15.3 C
Los Angeles
May 16, 2024
Sanjhi Khabar
Uncategorized

ਮਹਾਰਾਸ਼ਟਰ ਵਿੱਚ ਮਹਿਲਾ ਪੁਲਿਸ ਮੁਲਾਜਮ ਹੁਣ ਸਿਰਫ 8 ਘੰਟੇ ਦੀ ਕਰਨਗੀਆਂ ਡਿਉਟੀ : ਡੀਜੀਪੀ

Agency
Mumbai : ਮਹਾਰਾਸ਼ਟਰ ਸਰਕਾਰ ਨੇ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਮਹਿਲਾ ਪੁਲਿਸ ਕਰਮਚਾਰੀਆਂ ਨੂੰ ਹੁਣ 12 ਘੰਟੇ ਦੀ ਬਜਾਏ ਅੱਠ ਘੰਟੇ ਡਿਉਟੀ ਕਰਨੀ ਪਵੇਗੀ।

ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਸੰਜੇ ਪਾਂਡੇ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮਹਿਲਾ ਪੁਲਿਸ ਕਰਮਚਾਰੀਆਂ ਦੀ ਡਿਉਟੀ ਘਟਾਉਣ ਦਾ ਪ੍ਰਸਤਾਵ ਗ੍ਰਹਿ ਮੰਤਰਾਲੇ ਨੂੰ ਭੇਜਿਆ ਗਿਆ ਸੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਮੁੱਖ ਮੰਤਰੀ ਉੱਧਵ ਠਾਕਰੇ ਅਤੇ ਗ੍ਰਹਿ ਮੰਤਰੀ ਦਿਲੀਪ ਵਲਸੇ ਪਾਟਿਲ ਨੇ ਹੁਣ ਮਹਿਲਾ ਪੁਲਿਸ ਕਰਮਚਾਰੀਆਂ ਦੀ ਡਿਉਟੀ ਘਟਾ ਕੇ ਸਿਰਫ ਅੱਠ ਘੰਟੇ ਕਰ ਦਿੱਤੀ ਹੈ।

ਇਸ ਫੈਸਲੇ ‘ਤੇ ਐਨਸੀਪੀ ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਕਿਹਾ ਕਿ ਰਾਜ ਸਰਕਾਰ ਦੇ ਫੈਸਲੇ ਤੋਂ ਬਾਅਦ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਆਪਣੇ ਘਰਾਂ ਵੱਲ ਵੀ ਧਿਆਨ ਦੇਣ ਦਾ ਸਮਾਂ ਮਿਲੇਗਾ। ਉਨ੍ਹਾਂ ਨੇ ਇਸ ਫੈਸਲੇ ਲਈ ਮੁੱਖ ਮੰਤਰੀ ਠਾਕਰੇ, ਗ੍ਰਹਿ ਮੰਤਰੀ ਪਾਟਿਲ ਸਮੇਤ ਸਮੁੱਚੀ ਮੰਤਰੀ ਮੰਡਲ ਦਾ ਧੰਨਵਾਦ ਕੀਤਾ ਹੈ।
3

Related posts

ਕਰੋਨਾ ਦਾ ਕਹਿਰ ਜਾਰੀ -ਸੁਖਬੀਰ ਬਾਦਲ ਵੀ ਆਏ ਕਰੋਨਾ ਦੀ ਲਪੇਟ

Sanjhi Khabar

ਮੋਹਾਲੀ ‘ਚ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ, 8 ਲੋਕ ਜ਼ਖ਼ਮੀ, ਦੋ ਗੰਭੀਰ

Sanjhi Khabar

ਮਿਲਖਾ ਸਿੰਘ ਦੀ ਮੌਤ ‘ਤੇ ਖੇਡ ਜਗਤ ਨੇ ਜਤਾਇਆ ਸੋਗ , ਸਚਿਨ ਤੇਂਦੁਲਕਰ ਸਣੇ ਕਈ ਹਾਂ ਖਿਡਾਰੀਆਂ ਨੇ ਦਿੱਤੀ ਸ਼ਰਧਾਂਜਲੀ

Sanjhi Khabar

Leave a Comment