20.8 C
Los Angeles
May 14, 2024
Sanjhi Khabar
Chandigarh Crime News New Delhi Politics

ਜੇਲ੍ਹ ‘ਚ ਬੰਦ ਰਾਮ ਰਹੀਮ ਦੀ ਸਿਹਤ ਫਿਰ ਵਿਗੜੀ, ਦਿੱਲੀ ਦੇ ਏਮਜ਼ ਹਸਪਤਾਲ ਲਿਆਂਦਾ

Agency
Delhi : ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਸਿਹਤ ਇਕ ਵਾਰ ਫਿਰ ਵਿਗੜ ਗਈ। ਉਸ ਨੂੰ ਮੰਗਲਵਾਰ ਸਵੇਰੇ ਕਰੀਬ ਸਾਢੇ ਪੰਜ ਵਜੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਦਿੱਲੀ ਦੇ ਏਮਜ਼ ਹਸਪਤਾਲ ਲਿਜਾਇਆ ਗਿਆ।

ਇਸ ਸਮੇਂ ਏਮਜ਼ ਹਸਪਤਾਲ ਵਿੱਚ ਗੁਰਮੀਤ ਰਾਮ ਰਹੀਮ ਦੀ ਸਿਹਤ ਜਾਂਚ ਚੱਲ ਰਹੀ ਹੈ। ਮਈ ਮਹੀਨੇ ਵਿਚ ਰਾਮ ਰਹੀਮ ਦੀ ਸਿਹਤ ਵਿਗੜਨ ਕਾਰਨ ਰੋਹਤਕ ਪੀਜੀਆਈ ਵਿਚ ਸਿਹਤ ਜਾਂਚ ਕੀਤੀ ਗਈ ਸੀ।

ਦੱਸ ਦਈਏ ਕਿ ਪਿਛਲੇ ਮਹੀਨੇ ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਥੇ ਟੈਸਟ ਦੌਰਾਨ ਮੁਢਲੀ ਜਾਂਚ ਵਿਚ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਪਰ ਉਸ ਦੀ ਆਰਟੀਪੀਸੀਆਰ ਦੀ ਰਿਪੋਰਟ ਨੈਗੀਟਿਵ ਆਈ ਸੀ, ਜਿਸ ਤੋਂ ਬਾਅਦ ਉਸ ਨੂੰ ਕੋਵਿਡ ਵਾਰਡ ਤੋਂ 15ਵੀਂ ਮੰਜ਼ਿਲ ‘ਤੇ ਤਬਦੀਲ ਕਰ ਦਿੱਤਾ ਗਿਆ। ਰਾਮ ਰਹੀਮ ਇਕ ਮਹੀਨੇ ਵਿਚ ਚਾਰ ਵਾਰ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਹੈ।
12 ਮਈ ਨੂੰ ਬਲੱਡ ਪ੍ਰੈਸ਼ਰ ਘਟਣ ਕਾਰਨ ਉਸ ਨੂੰ ਪੀਜੀਆਈਐਮਐਸ ਲਿਆਂਦਾ ਗਿਆ ਸੀ। 17 ਮਈ ਨੂੰ 12 ਘੰਟਿਆਂ ਦੀ ਪੈਰੋਲ ‘ਤੇ ਉਹ ਗੁਰੂਗ੍ਰਾਮ ਵਿਚ ਆਪਣੀ ਮਾਂ ਨੂੰ ਮਿਲਣ ਆਇਆ ਸੀ ਅਤੇ 3 ਜੂਨ ਨੂੰ ਪੇਟ ਵਿਚ ਦਰਦ ਕਾਰਨ ਉਸ ਨੂੰ ਸਵੇਰੇ ਇਲਾਜ ਲਈ ਪੀਜੀਆਈ ਲਿਜਾਇਆ ਗਿਆ ਸੀ। 6 ਜੂਨ ਨੂੰ ਉਸ ਨੂੰ ਮੇਦਾਂਤਾ ਗੁਰੂਗ੍ਰਾਮ ਲਿਆਂਦਾ ਗਿਆ ਸੀ।

Related posts

ਕੈਪਟਨ ਦੇ ਵਾਅਦਿਆਂ ਖਿਲਾਫ ‘ਆਪ’ ਵਿਧਾਇਕਾਂ ਨੇ ਕੱਢੀ ਸਾਈਕਲ ਰੈਲੀ, ਸਾਈਕਲਾਂ ਉਤੇ ਪਹੁੰਚੇ ਵਿਧਾਨ ਸਭਾ

Sanjhi Khabar

ਪੁਲਿਸ ਵੱਲੋਂ ਨਸ਼ੇ ਦੀਆਂ ਗੋਲੀਆਂ ਸਮੇਤ 2 ਔਰਤਾਂ ਸਣੇ ਤਿੰਨ ਕਾਬੂ

Sanjhi Khabar

ਰੱਖਿਆ ਮੰਤਰੀ ਨੇ ਲੱਦਾਖ ਵਿਚ ਕਿਹਾ : ਭਾਰਤ ਨੂੰ ਕਿਸੇ ਦਾ ਅੱਖ ਦਿਖਾਉਣਾ ਮਨਜ਼ੂਰ ਨਹੀਂ

Sanjhi Khabar

Leave a Comment