15.3 C
Los Angeles
May 3, 2024
Sanjhi Khabar
Patiala

ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ, ਦੂਜਾ ਓਮੀਕ੍ਰੋਨ ਮਰੀਜ਼ ਮਿਲਿਆ, ਇੱਕ ਦੀ ਮੌਤ

ਪਟਿਆਲਾ, 01 ਜਨਵਰੀ (ਕਰਨਬੀਰ ਸਿੰਘ ਸਾਕਾ) :

 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਕੋਰੋਨਾ ਦਾ ਖ਼ਤਰਾ ਵਧ ਗਿਆ ਹੈ। ਸੂਬੇ ‘ਚ ਦੂਜਾ ਓਮੀਕ੍ਰੋਨ ਮਰੀਜ਼ ਮਿਲਿਆ ਹੈ, ਜੋ ਕਿ ਇੱਕ ਔਰਤ ਹੈ ਅਤੇ ਉਹ ਜਲੰਧਰ ਦੇ ਨਕੋਦਰ ਦੀ ਰਹਿਣ ਵਾਲੀ ਹੈ। ਇਹ 42 ਸਾਲਾ ਔਰਤ 22 ਦਸੰਬਰ ਨੂੰ ਤਨਜ਼ਾਨੀਆ ਤੋਂ ਦਿੱਲੀ ਆਈ ਸੀ ਅਤੇ ਏਅਰਪੋਰਟ ‘ਤੇ ਜਾਂਚ ‘ਚ ਉਸ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਤਨਜ਼ਾਨੀਆ ਤੋਂ ਦਿੱਲੀ ਆਈ ਔਰਤ ਸ਼ੁੱਕਰਵਾਰ ਨੂੰ ਹੀ ਓਮੀਕ੍ਰੋਨ ਪੌਜ਼ੇਟਿਵ ਪਾਈ ਗਈ। ਉਸ ਦੀ ਨਵੀਂ ਜਾਂਚ ਰਿਪੋਰਟ ਵਿਚ ਕੋਰੋਨਾ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਪੰਜਾਬ ਦਾ ਪਹਿਲਾ ਓਮੀਕ੍ਰੋਨ ਮਰੀਜ਼ ਨਵਾਂਸ਼ਹਿਰ ਵਿੱਚ ਮਿਲਿਆ, ਜੋ ਸਪੇਨ ਤੋਂ ਪਰਤਿਆ ਸੀ। ਹਾਲਾਂਕਿ ਉਹ ਵੀ ਠੀਕ ਹੋ ਗਿਆ ਹੈ। ਉਸ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਪੌਜ਼ੇਟਿਵ ਆਏ 2 ਮਰੀਜ਼ਾਂ ਦੀ ਜੀਨੋਮ ਸੀਕਵੈਂਸਿੰਗ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਸ਼ੁੱਕਰਵਾਰ ਨੂੰ ਸੂਬੇ ‘ਚ ਕੋਰੋਨਾ ਦੇ 221 ਨਵੇਂ ਮਾਮਲੇ ਸਾਹਮਣੇ ਆਏ ਹਨ। ਪਟਿਆਲਾ ਵਿੱਚ ਵੀ ਇੱਕ ਮਰੀਜ਼ ਦੀ ਮੌਤ ਹੋ ਗਈ। ਸ਼ੁੱਕਰਵਾਰ ਨੂੰ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਾਂਤੀ ਮਾਰਚ ਕੱਢਿਆ। ਪੰਜਾਬ ਸਿਹਤ ਵਿਭਾਗ ਦੇ ਅੰਕੜੀਆਂ ਮੁਤਾਬਕ ਸੂਬੇ ਇਸ ਸਮੇਂ 39 ਮਰੀਜ਼ ਆਕਸੀਜਨ, ਆਈਸੀਯੂ ਅਤੇ ਵੈਂਟੀਲੇਟਰ ਸਪੋਰਟ ‘ਤੇ ਹਨ। ਹੁਣ ਤੱਕ ਸਰਕਾਰ ਨੇ ਟੈਸਟ 40 ਹਜ਼ਾਰ ਦੀ ਬਜਾਏ ਸਿਰਫ਼ 15 ਹਜ਼ਾਰ ਦੇ ਕਰੀਬ ਰੱਖੇ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੋਰੋਨਾ ਤੇਜ਼ੀ ਨਾਲ ਵੱਧ ਰਿਹਾ ਹੈ। ਸ਼ੁੱਕਰਵਾਰ ਨੂੰ ਪਟਿਆਲਾ ਵਿੱਚ 71 ਨਵੇਂ ਮਰੀਜ਼ ਮਿਲੇ ਹਨ। ਇਸੇ ਜ਼ਿਲ੍ਹੇ ਵਿੱਚ ਇੱਕ ਮਰੀਜ਼ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪਠਾਨਕੋਟ ਵਿੱਚ 37, ਮੋਹਾਲੀ ਵਿੱਚ 25, ਜਲੰਧਰ ਵਿੱਚ 19 ਅਤੇ ਲੁਧਿਆਣਾ ਵਿੱਚ 18 ਪਾਜ਼ੇਟਿਵ ਮਰੀਜ਼ ਪਾਏ ਗਏ ਹਨ।ਇਸ ਦੇ ਨਾਲ ਹੀ ਬਠਿੰਡਾ ਵਿੱਚ 16, ਗੁਰਦਾਸਪੁਰ ਵਿੱਚ 10, ਹੁਸ਼ਿਆਰਪੁਰ ਵਿੱਚ 7, ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ 4-4, ਫਰੀਦਕੋਟ, ਫਤਿਹਗੜ੍ਹ ਸਾਹਿਬ, ਮੁਕਤਸਰ ਅਤੇ ਐਸਬੀਐਸ ਨਗਰ ਵਿੱਚ 2-2 ਮਰੀਜ਼ ਪਾਏ ਗਏ ਹਨ। ਫਾਜ਼ਿਲਕਾ ਅਤੇ ਰੋਪੜ ਵਿੱਚ ਇੱਕ-ਇੱਕ ਮਰੀਜ਼ ਪਾਇਆ ਗਿਆ। ਇਸ ਦੇ ਨਾਲ ਹੀ ਬਰਨਾਲਾ, ਫਿਰੋਜ਼ਪੁਰ, ਮਾਨਸਾ, ਮੋਗਾ, ਸੰਗਰੂਰ ਅਤੇ ਤਰਨਤਾਰਨ ਵਿੱਚ ਕੋਈ ਮਰੀਜ਼ ਨਹੀਂ ਮਿਲਿਆ।

Related posts

ਚੋਣਾਂ ਤੋਂ ਪਹਿਲਾਂ ਪਟਿਆਲਾ ‘ਚ ਵੱਡੀ ਵਾਰਦਾਤ, ਬ੍ਰਹਮ ਮਹਿੰਦਰਾ ਦੇ ਕਰੀਬੀ ਦੀ ਗੋਲੀਆਂ ਮਾਰ ਕੇ ਹੱਤਿਆ

Sanjhi Khabar

ਪਟਿਆਲਾ ‘ਚ ਕਬੱਡੀ ਕਲੱਬ ਦੇ ਪ੍ਰਧਾਨ ਦੀ ਗੋਲੀਆਂ ਮਾਰ ਕੇ ਹੱਤਿਆ

Sanjhi Khabar

ਪਟਿਆਲਾ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬੀਆਂ ਦੀ ਬਹਾਦਰੀ ਨੂੰ ਸਲਾਮ ਕੀਤਾ

Sanjhi Khabar

Leave a Comment