19.4 C
Los Angeles
April 28, 2024
Sanjhi Khabar
Chandigarh Politics

ਬੇਸ਼ਕ ਮੇਰਾ ਸਿਰ ਕੱਟ ਦਿੱਤਾ ਜਾਵੇ ਪਰ ਪੰਜਾਬ ਦੀ ਸ਼ਾਂਤੀ ਭੰਗ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ : ਸੁਖਬੀਰ ਬਾਦਲ

Parmeet/ Ravinder
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਅੱਜ ਚੰਡੀਗੜ੍ਹ ਵਿਖੇ ਰੈਲੀ ਕੀਤੀ ਜਾ ਰਹੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ 10 ਤੋਂ 15 ਸਾਲ ਬਰਬਾਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ਪੰਜਾਬ ਵਿੱਚ ਸ਼ਾਂਤੀ ਸੀ।

ਕਾਂਗਰਸ ਵਿਚਲੇ ਅੰਦਰੂਨੀ ਕਲੇਸ਼ ਕਾਰਨ ਵੀ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ। ਪੰਜਾਬ ਦਾ ਹਰ ਵਰਗ ਕਾਂਗਰਸ ਸਰਕਾਰ ਤੋਂ ਦੁਖੀ ਹੈ। ਬਾਦਲ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਵਿਚ ਵੀ ਅਕਾਲੀ ਦਲ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਜਿਸ ਵਿਚ ਚਾਬੀਆਂ ਦਾ ਮੋਰਚਾ ਜਿੱਤਿਆ ਤਾਂ ਗਾਂਧੀ ਨੇ ਕਿਹਾ ਕਿ ਪਹਿਲੀ ਲੜਾਈ ਅਸੀਂ ਜਿੱਤ ਲਈ।
ਜਦੋਂ ਕਾਂਗਰਸ ਗਾਂਧੀ ਪਰਿਵਾਰ ਨੇ ਐਮਰਜੈਂਸੀ ਲਗਾਈ ਤਾਂ ਅਕਾਲੀ ਦਲ ਨੇ ਵੀ ਇਸ ਵਿਚ ਵੱਡੀ ਲੜਾਈ ਲੜੀ।ਸਿੱਖ ਧਰਮ ਦੀ ਫਿਲਾਸਫੀ ਹਰ ਕਿਸੇ ਨੂੰ ਨਾਲ ਲੈ ਕੇ ਚੱਲਣ ਦੀ ਹੈ। ਅਰਦਾਸ ਵਿਚ ਕਿਧਰੇ ਵੀ ਇਹ ਨਹੀਂ ਕਿਹਾ ਗਿਆ ਹੈ ਕਿ ਸਿੱਖਾਂ ਲਈ ਚੰਗਾ ਹੈ ਪਰ ਇਹ ਕਿਹਾ ਜਾਂਦਾ ਹੈ ਕਿ ਸਰਬਤ ਦਾ ਭਲਾ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਜੀਵਨ ਇਸ ਦੀ ਇਕ ਉਦਾਹਰਣ ਹੈ, ਉਨ੍ਹਾਂ ਤੋਂ ਇਹ ਸਿੱਖਣ ਦੀ ਜਰੂਰਤ ਹੈ ਕਿ ਰਾਜਨੀਤਿਕ ਪਾਰਟੀਆਂ ਭਰਾਵਾਂ ਨੂੰ ਲੜਾ ਕੇ ਉਸ ਵਿਚ ਫਾਇਦਾ ਵੇਖਦੀਆਂ ਹਨ ਪਰ ਅਕਾਲੀ ਦਲ ਇੱਕਜੁੱਟ ਹੋਣ ਬਾਰੇ ਸੋਚਦਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਬੇਸ਼ਕ ਮੇਰਾ ਸਿਰ ਵੱਢ ਦਿੱਤਾ ਜਾਵੇ ਪਰ ਪੰਜਾਬ ਵਿੱਚ ਸ਼ਾਂਤੀ ਭੰਗ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਜਦੋਂ ਕੰਪਨੀਆਂ ਵੱਲੋਂ ਐੱਮ. ਡੀ. ਚੁਣਿਆ ਜਾਂਦਾ ਹੈ ਤਾਂ ਉਸ ਦੀ ਗੁਣਵੱਤਾ ਦੇਖੀ ਜਾਂਦੀ ਹੈ ਹੈ ਤਾਂ ਅਜਿਹੇ ਵਿਚ ਅਸੀਂ ਜਦੋਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਚੁਣਨਾ ਹੈ ਤਾਂ ਉਨ੍ਹਾਂ ਦਾ ਬਾਇਓਡਾਟਾ ਦੇਖਿਆ ਜਾਂਦਾ ਹੈ। ਮੁੱਖ ਮੰਤਰੀ ਸਮਝਦਾਰ ਬੰਦਾ ਹੋਣਾ ਚਾਹੀਦਾ ਹੈ ਜਿਸ ਦੀ ਸੋਚ ਪਾਜੀਟਿਵ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਬਾਰਡਰ ਸਟੇਟ ਹੈ ਜਿਸ ਵਿਚ ਤਰੱਕੀ ਹੋਣਾ ਜ਼ਰੂਰੀ ਹੈ ਜੇਕਰ ਨਹੀਂ ਹੋਵੇਗੀ ਤਾਂ ਪਿੱਛੇ ਰਹਿ ਜਾਵੇਗੀ।

Related posts

ਬੇਈਮਾਨੀ ਕਰਨ ਵਾਲੇ ਮੰਤਰੀ-ਵਿਧਾਇਕ ਬਖਸ਼ੇ ਨਹੀਂ ਜਾਣਗੇ: ਕੇਜਰੀਵਾਲ

Sanjhi Khabar

ਆਮ ਆਦਮੀ ਪਾਰਟੀ ਆਗੂ ਅਜੈਪਾਲ ਸਿੰਘ ਗਿੱਲ ਨੇ ਕੀਤੀ ਖੁਦਕੁਸ਼ੀ;ਮਾਮਲੇ ਦੀ ਜਾਂਚ ਵਿੱਚ ਜੁੱਟੀ ਪੁਲਿP

Sanjhi Khabar

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਮੰਡੀ ਦੀਆਂ ਜਾਇਦਾਦਾਂ ਦੇ ਈ-ਐਕਸ਼ਨ ਲਈ ਪੋਰਟਲ ਦੀ ਕੀਤੀ ਸ਼ੁਰੂਆਤ

Sanjhi Khabar

Leave a Comment