21.1 C
Los Angeles
May 15, 2024
Sanjhi Khabar
New Delhi ਮਨੌਰੰਜਨ ਰਾਸ਼ਟਰੀ ਅੰਤਰਰਾਸ਼ਟਰੀ

ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਹੋਣਗੇ ਰਜਨੀਕਾਂਤ

Agency

ਨਵੀਂ ਦਿੱਲੀ, 01 ਅਪ੍ਰੈਲ । ਦੱਖਣੀ ਭਾਰਤ ਦੇ ਸੁਪਰਸਟਾਰ ਅਦਾਕਾਰ ਰਜਨੀਕਾਂਤ ਨੂੰ ਸਾਲ 2019 ਲਈ ਦਾਦਾ ਸਾਹਿਬ ਫਾਲਕੇ ਐਵਾਰਡ ਦਿੱਤਾ ਜਾਵੇਗਾ। ਕੇਂਦਰੀ ਸੂਚਨਾ ਅਤੇ
ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਸਾਲ 2019 ਲਈ
ਦਾਦਾसाहेब ਫਾਲਕੇ ਅਵਾਰਡ ਅਦਾਕਾਰ ਰਜਨੀਕਾਂਤ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ
ਦਾਦਾ ਸਾਹਿਬ ਫਾਲਕੇ ਐਵਾਰਡ ਦੀ 5 ਮੈਂਬਰੀ ਜਿਊਰੀ ਨੇ ਸਰਬਸੰਮਤੀ ਨਾਲ ਇਹ ਅਵਾਰਡ ਰਜਨੀਕਾਂਤ ਨੂੰ ਦੇਣ ਦਾ ਫੈਸਲਾ ਕੀਤਾ ਹੈ। ਜਿਊਰੀ ਵਿੱਚ ਆਸ਼ਾ ਭੋਂਸਲੇ, ਸੁਭਾਸ਼ ਘਈ, ਮੋਹਨ ਲਾਲ, ਸ਼ੰਕਰ ਅਤੇ ਵਿਸ਼ਵਜੀਤ ਚੈਟਰਜੀ ਸ਼ਾਮਲ ਸਨ।

ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਰਜਨੀਕਾਂਤ ਨੂੰ ਸਾਲ 2019 ਲਈ ਦਾਦਾ ਸਾਹਿਬ ਪੁਰਸਕਾਰ ਮਿਲੇਗਾ। ਉਹ ਸਿਨੇਮਾ ਜਗਤ ਦੇ ਇਕ ਮਹਾਨ ਅਦਾਕਾਰ ਹਨ। ਉਨ੍ਹਾਂ ਨੇ ਬਤੌਰ ਅਭਿਨੇਤਾ, ਨਿਰਮਾਤਾ ਅਤੇ ਕਹਾਣੀ ਲੇਖਕ ਵਜੋਂ ਸਿਨੇਮਾ ਜਗਤ ਵਿੱਚ ਮਹੱਤਵਪੂਰਨ ਯੋਗਦਾਨਪਾਇਆ ਹੈ। ਜਾਵਡੇਕਰ ਨੇ ਸਾਰੇ ਜਿਊਰੀ ਮੈਂਬਰਾਂ ਦਾ ਧੰਨਵਾਦ ਵੀ ਕੀਤਾ।

Related posts

ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਨੂੰ ਲੈ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ ਕਿਹਾ, ”ਅਬਕੀ ਬਾਰ ਕਰੋੜਾਂ ਬੇਰੁਜ਼ਗਾਰ”

Sanjhi Khabar

ਜੇਐਨਯੂ ਦੇਸ਼ਧ੍ਰੋਹ ਮਾਮਲਾ : ਕਨ੍ਹਈਆ ਕੁਮਾਰ ਅਤੇ ਉਮਰ ਖਾਲਿਦ ਦੀ ਅੱਜ ਅਦਾਲਤ ਵਿੱਚ ਪੇਸ਼ੀ

Sanjhi Khabar

ਬੇਰੁਜ਼ਗਾਰਾਂ ਲਈ ਖ਼ੁਸ਼ਖ਼ਬਰੀ: ਭਾਰਤੀ ਸਾਧਾਰਨ ਬੀਮਾ ਨਿਗਮ ‘ਚ ਸਰਕਾਰੀ ਨੌਕਰੀਆਂ, 44 ਸਕੇਲ 1 ਅਫ਼ਸਰ ਭਰਤੀ ਲਈ ਇਸ਼ਤਿਹਾਰ ਜਾਰੀ

Sanjhi Khabar

Leave a Comment