21.3 C
Los Angeles
May 13, 2024
Sanjhi Khabar
New Delhi ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ 45 ਮਿੰਟ ਤੱਕ ਰਹੇ ਬੰਦ

AGENCY

ਨਵੀਂ ਦਿੱਲੀ, 20 ਮਾਰਚ । ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਸ਼ੁੱਕਰਵਾਰ ਰਾਤ 11 ਵਜੇ ਤੋਂ ਲਗਭਗ 45 ਮਿੰਟ ਲਈ ਰੁੱਕ ਗਏ। ਇਸ ਨਾਲ ਉਪਭੋਗਤਾਵਾਂ ਨੂੰ ਬਹੁਤ ਪ੍ਰੇਸ਼ਾਨੀ ਆਈ। ਹੁਣ ਤਿੰਨੋਂ ਐਪਸ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਸੋਸ਼ਲ ਮੀਡੀਆ ‘ਤੇ ਲੋਕ ਇਨ੍ਹਾਂ ਐਪਸ ਦੇ ਪਤਨ ਬਾਰੇ ਲਗਾਤਾਰ ਆਪਣੀ ਫੀਡਬੈਕ ਦੇ ਰਹੇ ਹਨ।

ਜਾਣਕਾਰੀ ਮੁਤਾਬਕ ਭਾਰਤ ਵਿਚ ਕੁਝ ਯੂਜ਼ਰਸ ਦੇ ਫੇਸਬੁੱਕ ਐਪ ਨੇ ਰਾਤ 11.42 ਵਜੇ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਵੀ ਕਈ ਯੂਜ਼ਰਸ ਨੂੰ ਮੈਸੇਜ ਭੇਜਣ ਵਿਚ ਪ੍ਰੇਸ਼ਾਨੀ ਆਈ। ਵੱਟਸਐਪ ਨੇ ਦੇਰ ਰਾਤ ਸਰਵਿਸ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ। ਨਾਲ ਹੀ, ਯੂਜ਼ਰਸ ਨੂੰ ਧੰਨਵਾਦ ਵੀ ਦਿੱਤਾ।

ਇੱਕ ਪਾਸੇ ਜਿੱਥੇ ਫੇਸਬੁੱਕ ਅਤੇ ਇੰਸਟਾਗਰਾਮ ਯੂਜ਼ਰਸ ਨਿਊਜ਼ ਫੀਡ ਨੂੰ ਅਪਡੇਟ ਨਹੀਂ ਕਰ ਸਕੇ ਤੇ ਵੱਟਸਐਪ ਯੂਜ਼ਰਸ ਕੋਈ ਵੀ ਮੈਸੇਜ ਨਹੀਂ ਭੇਜ ਸਕੇ। ਹਾਲਾਂਕਿ ਇਨ੍ਹਾਂ ਤਿੰਨਾਂ ਦੀ ਸੇਵਾਵਾਂ ਕਿਸ ਕਾਰਨ ਠੱਪ ਹੋਈ, ਇਸ ਦਾ ਪਤਾ ਨਹੀਂ ਚਲ ਸਕਿਆ। ਉਧਰ, ਫੇਸਬੁੱਕ ਨੇ ਅਪਣੀ ਸੋਸ਼ਲ ਮੀਡੀਆ ਪੋਸਟ ਵਿਚ ਯੂਜ਼ਰਸ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ।

ਡਾਊਨ ਡਿਟੈਕਟਰ ਮੁਤਾਬਕ, ਕਰੀਬ 38 ਹਜ਼ਾਰ ਲੋਕਾਂ ਨੇ ਵੱਟਸਐਪ ਦੇ ਨਾਲ ਸਮੱਸਿਆ ਦੀ ਜਾਣਕਾਰੀ ਦਿੱਤੀ। ਇੰਸਟਾਗਰਾਮ ਦੇ ਨਾਲ 30 ਹਜ਼ਾਰ ਲੋਕਾਂ ਨੇ ਅਤੇ ਫੇਸਬੁੱਕ ਦੇ ਨਾਲ 1600 ਲੋਕਾਂ ਨੇ ਹੁਣ ਤੱਕ ਇਸ ਮੁੱਦੇ ਨੂੰ ਚੁੱਕਿਆ। ਇਹ ਯੂਜ਼ਰਸ ਦੁਨੀਆ ਦੇ ਅਲੱਗ ਅਲੱਗ ਹਿੱਸਿਆਂ ਤੋਂ ਹਨ। ਭਾਰਤ ਦੀ ਗੱਲ ਕਰੀਏ ਤਾਂ ਲੋਕਾਂ ਨੇ ਦੂਜੀ ਸੋਸ਼ਲ ਮੀਡੀਆ ਸਾਈਟਸ ’ਤੇ ਇਸ ਸਮੱਸਿਆ ਦੇ ਬਾਰੇ ਦੱਸਿਆ।

Related posts

ਨਸ਼ੇ ਦਾ ਤਿਆਰ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ: ਡਾ. ਰਜਿੰਦਰ ਰਾਜ

Sanjhi Khabar

ਨੰਦੀਗਰਾਮ ‘ਚ ਤੈਅ ਹੋ ਗਿਆ ਕਿ ਮਮਤਾ ਦੀਦੀ ਚੋਣ ਹਾਰ ਰਹੀ ਹੈ – ਅਮਿਤ ਸ਼ਾਹ

Sanjhi Khabar

ਇੱਕ ਦਿਨ ਦੀ ਤੇਜੀ ਤੋਂ ਬਾਅਦ ਕ੍ਰਿਪਟੋਕਰੰਸੀ ਬਾਜ਼ਾਰ ਵਿੱਚ ਉਛਾਲ, ਬਿਟਕੋਇਨ 19,479 ਡਾਲਰ ਤੱਕ ਡਿੱਗਿਆ

Sanjhi Khabar

Leave a Comment