17.4 C
Los Angeles
May 16, 2024
Sanjhi Khabar
Crime News ਰਾਸ਼ਟਰੀ ਅੰਤਰਰਾਸ਼ਟਰੀ

ਮਹਾਤਮਾ ਗਾਂਧੀ ਦੀ ਪੜਪੋਤਰੀ ਨੂੰ ਧੋਖਾਧੜੀ ਮਾਮਲੇ ਵਿੱਚ ਸੱਤ ਸਾਲ ਦੀ ਸਜ਼ਾ, ਡਰਬਨ ਕੋਰਟ ਦਾ ਫੈਸਲਾ

Agency

ਨਵੀਂ ਦਿੱਲੀ, 08 ਜੂਨ । ਮਹਾਤਮਾ ਗਾਂਧੀ ਦੀ ਪੜਪੋਤਰੀ 56 ਸਾਲਾ ਅਸ਼ੀਸ਼ ਲਤਾ ਰਾਮਗੋਬਿਨ ਨੂੰ 60 ਲੱਖ ਰੁਪਏ ਦੀ ਧੋਖਾਧੜੀ ਅਤੇ ਜਾਲਸਾਜੀ ਦੇ ਦੋਸ਼ ਵਿੱਚ ਡਰਬਨ ਦੀ ਇੱਕ ਅਦਾਲਤ ਨੇ ਸੱਤ ਸਾਲ ਦੀ ਕੈਦ ਦੀ ਸਜਾ ਸੁਣਾਈ ਹੈ। ਸੋਮਵਾਰ ਨੂੰ ਅਦਾਲਤ ਨੇ ਇਸ ਮਾਮਲੇ ਵਿਚ ਆਪਣਾ ਫੈਸਲਾ ਸੁਣਾਇਆ। ਅਸ਼ੀਸ਼ ਲਤਾ ਰਾਮਗੋਬਿਨ ਦੱਖਣੀ ਅਫਰੀਕਾ ਵਿੱਚ ਰਹਿ ਰਹੀ ਹੈ।

ਅਸ਼ੀਸ਼ ਲਤਾ ਰਾਮਗੋਬਿਨ ‘ਤੇ ਕਾਰੋਬਾਰੀ ਐਸ ਆਰ ਮਹਾਰਾਜ ਨਾਲ ਧੋਖਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ, ਜਿਸ ਵਿਚ ਮਹਾਰਾਜ ਨੇ ਲਤਾ ਨੂੰ ਇਕ ਕੇਸ ਵਿਚ ਦਰਾਮਦ ਅਤੇ ਕਸਟਮ ਕਲੀਅਰ ਕਰਨ ਲਈ 60 ਲੱਖ ਰੁਪਏ ਦਿੱਤੇ ਸਨ। ਇਲਜਾਮ ਹੈ ਕਿ ਅਸ਼ੀਸ਼ ਲਤਾ ਨੇ ਇਹ ਰਕਮ ਮੁਨਾਫੇ ਦੇ ਲਾਲਚ ਨਾਲ ਲਈ ਸੀ, ਜਿਸ ਨੂੰ ਉਸਨੇ ਹੜੱਪ ਲਿਆ।

ਧਿਆਨ ਯੋਗ ਹੈ ਕਿ ਲਤਾ ਰਾਮਗੋਬਿਨ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਇਲਾ ਗਾਂਧੀ ਅਤੇ ਮਰਹੂਮ ਮੇਵਾ ਰਾਮਗੋਬਿੰਦ ਦੀ ਧੀ ਹੈ। ਆਸ਼ੀਸ਼ ਲਤਾ ਦੀ ਮਾਂ ਈਲਾ ਗਾਂਧੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਕੰਮ ਕਰਨ ਲਈ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ।

Related posts

ਹੁਣ ਅੱਖਾਂ ਕਰਨਗੀਆਂ ਪਾਸਪੋਰਟ ਦਾ ਕੰਮ, ਦੁਬਈ ਹਵਾਈ ਅੱਡੇ ‘ਤੇ ਸ਼ੁਰੂ ਹੋਇਆ ਇਹ ਕੰਮ..

Sanjhi Khabar

ਮੈਟਾਬੇਬੀ ਐਮਬੀਆਈ ਚਿੱਟਫੰਡ ਕੋਆਇਨ ਕੰਪਨੀ ਨੇ ਲੋਕਾਂ ਨੂੰ ਚੂਨਾ ਲਗਾਊਣਾ ਕੀਤਾ ਸੁਰੂ

Sanjhi Khabar

BJP ਦੀ ਮੰਤਰੀ ਦੇ ਗੁੰਡਿਆਂ ਵਾਲੇ ਬਿਆਨ ਦੀ ਰਾਕੇਸ਼ ਟਿਕੈਤ ਨੇ ਕੀਤੀ ਨਿਖੇਧੀ ਕਿਹਾ, ‘ਕਿਸਾਨ ਅੰਨਦਾਤੇ ਹਨ, ਗੁੰਡੇ ਨਹੀਂ

Sanjhi Khabar

Leave a Comment