13.1 C
Los Angeles
April 26, 2024
Sanjhi Khabar
Bathinda Chandigarh ਸਿੱਖਿਆ ਪੰਜਾਬ

ਨਿਵੇਕਲੇ ਵਿਕਾਸ ਕਾਰਜਾਂ ਤੋ ਪ੍ਰਭਾਵਿਤ ਹੋ ਕੇ ਰਾਏ ਖਾਨਾ ਦੀ ਗ੍ਰਾਮ ਪੰਚਾਇਤ ਨੂੰ ਦਾਨ ਦੇਣ ਲੱਗੇ ਪਿੰਡ ਵਾਸੀ

ਪੀਐਸ ਮਿੱਠਾ

ਬਠਿੰਡਾ 28 ਜੁਲਾਈ : ਪਿੰਡਾਂ ਅੰਦਰ ਜਿੱਥੇ ਵਿਕਾਸ ਕਾਰਜਾਂ ਵਿੱਚ ਪਾਈਆ ਜਾਂਦੀਆਂ ਉਣਤਾਈਆ ਕਾਰਨ ਸਰਪੰਚਾਂ ਨੂੰ ਸੱਕ ਦੀ ਨਿਗਾਹਾਂ ਨਾਲ ਦੇਖਿਆ ਜਾਂਦਾ ਹੈ,ਪਰ ਉੱਥੇ ਹੀ ਕੁਝ ਅਜਿਹੇ ਸਰਪੰਚ ਹਨ ,ਜਿੰਨਾਂ ਤੇ ਪਿੰਡ ਵਾਸੀ ਮਾਣ ਹੀ ਨਹੀਂ ਕਰਦੇ ਸਗੋਂ ਆਪਣੀ ਕਿਰਤ ਕਮਾਈ ਵਿੱਚੋਂ ਤਿਲ ਫੁੱਲ ਭੇਟ ਕਰਨ ਲੱਗੇ ਹਨ , ਅਜਿਹੀ ਹੀ ਮਿਸਾਲ ਬਣਿਆ ਹੈ ਪਿੰਡ ਰਾਏ ਖਾਨਾ ਦਾ ਛੋਟੀ ਉਮਰ ਦਾ ਸਰਪੰਚ ਮਲਕੀਤ ਖਾਨ ।
ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਕੀਤੇ ਜਾ ਰਹੇ ਨਿਵੇਕਲੇ ਵਿਕਾਸ ਕਾਰਜਾਂ ਤੋ ਪ੍ਰਭਾਵਿਤ ਹੋ ਕੇ ਪਿੰਡ ਵਾਸੀ ਅਤੇ ਵਿਦੇਸ਼ਾਂ ਦੀ ਧਰਤੀ ਤੇ ਵਸੇ ਲੋਕਾਂ ਨੇ ਗ੍ਰਾਮ ਪੰਚਾਇਤ ਨੂੰ ਦਾਨ ਦੇ ਤੌਰ ਤੇ ਫੰਡ ਦੇਣ ਲੱਗੇ ਹਨ । ਪਿਛਲੇ ਦਿਨੀਂ ਹਕੀਕੀ ਤੌਰ ਤੇ ਹੋਏ ਗ੍ਰਾਮ ਸਭਾ ਦੇ ਆਮ ਇਜਲਾਸ ਵਿੱਚ ਦਾਨ ਦੇਣ ਵਾਲੇ ਸੱਜਣਾਂ ਦਾ ਜਿਕਰ ਵਿਸ਼ੇਸ਼ ਤੋਰ ਤੇ ਕੀਤਾ ਗਿਆ । ਸਰਪੰਚ ਮਲਕੀਤ ਖਾਨ ਵੱਲੋਂ ਨਿਵੇਕਲੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਕੰਮਾਂ ਦੀ ਸ਼ਲਾਘਾ ਹੋ ਰਹੀ ਹੈ । ਦਾਨ ਦੇਣ ਵਾਲਿਆਂ ਵਿੱਚ ਔਰਤਾਂ ਨੇ ਵਿਸ਼ੇਸ਼ ਤੋਰ ਤੇ ਯੋਗਦਾਨ ਪਾਇਆ ਹੈ ।
