14.8 C
Los Angeles
May 16, 2024
Sanjhi Khabar
Chandigarh Politics

ਮਿਸ ਯੂਨੀਵਰਸ ਨੇ ਕਿਹਾ ਮੈ ਭਗਵੰਤ ਮਾਨ ਦੀ ਬਚਪਨ ਤੋੰ ਫੈਨ

PS Mitha
ਚੰਡੀਗੜ੍ਹ, 30 ਮਾਰਚ । ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਤੇ ਉਨ੍ਹਾਂ ਨਾਲ ਪੰਜਾਬ ਦੇ ਯੂਥ ਲਈ ਕੁੱਝ ਚੰਗਾ ਕਰਨ ਦੀਆਂ ਸੰਭਾਵਨਾਵਾਂ ‘ਤੇ ਵੀ ਚਰਚਾ ਹੋਈ। ਉਨ੍ਹਾਂ ਕਿਹਾ ਕਿ ਉਹ ਬਚਪਨ ਤੋੰ ਭਗਵੰਤ ਮਾਨ ਦੀ ਫੈਨ ਹਨ।

ਇਸ ਮੌਕੇ ਉਨ੍ਹਾਂ ਪੰਜਾਬ ਦੀਆਂ ਸਾਰੀਆਂ ਧੀਆਂ ਨੂੰ ਕਿਹਾ ਕਿ ਉਹ ਆਪਣੇ ਆਤਮ ਵਿਸ਼ਵਾਸ ਨਾਲ ਅੱਗੇ ਵੱਧਣ ਤੇ ਜੇਕਰ ਤੁਸੀਂ ਕਿਸੇ ਨਿਸ਼ਾਨੇ ਨੂੰ ਲੈ ਕੇ ਅੱਗੇ ਚੱਲਦੇ ਹੋ ਤਾਂ ਨਿਸ਼ਚੇ ਹੀ ਉਸ ਵਿਚ ਸਫਲਤਾ ਮਿਲਦੀ ਹੈ ਜੇਕਰ ਤੁਹਾਡੇ ਵਿਚ ਆਤਮਵਿਸ਼ਵਾਸ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਹਰਨਾਂ ਕੌਰ ਸੰਧੂ ਨੇ ਇਹ ਵੀ ਕਿਹਾ ਕਿ ਜਦੋਂ ਉਸ ਦੇ ਨਾਲ ਮਿਸ ਇੰਡੀਆ ਲੱਗਿਆ ਤਾਂ ਇੰਡੀਆ ਦੇ ਨਾਂਅ ਨੂੰ ਦੁਨੀਆ ਵਿਚ ਚਮਕਾਉਣਾ ਉਸ ਦੇ ਲਈ ਸਭ ਤੋਂ ਵੱਡੀ ਚੁਨੌਤੀ ਸੀ, ਜਿਸ ਨੂੰ ਉਸ ਨੇ ਆਤਮ ਵਿਸ਼ਵਾਸ ਨਾਲ ਪੂਰਾ ਹੀ ਨਹੀਂ ਕੀਤਾ ਬਲਕਿ ਇੰਡੀਆ ਲਈ ਉਹ ਤਾਜ ਲਿਆਂਦਾ ਜਿਸ ਦਾ 21 ਸਾਲਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ।

Related posts

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ

Sanjhi Khabar

ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਤੀ ਦਿਨ 2 ਲੱਖ ਵਿਅਕਤੀਆਂ ਦੇ ਟੀਕਾਕਰਨ ਦਾ ਟੀਚਾ ਨਿਰਧਾਰਿਤ

Sanjhi Khabar

ਕੋਟਕਪੂਰਾ ਮਾਮਲੇ ਵਿਚ 6 ਮਹੀਨੇ ਦੀ ਸਮਾਂ-ਸੀਮਾਂ ਹਾਈ ਕੋਰਟ ਵੱਲੋਂ ਨਿਰਧਾਰਤ ਪਰ ਐਸ.ਆਈ.ਟੀ ਪਹਿਲਾ ਵੀ ਜਾਂਚ ਮੁਕੰਮਲ ਕਰਨ ਲਈ ਹੈ ਪੂਰੀ ਤਰ੍ਹਾਂ ਸੁਤੰਤਰ: ਪੰਜਾਬ ਸਰਕਾਰ

Sanjhi Khabar

Leave a Comment