12.3 C
Los Angeles
April 27, 2024
Sanjhi Khabar
Chandigarh Crime News Cripto News

ਭੋਲੇ ਭਾਲੇ ਲੋਕਾਂ ਨੂੰ ਲੁੱਟਣ ਲਈ ਕ੍ਰਿਪਟੋ ਮਾਫੀਆ ਸਰਗਰਮ

ਕਰਾਈਮ ਰਿਪੋਰਟਰ
ਚੰਡੀਗੜ 23 ਮਾਰਚ : ਪੰਜਾਬ, ਹਰਿਆਣਾ, ਦਿੱਲੀ, ਜੰਮੂ ਕਸ਼ਮੀਰ, ਗੁਰੂ ਗ੍ਰਾਮ ਅਤੇ ਹਿਮਾਚਲ ਦੇ ਸ਼ਾਤਿਰ ਲੋਕਾਂ ਦਾ ਇਕ ਗੈਗ ਨਵੀ ਚਿੱਟਫੰਡ ਕ੍ਰਿਪਟੋ ਕੰਪਨੀ ਬਣਾਕੇ ਲੋਕਾਂ ਨੂੰ ਜਿਆਦਾ ਵਿਆਜ਼ ਦੇਣ ਦਾ ਲਾਲਚ ਦੇਕੇ ਭੋਲੇ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਇਹ ਸਾਰਾ ਗਿਰੋਹ ਲੋਕਾਂ ਨੂੰ ਵਿਦੇਸ਼ੀ ਟੂਰਾਂ, ਵੱਡੀਆਂ ਵੱਡੀਆਂ ਗੱਡੀਆਂ , ਕੋਠੀਆਂ, ਸ਼ਾਨਦਾਰ ਜਿੰਦਗੀ ਬਿਤਾਉਣ ਦੇ ਸੁਪਨੇ ਦਿਖਾਕੇ ਆਪਣੀ ਕੰਪਨੀ ਵਿੱਚ ਅੱਲਗ ਅੱਲਗ ਤਰਾਂ ਦੇ ਵਿਊਪਾਰਾਂ ਰਾਂਹੀ ਆਉਣ ਵਾਲੇ ਲਾਂਭ ਵਿੱਚੋ ਆਉਣ ਵਾਲੀ ਕਮਾਈ ਦਾ ਝਾਂਸਾ ਦੇਕੇ ਫਸਾ ਰਹੇ ਹਨ। ਇਸ ਕੰਪਨੀ ਦਾ ਸਰਗਨਾ ਕਸ਼ਮੀਰ ਦਾ ਰਹਿਣ ਵਾਲਾ ਇਕ ਵਿਆਕਤੀ ਦੱਸਿਆ ਜਾ ਰਿਹਾ ਹੈ। ਜਿਸਦੇ ਖਿਲਾਫ ਪਹਿਲਾ ਵੀ ਧੋਖਾਧੜੀ ਦੇ ਕੇਸ ਦਰਜ ਹਨ। ਇਸ ਵਿਆਕਤੀ ਵਲੋ ਗੁਰੂ ਗ੍ਰਾਮ ਵਿੱਚ ਆਪਣਾ ਸ਼ਾਂਨਦਾਰ ਦਫਤਰ ਬਣਾਕੇ ਲੋਕਾਂ ਨੂੰ ਵੱਡੇ ਵੱਡੇ ਹੋਟਲਾਂ ਵਿੱਚ ਸੈਮੀਨਾਰ ਅਤੇ ਪਾਰਟੀਆਂ ਕਰਕੇ ਆਪਣੇ ਨਾਲ ਜੋੜ ਕੇ ਮੋਟੀ ਕਮਾਈ ਕਰਨ ਦੇ ਲਾਲਚ ਦਿੱਤੇ ਜਾ ਰਹੇ ਹਨ। ਇਨਾਂ ਠੱਗ ਕੰਪਨੀਆ ਵਲੋ ਨਿਵੇਸ਼ਕਾਂ ਨੂੰ ਫਸਾਉਣ ਲਈ ਖੁਦ ਨੂੰ ਡੁਬਈ ਦੇ ਵਿੱਚ ਰਜਿਸ਼ਟਰਡ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਜਦਕਿ ਡੁਬਈ ਵਿੱਚ ਕੰਪਨੀ ਰਜਿਸ਼ਟਰਡ ਕਰਨ ਨਾਲ ਲੋਕਾਂ ਦੇ ਨਿਵੇਸ਼ ਕੀਤੇ ਪੈਸੇ ਦੀ ਕੋਈ ਗਰੰਟੀ ਨਹੀ ਹੁੰਦੀ ਅਤੇ ਕੰਪਨੀ ਰਜਿਸਟਰਡ ਕਰਨ ਦੇ ਲਈ ਫੀਸ 10 ਹਜਾਰ ਡਾਲਰ ਹੈ ਜਿਸਦੀ ਭਾਰਤ ਵਿੱਚ ਕੋਈ ਮਾਨਤਾ ਨਹੀ ਹੈ। ਡੁਬਈ ਇਨਾਂ ਠੱਗ ਕੰਪਨੀਆਂ ਦੀ ਰਾਜਧਾਨੀ ਬਣ ਚੁੱਕਾ ਹੈ ਇਸ ਤੋ ਪਹਿਲਾਂ ਵੀ ਲੋਕਾਂ ਕਰੋੜਾਂ ਰੁਪਏ ਦੀ ਠੱਗੀ ਕਰ ਚੁੱਕੀਆਂ ਕੰਪਨੀਆਂ ਦੇ ਸਰਗਨਾ ਡੁਬਈ ਵਿੱਚ ਬੈਠੇ ਹਨ। ਜਿਨਾਂ ਦੇ ਖਿਲਾਫ ਹਿਮਾਚਲ ਅਤੇ ਪੰਜਾਬ ਪੁਲੀਸ ਵਲੋ ਕਾਰਵਾਈ ਕੀਤੀ ਜਾ ਰਹੀ ਹੈ।