ਸੇਵਾ ਮੁਕਤ ਵਣ ਰੇਂਜ ਅਫਸਰ ਰਾਜਿੰਦਰ ਸਿੰਘ ਨੇ ਪਾਰਕ ਵਿੱਚ 70 ਹਜ਼ਾਰ ਰੁਪਏ ਖਰਚ ਕਰਕੇ ਵਧੀਆ ਕਿਸਮਾਂ ਦੇ ਪੌਦੇ ਲਗਵਾਏ ਅਤੇ ਉਮਰ ਭਰ ਲਈ ਪੰਜਾਬੀ ਦੇ ਅਖ਼ਬਾਰ ਲਾਇਬਰੇਰੀ ਵਿੱਚ ਪੜ੍ਹਨ ਲਈ ਮੁਹੱਈਆ ਕਰਵਾਉਣ ਦਾ ਬਚਨ ਕੀਤਾ । ਡੇਰਾ ਬਾਬਾ ਭੂੰਦੜਸਰ ਦੇ ਬਾਬਾ ਰਾਜੂ ਜੀ ਨੇ 51 ਹਜ਼ਾਰ ਰੁਪਏ ਖਰਚ ਕੇ ਫੁਹਾਰੇ ਤੇ ਪੋਦਿਆ ਦੀ ਸੇਵਾ ਕੀਤੀ ਅਤੇ ਐਨ ਆਰ ਆਈ ਗੁਰਬਖਸੀਸ ਸਿੰਘ ਦੀ ਪਤਨੀ ਪ੍ਰੋ: ਬਲਮਿੰਦਰ ਕੌਰ ਤਰਫ਼ੋਂ 52 ਹਜ਼ਾਰ ਰੁਪਏ ਦੀਆ ਲਾਇਬਰੇਰੀ ਲਈ ਕਿਤਾਬਾਂ ਭੇਟ ਕੀਤੀਆਂ , ਇਸ ਤੋ ਇਲਾਵਾ ਜਸਵਿੰਦਰ ਕੌਰ , ਹਰਵਿੰਦਰ ਕੌਰ , ਨਿਰਮਲ ਕੌਰ , ਅਤੇ ਇੰਦਰਜੀਤ ਕੌਰ ਨੇ ਸਾਂਝੇ ਤੇ ਲਾਇਬਰੇਰੀ ਵਿੱਚ ਐਲ ਈ ਡੀ ਅਤੇ ਇਨਵਰਟਰ ਲਗਵਾਇਆ । ਸਾਬਕਾ ਫੌਜੀ ਹਰਮੇਲ ਸਿੰਘ ਨੇ ਐਲ ਈ ਡੀ ਡਿਸਪੇਲ ਦਾ ਯੋਗਦਾਨ ਪਾਇਆ । ਨਾਵਲਕਾਰ ਭੁਪਿੰਦਰ ਸਿੰਘ ਮਾਨ ਨੇ ਲਾਇਬਰੇਰੀ ਲਈ ਕਿਤਾਬਾਂ ਦਾ ਸੈਟ ਭੇਟ ਕੀਤਾ ।
ਗ੍ਰਾਮ ਪੰਚਾਇਤ ਕਾਰਜਗਾਰੀ ਤੋ ਖੁਸ ਹੇ ਕੇ ਸੁਖਚੈਨ ਸਿੰਘ ਫੌਜੀ 5000 ਰੁਪਏ , ਕਾਂਗਰਸੀ ਆਗੂ ਗੁਰਤੇਜ ਸਿੰਘ ਪ੍ਰਧਾਨ ਨੇ 2000 ਰੁਪਏ ਅਤੇ ਲਵਪ੍ਰੀਤ ਸਿੰਘ ਚਹਿਲ ,ਉਜਾਗਰ ਸਿੰਘ , ਕਿਰਪਾਲ ਸਿੰਘ , ਮਨਜੀਤ ਕੌਰ , ਕੁਲਵਿੰਦਰ ਕੋਰ ਅਤੇ ਚੰਦ ਸਿੰਘ ਫੌਜੀ ਦੇ ਪ੍ਰੀਵਾਰ ਤਰਫ਼ੋਂ ਦਾਨ ਪੰਚਾਇਤ ਨੂੰ ਦੇਣ ਵਾਲਿਆਂ ਵਿੱਚ ਸ਼ਾਮਲ ਹਨ । ਦਾਨ ਦੇਣ ਵਾਲੇ ਸੱਜਣਾਂ ਦੀ ਸੂਚੀ ਸਾਂਝੀ ਜਗ੍ਹਾ ਤੇ ਲਗਾਈ ਜਾਵੇਗੀ ।
