ ਕਿਸ ਹੈਲੀਪੈਡ ‘‘ਤੇ ਉਤਰਨਗੇ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦਫਤਰ ਵੱਲੋਂ ਪ੍ਰਧਾਨ ਮੰਤਰੀ ਦੇ ਦੌਰੇ ਦੇ ਭੇਜੇ ਗਏ ਵੇਰਵੇ ਨੂੰ ਪੜ ਕੇ ਸੁਣਾਇਆ ਤੇ ਕਿਹਾ, “ਪੀਐਮ ਦਫਤਰ ਵੱਲੋਂ ਭੇਜੇ ਗਏ ਸਡਿਊਲ ਮੁਤਾਬਕ ਪੀਐਮ ਦੇ ਸੜਕ ਰਾਹੀਂ ਲਿਜਾਣ ਦਾ ਕੋਈ ਜਿਕਰ ਨਹੀਂ ਸੀ।”“ਜਦੋਂ ਕਿਸਾਨਾਂ ਨੇ ਉਥੇ ਆਪਣੇ ਟਰੈਕਟਰ ਵਗੈਰਾ ਖੜੇ ਕਰ ਲਏ ਤਾਂ ਸਾਡੇ ਅਫਸਰਾਂ ਨੇ ਧਰਨੇ ਤੋਂ ਕਾਫੀ ਪਿੱਛੇ ਰੋਕਿਆ ਗਿਆ ਅਤੇ ਬੇਨਤੀ ਕੀਤੀ ਗਈ ਕਿ ਜਾਂ ਤਾਂ ਹੋਰ ਰਸਤਾ ਲਿਆ ਜਾਵੇ ਜਾਂ ਪ੍ਰੋਗਰਾਮ ਰੱਦ ਕਰ ਦਿੱਤਾ ਜਾਵੇ।” ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਰਾਸਟਰਪਤੀ ਰਾਜ ਲਗਾਏ ਜਾਣ ਦੀ ਮੰਗ ਬਾਰੇ ਕੀਤੇ ਸਵਾਲ ਦੇ ਜਵਾਬ ਵਿੱਚ ਉਨਾਂ ਨੇ ਕਿਹਾ, “ਅੱਜ ਨਹੀਂ ਤਾਂ ਚਾਰ ਦਿਨਾਂ ਨੂੰ ਲੱਗਣਾ ਹੈ, ਅਸੀਂ ਨਹੀਂ ਕਹਿੰਦੇ ਨਾ ਲਗਾਓ।“ ਫਿਰੋਜਪੁਰ ਵਿਖੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੀ ਸੁਰੱਖਿਆ ਵਿੱਚ ਖਾਮੀਆਂ ਹੋਣ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ। ਬਿਆਨ ਵਿੱਚ ਆਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਸਵੇਰੇ ਬਠਿੰਡਾ ਵਿਖੇ ਪੁੱਜੇ ਜਿੱਥੇ ਉਨਾਂ ਨੇ ਹੈਲੀਕਾਪਟਰ ਰਾਹੀਂ ਹੁਸੈਨੀਵਾਲ ਜਾਣਾ ਸੀ। ਖਰਾਬ ਮੌਸਮ ਕਰਕੇ ਪ੍ਰਧਾਨ ਮੰਤਰੀ ਸੜਕ ਰਾਹੀਂ ਉੱਥੇ ਜਾਣ ਲਈ ਤਿਆਰ ਹੋ ਗਏ। ਡੀਜੀਪੀ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਨੂੰ ਹਰੀ ਝੰਡੀ ਵੀ ਦਿੱਤੀ ਗਈ ਸੀ। ਗ੍ਰਹਿ ਮੰਤਰਾਲੇ ਨੇ ਆਖਿਆ ਕਿ ਹੁਸੈਨੀਵਾਲਾ ਤੋਂ 30 ਕਿਲੋਮੀਟਰ ਪਹਿਲਾਂ ਫਲਾਈਓਵਰ ‘‘ਤੇ ਕੁਝ ਪ੍ਰਦਰਸਨਕਾਰੀਆਂ ਨੇ ਰੋਡ ਜਾਮ ਕੀਤਾ ਹੋਇਆ ਸੀ। ਪ੍ਰਧਾਨ ਮੰਤਰੀ 15-20 ਮਿੰਟ ਉੱਥੇ ਫਸੇ ਰਹੇ ਅਤੇ ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਵੱਡੀ ਅਣਗਹਿਲੀ ਹੈ। ਪ੍ਰੈੱਸ ਬਿਆਨ ਵਿੱਚ ਆਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਫੇਰੀ ਅਤੇ ਯਾਤਰਾ ਬਾਰੇ ਪੰਜਾਬ ਸਰਕਾਰ ਨੂੰ ਪਹਿਲਾਂ ਤੋਂ ਹੀ ਸਾਰਾ ਕੁਝ ਦੱਸਿਆ ਗਿਆ ਸੀ ਅਤੇ ਨਿਯਮਾਂ ਅਨੁਸਾਰ ਸੁਰੱਖਿਆ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਸੜਕ ਉੱਪਰ ਸਕਿਊਰਿਟੀ ਫੋਰਸ ਨਹੀਂ ਸੀ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਉਨਾਂ ਨੇ ਇਸ ਘਟਨਾ ਦਾ ਸੰਗਿਆਨ ਲਿਆ ਹੈ ਅਤੇ ਪੰਜਾਬ ਸਰਕਾਰ ਤੋਂ ਰਿਪੋਰਟ ਵੀ ਮੰਗੀ ਹੈ।

Related posts

‘ਪੈਟਰੋਲ-ਡੀਜ਼ਲ ਤੋਂ ਟੈਕਸ ਇਕੱਠਾ ਕਰ ਦੋਸਤ ਵਰਗ ਦਾ ਕਰਜ਼ਾ ਮੁਆਫ ਕਰ ਰਹੀ ਹੈ ਮੋਦੀ ਸਰਕਾਰ’ : ਰਾਹੁਲ ਗਾਂਧੀ

Sanjhi Khabar

ਆਮ ਆਦਮੀ ਪਾਰਟੀ ਨੇ ਢੀਂਡਸਾ ਗਰੁੱਪ ਨਾਲ ਗਠਬੰਧਨ ਦੀ ਸੰਭਾਵਨਾ ਤੋਂ ਕੀਤਾ ਇਨਕਾਰ

Sanjhi Khabar

ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਦੀ ਧਰਮਪਤਨੀ ਦਾ ਦੇਹਾਂਤ

Sanjhi Khabar

Leave a Comment