May 5, 2024
Sanjhi Khabar
Chandigarh Politics

ਪੰਜਾਬ ਚੋਣਾਂ ਵਿਚ ਕਈ ਦਿੱਗਜਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ

ਹਾਰਨ ਵਾਲਿਆਂ ਵਿੱਚ ਸਾਬਕਾ ਮੁੱਖ ਮੰਤਰੀਆਂ ਸਮੇਤ ਜੀਜਾ ਸਾਲਾ ਵੀ ਸ਼ਾਮਿਲ
ਪੀਐਸ ਮਿੱਠਾ
ਚੰਡੀਗੜ੍ਹ, 10 ਮਾਰਚ । ਪੰਜਾਬ ਵਿਚ ਵੀਰਵਾਰ ਨੂੰ ਐਲਾਨੇ ਗਏ ਚੋਣ ਨਤੀਜਿਆਂ ਵਿਚ ਸੂਬੇ ਦੀ ਰਾਜਨੀਤੀ ਦੇ ਕਈ ਦਿੱਗਜਾਂ ਨੂੰ ਘਰ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ ਦੀ ਰਾਜਨੀਤੀ ਵਿਚ ਬਾਬਾ ਬੋਹੜ ਦੇ ਨਾਮ ਨਾਲ ਪ੍ਰਸਿੱਧ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਚੋਣ ਹਾਰ ਗਏ ਹਨ ਅਤੇ ਬਾਦਲ ਨੂੰ ਆਪ ਪਾਰਟੀ ਦੇ ਗੁਰਮੀਤ ਸਿੰਘ ਨੇ ਹਰਾਇਆ ਹੈ। ਪੰਜਾਬ ਵਿਚ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਵੀ ਇਸ ਵਾਰ ਚੋਣ ਹਾਰ ਗਏ ਹਨ। ਪਟਿਆਲਾ ਸ਼ਹਿਰੀ ਉਨ੍ਹਾਂ ਗ੍ਰਹਿ ਖੇਤਰ ਹੈ। ਅਮਰਿੰਦਰ ਸਿੰਘ ਨੂੰ ਆਪ ਪਾਰਟੀ ਦੇ ਅਜੀਤਪਾਲ ਸਿੰਘ ਨੇ ਕਰੀਬ 20,000 ਵੋਟਾਂ ਨਾਲ ਹਰਾਇਆ ਹੈ।
ਕਾਂਗਰਸ ਦੇ ਮੁੱਖ ਮੰਤਰੀ ਚਿਹਰਾ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਹਲਕੇ ਤੋਂ ਚੋਣ ਚੜ ਰਹੇ ਸਨ। ਚੰਨੀ ਦੋਨਾਂ ਹਲਕਿਆਂ ਤੋਂ ਚੋਣ ਹਾਰ ਗਏ ਹਨ ਅਤੇ ਦੋਨਾਂ ਸੀਟਾਂ ’ਤੇ ਆਪ ਪਾਰਟੀ ਨੇ ਉਨ੍ਹਾਂ ਨੂੰ ਹਰਾਇਆ ਹੈ।
ਪੰਜਾਬ ਦੀ ਸਭ ਤੋਂ ਹਾਟ ਸੀਟ ਰਹੀ ਅੰਮ੍ਰਿਤਸਰ ਪੂਰਬੀ ਤੋਂ ਅਕਾਲੀ ਦਲ ਅਤੇ ਕਾਂਗਰਸ ਦੇ ਦੋਨੋਂ ਦਿਗਜ ਚੋਣ ਹਾਰ ਗਏ ਹਨ। ਪੰਜਾਬ ਵਿਚ ਕਾਂਗਰਸ ਨੇ ਆਪਣੇ ਕਈ ਪੁਰਾਣੇ ਦਾਅਵੇਦਾਰਾਂ ਨੂੰ ਦਰਕਿਨਾਰ ਕਰਕੇ ਮਾਨਸਾ ਵਿਧਾਨ ਸਭਾ ਹਲਕਿੇ ਤੋਂ ਸਿੱਧੂ ਮੂਸੇਵਾਲਾ ਨੂੰ ਟਿਕਟ ਦਿੱਤੀ ਸੀ ਪਰ ਸਿੱਧੂ ਮੂਸੇਵਾਲਾ ਨੇ ਗਾਇਕੀ ਦੇ ਖੇਤਰ ਵਿਚ ਤਾਂ ਨਾਮ ਕਮਾਇਆ ਪਰ ਰਾਜਨੀਤੀ ਵਿਚ ਲੋਕਾਂ ਨੇ ਉਨ੍ਹਾਂ ਨੂੰ ਐਂਟਰੀ ਨਹੀਂ ਦਿੱਤੀ।
ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਚਰਚਾ ਵਿਚ ਆਏ ਫਿਲਮੀ ਅਦਾਕਾਰ ਸੋਨੂੰ ਸੂਦ ਦੀ ਭੈਣ ਵੀ ਚੋਣ ਹਾਰ ਗਏ ਹਨ। ਮੋਗਾ ਹਲਕੇ ਵਿਚ ਕਾਂਗਰਸ ਨੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੂੰ ਟਿਕਟ ਦਿੱਤੀ ਸੀ। ਪੂਰਾ ਚੋਣ ਪ੍ਰਚਾਰ ਅਭਿਆਨ ਸੋਨੂੰ ਸੂਦ ਨੇ ਖੁਦ ਸੰਭਾਲਿਆ ਸੀ। ਕਾਫੀ ਜੱਦੋ ਜਹਿਦ ਤੋਂ ਬਾਅਦ ਵੀ ਮਾਲਵਿਕਾ ਸੂਦ ਚੋਣ ਹਾਰ ਗਏ ਹਨ।
ਅਕਾਲੀ ਦਲ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸਾਬਕਾ ਡਿਪਟੀ ਸੀ.ਐਮ. ਸੁਖਬੀਰ ਸਿੰਘ ਬਾਦਲ ਆਪਣੇ ਜੱਦੀ ਹਲਕੇ ਜਲਾਲਾਬਾਦ ਵਿਚ ਹੀ ਹਾਰ ਗਏ ਹਨ। ਸੁਖਬੀਰ ਬਾਦਲ ਨੇ ਲੋਕ ਸਭਾ ਸੰਸਦ ਹੋਣ ਦੇ ਬਾਵਜੂਦ ਜਲਾਲਾਬਾਦ ਤੋਂ ਵਿਧਾਨ ਸਭਾ ਚੋੜ ਲੜੀ ਅਤੇ ਹਾਰ ਗਏ।

Related posts

ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਪਰਿਵਾਰ ਦੇ 3 ਜੀਆਂ ਦੀ ਸੜਕ ਦੁਰਘਟਨਾ ‘ਚ ਮੌਤ

Sanjhi Khabar

ਵਿਸ਼ਵਵਿਆਪੀ ਜਲਵਾਯੂ ਚਰਚਾ ਲਈ ਜੋ ਬਾਇਡੇਨ ਨੇ 40 ਨੇਤਾਵਾਂ ਨੂੰ ਦਿੱਤਾ ਸੱਦਾ, PM ਮੋਦੀ ਵੀ ਸ਼ਾਮਿਲ

Sanjhi Khabar

ਮੋਦੀ ਦੇ ਇਸ਼ਾਰੇ ਤੇ ਹੋਇਆ ਹੈ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਅਨੈਤਿਕ ਗੱਠਬੰਧਨ- ਰਾਘਵ ਚੱਢਾ

Sanjhi Khabar

Leave a Comment