17.7 C
Los Angeles
May 5, 2024
Sanjhi Khabar
New Delhi Politics ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਬ੍ਰਿਟੇਨ ਦੇ ਪ੍ਰਧਾਨਮੰਤਰੀ ਅਪ੍ਰੈਲ ਦੇ ਅੰਤ ‘ਚ ਭਾਰਤ ਆਉਣਗੇ

ਨਵੀਂ ਦਿੱਲੀ, 16 ਮਾਰਚ । ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਜਨਵਰੀ ਵਿਚ ਕੋਰੋਨਾ ਕਾਰਨ ਆਪਣੀ ਯਾਤਰਾ ਮੁਲਤਵੀ ਕਰਨ ਤੋਂ ਬਾਅਦ ਹੁਣ ਅਪ੍ਰੈਲ ਦੇ ਅਖੀਰ ਵਿਚ ਭਾਰਤ ਆਉਣਗੇ। ਇਸ ਦੀ ਪੁਸ਼ਟੀ ਬ੍ਰਿਟਿਸ਼ ਪ੍ਰਧਾਨਮੰਤਰੀ ਦਫਤਰ ਨੇ ਇੱਕ ਬਿਆਨ ਵਿੱਚ ਕੀਤੀ ਹੈ।

ਜੌਨਸਨ ਦੇ ਦਫ਼ਤਰੀ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਯੂਰੋਪੀਅਨ ਯੂਨੀਅਨ ਤੋਂ ਬ੍ਰਿਟੇਨ ਦੇ ਬਾਹਰ ਨਿਕਲਣ ਤੋਂ ਬਾਅਦ ਬੋਰਿਸ ਦੀ ਇਹ ਪਹਿਲੀ ਵੱਡੀ ਕੌਮਾਂਤਰੀ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਭਾਰਤ ਦੇ 72ਵੇਂ ਗਣਤੰਤਰ ਦਿਵਸ ’ਤੇ ਮੁੱਖ ਮਹਿਮਾਨ ਦੇ ਤੌਰ ’ਤੇ ਸੱਦਿਆ ਗਿਆ ਸੀ, ਲੇਕਿਨ ਬਰਤਾਨੀਆ ਵਿਚ ਕੋੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਉਨ੍ਹਾਂ ਨੇ ਅਪਣੀ ਯਾਤਰਾ ਰੱਦ ਕਰ ਦਿੱਤੀ ਸੀ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਇਸ ਦੌਰੇ ’ਤੇ ਭਾਰਤ ਦੇ ਨਾਲ ਮਿਲ ਕੇ ਚੀਨ ਦੀ ਹਮਲਾਵਰ ਹਰਕਤਾਂ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ’ਤੇ ਵੀ ਚਰਚਾ ਕਰ ਸਕਦੇ ਹਨ। ਬਰਤਾਨੀਆ ਅਤੇ ਚੀਨ ਦੇ ਵਿਚ ਕਈ ਮੁੱਦਿਆਂ ’ਤੇ ਮਤਭੇਦ ਹਨ , ਇਨ੍ਹਾਂ ਵਿਚ ਹਾਂਗਕਾਂਗ, ਕੋਰੋਨਾ ਅਤੇ ਹੁਵਈ ਨੂੰ ਬਰਤਾਨੀਆ ਦੇ 5ਜੀ ਨੈਟਵਰਕ ਵਿਚ ਸਰਗਰਮ ਭੂਮਿਕਾ ਤੋਂ ਦੂਰ ਰੱਖਣਾ ਪ੍ਰਮੁੱਖ ਹੈ।

ਇਸ ਤੋਂ ਪਹਿਲਾਂ ਗਣਤੰਤਰ ਦਿਵਸ ’ਤੇ ਭਾਰਤ ਨੂੰ ਵਧਾਈ ਦਿੰਦੇ ਹੋਏ ਬੋਰਿਸ ਨੇ ਕਿਹਾ ਸੀ ਕਿ ਮੈਂ ਇਸ ਸਾਲ ਭਾਰਤ ਆਉਣ ਦੇ ਲਈ ਤਿਆਰ ਹਾਂ ਤਾਕਿ ਅਸੀਂ ਦੋਸਤੀ ਨੂੰ ਮਜ਼ਬੂਤ ਕਰ ਸਕੀਏ। ਮੈਂ ਜੂਨ ਵਿਚ ਹੋਣ ਵਾਲੀ ਜੀ7 ਸਮਿਟ ਤੋਂ ਪਹਿਲਾਂ ਹੀ ਭਾਰਤ ਆਵਾਂਗਾ।

ਪ੍ਰਧਾਨ ਮੰਤਰੀ ਮੋਦੀ ਜੂਨ ਵਿਚ ਬ੍ਰਿਟੇਨ ਜਾਣਗੇ। ਇੱਥੇ ਉਹ ਜੀ7 ਸਮਿਟ ਵਿਚ ਹਿੱਸਾ ਲੈਣਗੇ। ਕਾਰਨਵਾਲ ਵਿਚ ਹੋਣ ਵਾਲੀ ਸਮਿਟ ਦੇ ਲਈ ਮੋਦੀ ਨੂੰ ਬ੍ਰਿਟੇਨ ਨੇ ਸੱਦਾ ਭੇਜਿਆ ਸੀ। ਜੀ7 ਵਿਚ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਅਮਰੀਕਾ ਅਤੇ ਯੂਰੋਪੀਅਨ ਯੂਨੀਅਨ ਸ਼ਾਮਲ ਹਨ।

ਜਿਕਰਯੋਗ ਹੈ ਕਿ ਬ੍ਰਿਟੇਨ ਦੇ ਪ੍ਰਧਾਨਮੰਤਰੀ ਗਣਤੰਤਰ ਦਿਵਸ ਮੌਕੇ ਭਾਰਤ ਆਉਣ ਵਾਲੇ ਸਨ। ਕੋਰੋਨਾ ਦੀ ਨਵੇਂ ਭਿਆਨਕ ਸਟ੍ਰੈਨ ਦੇ ਫੈਲਣ ਕਾਰਨ ਉਸਨੂੰ ਆਪਣੀ ਯਾਤਰਾ ਮੁਲਤਵੀ ਕਰਨੀ ਪਈ. ਉਸ ਤੋਂ ਬਾਅਦ, ਹੁਣ ਉਸ ਦੇ ਦੌਰੇ ਬਾਰੇ ਇੱਕ ਅਧਿਕਾਰਤ ਬਿਆਨ ਆਇਆ ਹੈ।

Related posts

ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵਿੱਚ ਹਰ ਦਿਨ ਵਾਧਾ ਕਰਕੇ ਲੋਕਾਂ ਨੂੰ ਲੁੱਟ ਰਹੀ ਕੇਂਦਰ ਸਰਕਾਰ: ਆਪ

Sanjhi Khabar

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੇਂਦਰੀ ਖਾਦ ਮੰਤਰੀ ਨੂੰ ਅਗਸਤ ਲਈ 2.5 ਲੱਖ ਮੀਟਰਕ ਟਨ DAP ਦੀ ਵੰਡ ਤੁਰੰਤ ਕਰਨ ਦੀ ਅਪੀਲ ਕੀਤੀ

Sanjhi Khabar

ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਕੀਤਾ ਸਾਂਝਾ

Sanjhi Khabar

Leave a Comment