ਅਜਿਹੀਆਂ ਕੰਪਨੀਆਂ ਦੇ ਮਾਲਕਾਂ ਵਲੋ ਆਪਣੇ ਹੀ ਸਾਫਟਵੇਅਰ ਬਣਾਕੇ ਲੋਕਾਂ ਨੂੰ ਆਪਣੇ ਕੋਆਇਨ ਬਣਾਕੇ ਲੋਕਾਂ ਨੂੰ ਘੱਟ ਰੇਟਾਂ ਦੇ ਦਿੱਤੇ ਜਾਂਦੇ ਹਨ ਅਤੇ ਫਿਰ ਆਪਣੇ ਅਨੁਸਾਰ ਉਨਾਂ ਦੇ ਰੇਟਾਂ ਨੂੰ ਵਧਾਇਆਂ ਜਾਂਦਾ ਹੈ ਤਾਂਜੋ ਲੋਕ ਵੱਧ ਤੋ ਵੱਧ ਪੈਸੇ ਲੋਕ ਨਿਵੇਸ਼ ਕਰਨ। ਜਿਸ ਉਪਰੰਤ ਇਨਾਂ ਲੋਕਾਂ ਵਲੋ ਕਰੋੜਾਂ ਰੁਪਏ ਇਕੱਠੇ ਕੀਤਾ ਜਾਂਦਾ ਹੈ ਅਤੇ ਹਵਾਲਾ ਰਾਂਹੀ ਵਿਦੇਸ਼ਾਂ ਵਿੱਚ ਭੇਜਿਆਂ ਜਾਂਦਾ ਹੈ ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾਂਦਾ ਹੈ।ਜਿਕਰਯੋਗ ਹੈ ਕਿ ਇਸ ਤੋ ਪਹਿਲਾ ਕਿੳਐਫਐਕਸ, ਕਾਰਵਿਊ ਕੋਆਇਨ, ਐਲਪੀਐਨਟੀ, ਗੋਲਡ ਕੇਆਇਨ, ਜੁਫਲੋ ਕੋਆਇਨ ਆਦਿ ਕੰਪਨੀਆਂ ਲੋਕਾਂ ਦੇ ਕਰੋੜਾਂ ਰੁਪਏ ਲੈਕੇ ਫਰਾਰ ਹੋ ਚੁੱਕੀਆ ਹਨ।
ਭਾਰਤ ਸਰਕਾਰ ਅਤੇ ਰਿਜਰਵ ਬੈਕ ਆਫ ਇੰਡੀਆਂ ਵਲੋ ਅਜਿਹੀਆਂ ਕ੍ਰਿਪਟੋ ਚਿੱਟਫੰਡ ਕੰਪਨੀਆਂ ਨੂੰ ਕੋਈ ਮਾਨਤਾ ਨਹੀ ਹੈ। ਸੇਬੀ ਵਲੋ ਵਲੋ ਵੀ ਲੋਕਾਂ ਨੂੰ ਅਜਿਹੀਆਂ ਠੱਗ ਕੰਪਨੀਆਂ ਤੋ ਦੂਰ ਕਰਨ ਲਈ ਕਿਹਾ ਜਾਂਦਾ ਹੈ। ਸੇਬੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀਆ ਚਿੱਟਫੰਡ ਦਾ ਕੰਮ ਲੋਕਾਂ ਨੂੰ ਠੱਗਣਾ ਹੁੰਦਾ ਹੈ। ਚਿੱਟਫੰਡ ਵਿਰੋਧੀ ਸੰਗਠਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਜਿਹੀਆਂ ਕੰਪਨੀਆਂ ਵਿੱਚ ਪੈਸੇ ਨਹੀ ਨਿਵੇਸ਼ ਕਰਨੇ ਚਾਹੀਦੇ ਜੋ ਕਿ ਲੋਕਾਂ ਨੂੰ ਠੱਗਕੇ ਫਰਾਰ ਹੋ ਜਾਂਦੀਆ ਹਨ।

 

 

Related posts

ਬੀਜੇਪੀ ਨੇ ਲਾਈ ਸ਼੍ਰੋਮਣੀ ਅਕਾਲੀ ਦਲ ‘ਚ ਸੰਨ੍ਹ, ਕਈ ਲੀਡਰ ਕੀਤੇ ਸ਼ਾਮਲ

Sanjhi Khabar

ਦੁਬਈ ਤੋਂ ਪਰਤੇ ਵਿਅਕਤੀ ਦੀ ਅਮ੍ਰਿਤਸਰ ‘ਚ ਗੋਲੀ ਮਾਰ ਕੇ ਹੱਤਿਆ

Sanjhi Khabar

ਕੇਂਦਰੀ ਕਾਂਗਰਸੀ ਹਾਈਕਮਾਡ, ਪੰਜਾਬ ਕਾਂਗਰਸ ਨੂੰ ਅਨੁਸ਼ਾਸਨ ਵਿਚ ਲਿਆਉਣ ਲਈ ਕਰ ਸਕਦੀ ਹੈ ਵੱਡਾ ਫੈਸਲਾ?

Sanjhi Khabar

Leave a Comment