14.7 C
Los Angeles
May 14, 2024
Sanjhi Khabar
Chandigarh Politics

ਪੰਜਾਬ ‘ਚ ਕੇਜਰੀਵਾਲ ਦੇ ਦੌਰੇ ਪਿੱਛੋਂ ਭਗਵੰਤ ਮਾਨ ਨੇ ਸਿਆਸਤ ਤੋਂ ਕਿਉਂ ਬਣਾਈ ਦੂਰੀ?

Sandeep Singh
Chandigarh : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀ ਲੁਧਿਆਣਾ ਫੇਰੀ ਤੋਂ ਬਾਅਦ ਮੁੜ ਸਿਆਸਤ ਤੋਂ ਦੂਰੀ ਬਣਾ ਲਈ ਹੈ। ਲਖੀਮਪੁਰ ਹਿੰਸਾ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦਾ ਵਫਦ ਯੂਪੀ ਪਹੁੰਚਿਆ ਉਸ ਵਿੱਚ ਭਗਵੰਤ ਮਾਨ ਨੂੰ ਛੱਡ ਕੇ ਸਾਰੇ ਵੱਡੇ ਆਪ ਆਗੂ ਮੌਜੂਦ ਸਨ, ਜਿਸ ਤੋਂ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਭਗਵੰਤ ਮਾਨ ਅਜੇ ਵੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ।
ਦੱਸਣਯੋਗ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਦੀ ਮੰਗ ਜ਼ੋਰਾਂ-ਸ਼ੋਰਾਂ ਨਾਲ ਕੀਤੀ ਗਈ ਸੀ। ਸੀਐਮ ਚਿਹਰੇ ਦੇ ਐਲਾਨ ਵਿੱਚ ਦੇਰੀ ਲਈ ਕੇਜਰੀਵਾਲ ‘ਤੇ ਵੀ ਸਵਾਲ ਉਠਾਏ ਜਾ ਰਹੇ ਸਨ। ਦੂਜੇ ਪਾਸੇ ਭਗਵੰਤ ਮਾਨ ਦੇ ਸਮਰਥਕ ਉਨ੍ਹਾਂ ਨੂੰ ਸੀਐਮ ਚਿਹਰਾ ਮੰਨ ਕੇ ਚੱਲ ਰਹੇ ਸਨ। ਇਸ ਤੋਂ ਬਾਅਦ ਖਬਰਾਂ ਸਾਹਮਣੇ ਆਈਆਂ ਕਿ ਭਗਵੰਤ ਮਾਨ ਤੇ ਕੇਜਰੀਵਾਲ ਵਿਚਾਲੇ ਦਿੱਲੀ ਵਿੱਚ ਬੈਠਕ ਹੋਈ ਪਰ ਉਸ ਵਿੱਚ ਕੀ ਗੱਲਬਾਤ ਹੋਈ ਇਹ ਕਿਸੇ ਨੂੰ ਨਹੀਂ ਪਤਾ।
ਪਿਛਲੇ ਦਿਨੀਂ ਜਦੋਂ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਆਏ ਤਾਂ ਭਗਵੰਤ ਮਾਨ ਉਨ੍ਹਾਂ ਦੇ ਨਾਲ ਸਨ। ਉਸ ਵੇਲੇ ਪਾਰਟੀ ਵਰਕਰਾਂ ਨੂੰ ਆਸ ਸੀ ਕਿ ਇਸ ਵਾਰ ਕੇਜਰੀਵਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਕੇ ਹੀ ਜਾਣਗੇ ਪਰ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ। ਕੇਜਰੀਵਾਲ ਪੰਜਾਬ ਵਾਸੀਆਂ ਨੂੰ ਗਾਰੰਟੀਆਂ ਦੇ ਕੇ ਵਾਪਿਸ ਪਰਤ ਗਏ ਅਤੇ ਕਿਹਾ ਕਿ ਸਮਾਂ ਆਉਣ ‘ਤੇ ਉਹ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦੇਣਗੇ।
ਇਸ ਤੋਂ ਬਾਅਦ ਭਗਵੰਤ ਮਾਨ ਨੇ ਮੁੜ ਚੁੱਪ ਵੱਟ ਲਈ। ਜਿਥੇ ਸਾਰੀਆਂ ਸਿਆਸੀ ਪਾਰਟੀਆਂ ਭਖਦੇ ਲਖੀਮਪੁਰ ਮੁੱਦੇ ‘ਤੇ ਆਪਣੀਆਂ ਸਰਗਰਮੀਆਂ ਕਰ ਰਹੀਆਂ ਸਨ, ਉਥੇ ਭਗਵੰਤ ਮਾਨ ਪਾਰਟੀ ਵੱਲੋਂ ਪੰਜਾਬ ਵਿੱਚ ਵੀ ਚੰਡੀਗੜ੍ਹ ਵਿਖੇ ਰਾਜਪਾਲ ਭਵਨ ਵੱਲ ਕੀਤੇ ਪ੍ਰਦਰਸ਼ਨ ਵਿੱਚ ਵੀ ਸ਼ਾਮਲ ਨਾ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਤਾ ਲੱਗਾ ਹੈ ਕਿ ਭਗਵੰਤ ਮਾਨ ਕਿਸੇ ਵੀ ਸਿਆਸੀ ਸਰਗਰਮੀ ਵਿੱਚ ਹਿੱਸਾ ਨਹੀਂ ਲੈ ਰਹੇ ਅਤੇ ਸੰਗਰੂਰ ਵਿੱਚ ਆਪਣੇ ਘਰ ਵਿੱਚ ਹੀ ਹਨ। ਇਸ ਸੀਨੀਅਰ ਆਗੂ ਦਾ ਆਪਣੀ ਪਾਰਟੀ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਨਾ ਹੋਣਾ ਵੱਡੇ ਸਵਾਲ ਖੜ੍ਹਾ ਕਰਦਾ ਹੈ। ਭਾਵੇਂ ਕੇਜਰੀਵਾਲ ਲੱਖ ਕਹਿਣ ਕਿ ਉਨ੍ਹਾਂ ਦੀ ਪਾਰਟੀ ਵਿੱਚ ਸਭ ਠੀਕ ਹੈ ਪਰ ਭਗਵੰਤ ਮਾਨ ਦੀ ਇਸ ਚੁੱਪੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ, ਜਿਸ ਤੋਂ ਇਹ ਸਾਫ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਵੀ ਨਾਰਾਜ਼ਗੀਆਂ ਦਾ ਦੌਰ ਕਾਇਮ ਹੈ।

Related posts

ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ 45 ਕਰੋੜ ਰੁਪਏ ਜਾਰੀ: ਰੰਧਾਵਾ

Sanjhi Khabar

ਪੰਜਾਬ `ਚ ਕਾਂਗਰਸ ਦਾ ਸਿਆਸੀ ਭੋਗ ਪੈਣ ਵਾਲਾ ਹੈ: ਪਰਮਿੰਦਰ ਸ਼ਰਮਾ

Sanjhi Khabar

ਕਿਸਾਨਾਂ ਵੱਲੋਂ ਸੰਸਦ ਮੈਂਬਰਾਂ ਨੂੰ ਜਾਰੀ ਕੀਤੀ ਵਿਪ ਦਾ ਸਮਰਥਨ ਕਰੇਗੀ ਆਪ- ਭਗਵੰਤ ਮਾਨ

Sanjhi Khabar

Leave a Comment