14.7 C
Los Angeles
May 5, 2024
Sanjhi Khabar
Chandigarh Crime News

ਭਾਰਤੀ ਖੇਤਰ ‘ਚ ਦੋ ਵਾਰ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ, ਬੀ. ਐਸ. ਐਫ. ਵਲੋਂ 82 ਰਾਊਂਡ ਫਾਇਰ

ਭਿੱਖੀਵਿੰਡ, 03 ਸਤੰਬਰ (Agency.)। ਪਾਕਿਸਤਾਨ ਵੱਲ ਬੈਠੇ ਦੇਸ਼ ਵਿਰੋਧੀ ਅਨਸਰਾਂ ਵਲੋਂ ਆਪਣੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਜਿਥੇ ਆਏ ਦਿਨ ਭਾਰਤ ਪਾਕਿ ਕੌਮਾਂਤਰੀ ਸਰਹੱਦ ’ਤੇ ਡਰੋਨ ਭੇਜੇ ਜਾ ਰਹੇ ਹਨ ਉਥੇ ਸਰਹੱਦ ’ਤੇ ਤਾਇਨਾਤ ਬੀ. ਐਸ. ਐਫ. ਦੇ ਜਾਂਬਾਜ਼ ਜਵਾਨਾਂ ਵਲੋਂ ਦੇਸ਼ ਵਿਰੋਧੀ ਮਨਸੂਬਿਆਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ ਜਿਸ ਦੀ ਮਿਸਾਲ ਸ਼ੁੱਕਰਵਾਰ ਦੀ ਦੇਰ ਰਾਤ ਬੀ. ਐਸ. ਐਫ. ਦੇ ਥਾਣਾ ਖਾਲੜਾ ਅਧੀਨ ਆਉਂਦੀ ਬੀ. ਐਸ. ਐਫ. ਦੀ ਦੀ 103 ਬਟਾਲੀਅਨ ਦੀ ਬੀ. ਓ. ਪੀ.ਵਾਂ. ਤਾਰਾ ਸਿੰਘ ਅਤੇ ਪਲੋਪੱਤੀ ਦੇ ਬੀ. ਐਸ. ਐਫ. ਜਵਾਨਾਂ ਵੱਲੋਂ ਸਰਹੱਦ ਤੇ ਉੱਡਦੇ ਪਾਕਿਸਤਾਨੀ ਡ੍ਰੋਨ ਤੇ ਫਾਇਰਿੰਗ ਕਰਕੇ ਭਾਰਤ ਵਾਲੇ ਪਾਸੇ ਡ੍ਰੋਨ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ।

ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਬੀ. ਐਸ. ਐਫ. ਦੇ ਅਧਿਕਾਰੀ ਬੀਓਪੀ ਵਾਂ ਤਾਰਾ ਸਿੰਘ ਅਤੇ ਪਲੋਪੱਤੀ ਦੇ ਏਰੀਏ ਦਾ ਜਾਇਜ਼ਾ ਲੈਣ ਲਈ ਪੁੱਜੇ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ ਦੀ 103 ਬਟਾਲੀਅਨ ਦੀ ਬੀਓਪੀ ਵਾਂ ਤਾਰਾ ਸਿੰਘ ਅਤੇ ਪਲੋਪੱਤੀ ਤੇ ਤਾਇਨਾਤ ਬੀਐਸਐਫ ਜਵਾਨਾਂ ਵੱਲੋਂ ਸ਼ੁੱਕਰਵਾਰ ਦੀ ਦੇਰ ਰਾਤ ਪਹਿਲੀ ਵਾਰ ਪਾਕਿਸਤਾਨੀ ਡਰੋਨ ਬੁਰਜੀ ਨੰਬਰ 140/12 ਅਤੇ ਦੂਸਰੀ ਵਾਰ ਬੀੳਪੀ ਪਲੋਪੱਤੀ ਦੀ ਬੁਰਜੀ ਨੰਬਰ 145/6 ਤੇ ਭਾਰਤੀ ਸਰਹੱਦ ਤੇ ਉੱਡਦਾ ਵੇਖਿਆ ਗਿਆ ਇੱਥੇ ਬੀਐਸਐਫ ਦੇ ਜਵਾਨਾਂ ਵੱਲੋਂ ਇਸ ਡਰੋਨ ‘ਤੇ 82 ਰਾਊਂਡ ਗੋਲ਼ੀਆਂ ਤੇ 4 ਪੈਰਾ ਬੰਬ ਚਲਾ ਕੇ ਡਰੋਨ ਦੀ ਭਾਰਤੀ ਖੇਤਰ ਵਿਚ ਆਉਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ। ਇਸ ਉਪਰੰਤ ਭਾਰਤ ਪਾਕਿ ਕੌਮਾਂਤਰੀ ਸਰਹੱਦ ਦਾ ਬੀਐਸਐਫ ਦੇ ਜਵਾਨਾਂ ਵੱਲੋਂ ਸਰਚ ਅਭਿਆਨ ਕੀਤਾ ਜਾ ਰਿਹਾ ਹੈ।

ਇੱਥੇ ਦੱਸਣਯੋਗ ਹੈ ਕਿ ਬੀਐੱਸਐੱਫ ਦੇ ਥਾਣਾ ਖਾਲੜਾ ਦੀ ਕੌਮਾਂਤਰੀ ਸਰਹੱਦ ‘ਤੇ ਇਸ ਤੋਂ ਪਹਿਲਾਂ ਵੀ ਕਰੀਬ ਦਰਜਨਾਂ ਤੋਂ ਵੱਧ ਵਾਰ ਵੱਖ ਵੱਖ ਬੀਓਪੀ ‘ਤੇ ਪਾਕਿਸਤਾਨੀ ਡਰੋਨ ਵੱਲੋਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਸਰਹੱਦ ‘ਤੇ ਤਾਇਨਾਤ ਜਾਂਬਾਜ਼ ਬੀਐਸਐਫ ਦੇ ਜਵਾਨਾਂ ਵੱਲੋਂ ਪਾਕਿਸਤਾਨੀ ਡਰੋਨ ਭਾਰਤੀ ਖੇਤਰ ਵਿਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਸਰਹੱਦ ਦੇ ਨੇੜਲੇ ਇਲਾਕਿਆਂ ਵਿੱਚ ਸਰਚ ਅਭਿਆਨ ਜਾਰੀ ਕਰ ਦਿੱਤਾ ਗਿਆ ਹੈ।

Related posts

ਵਿਜੀਲੈਂਸ ਬਿਊਰੋ ਨੇ ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਸੁਪਰਡੰਟ ਇੰਜੀਨੀਅਰ ਰੰਗੇ ਹੱਥੀਂ ਕੀਤਾ ਕਾਬੂ

Sanjhi Khabar

ਮੁੱਖ ਮੰਤਰੀ ਨੇ ਨਕੋਦਰ ਵਿਖੇ ਬਾਪੂ ਲਾਲ ਬਾਦਸ਼ਾਹ ਜੀ ਦੇ ਮੇਲੇ ਵਿੱਚ ਸੰਗਤ ਨਾਲ ਕੀਤੀ ਸ਼ਿਰਕਤ

Sanjhi Khabar

ਕਿਸਾਨਾਂ ਦੀਆਂ ਹੋਈਆਂ ਮੌਤਾਂ ਦਾ ਰਿਕਾਰਡ ਨਾ ਹੋਣ ਦੇ ਦਾਅਵੇ ਦੀ ਜਾਂਚ ਲਈ ਜੇਪੀਸੀ ਗਠਤ ਕਰਨ ਦੀ ਮੰਗ

Sanjhi Khabar

Leave a Comment