ਦੱਸਣਯੋਗ ਹੈ ਕਿ ਪਿੰਡ ਵਿੱਚ ਆਧੁਨਿਕ ਕਿਸਮ ਦੀ ਲਾਇਬਰੇਰੀ ਦਾ ਨਿਰਮਾਣ ਕੀਤਾ ਗਿਆ ਹੈ ,ਜਿੱਥੇ ਪਿੰਡ ਵਾਸੀਆਂ ਨੂੰ ਵੱਖ ਵੱਖ ਭਾਸ਼ਾਵਾਂ ਦੇ ਅਖ਼ਬਾਰ ਅਤੇ ਕਿਤਾਬਾਂ ਰਸਾਲੇ ਪੜ੍ਹਨ ਨੂੰ ਮਿਲ ਰਹੇ ਹਨ । ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਪੰਚ ਸੁਖਜੀਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਦਿੱਤਾ ਜਾਂਦਾ ਦਾਨ ਨੂੰ ਇਮਾਨਦਾਰੀ ਨਾਲ ਵਰਤਿਆ ਜਾਵੇਗਾ ਤੇ ਪਿੰਡ ਵਾਸੀਆਂ ਵੱਲੋਂ ਗ੍ਰਾਮ ਪੰਚਾਇਤ ਤੇ ਕੀਤੇ ਗਏ ਭਰੋਸੇ ਨੂੰ ਕਦੇ ਟੁੱਟਣ ਨਹੀਂ ਦਿੱਤਾ ਜਾਵੇਗਾ । ਗ੍ਰਾਮ ਪੰਚਾਇਤ ਦੇ ਵਿਕਾਸ ਕਾਰਜਾਂ ਵਿੱਚ ਸਹਿਯੋਗ ਦੇਣ ਵਾਲਿਆਂ ਵਿੱਚ ਪੰਚ ਗੁਰਜੀਤ ਸਿੰਘ , ਨਸੀਬ ਕੌਰ , ਸੁਖਜੀਤ ਸਿੰਘ , ਧਰਮ ਸਿੰਘ , ਜਗਸੀਰ ਸਿੰਘ ਅਤੇ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਸ਼ਾਮਲ ਹਨ ।

Related posts

ਮੁੱਖ ਮੰਤਰੀ ਨੇ ਇਕ ਲੱਖ ਸਰਕਾਰੀ ਨੌਕਰੀਆਂ ਦੇਣ ਦੇ ਟੀਚੇ ਨੂੰ ਹਾਸਲ ਕਰਨ ਲਈ ਅੱਗੇ ਵਧਣ ਵਾਸਤੇ ਆਖਿਆ

Sanjhi Khabar

ਸੁਖਜਿੰਦਰ ਰੰਧਾਵਾ ਦਾ ਮਜੀਠੀਆ ਬਾਰੇ ਵੱਡਾ ਦਾਅਵਾ, ਪੰਜਾਬ ‘ਚ ਨਹੀਂ ਅਕਾਲੀ ਲੀਡਰ, ਕਿਤੇ ਬਾਹਰ ਲੁੱਕਿਆ

Sanjhi Khabar

ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਬੰਧੀ ਕੇਂਦਰ ਨੂੰ ਭੇਜੀ ਫੀਡਬੈਕ

Sanjhi Khabar

Leave a Comment