15.6 C
Los Angeles
May 3, 2024
Sanjhi Khabar
Chandigarh Crime News Politics Punjab

ਜੇਲ੍ਹ ’ਚ ਬੰਦ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

Sandeep Singh

ਚੰਡੀਗੜ੍ਹ, 23ਅਪ੍ਰੈਲ- ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਮੰਗਲਵਾਰ 23 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਦੀ ਹਿਰਾਸਤ 1 ਅਪ੍ਰੈਲ ਤੋਂ 15 ਅਪ੍ਰੈਲ, ਫਿਰ 23 ਅਪ੍ਰੈਲ ਤੱਕ ਵਧਾ ਦਿੱਤੀ ਗਈ ਸੀ। ਅਦਾਲਤ ਦੇ ਇਸ ਹੁਕਮ ਤੋਂ ਬਾਅਦ ਕੇਜਰੀਵਾਲ ਹੁਣ ਲੋਕ ਸਭਾ ਚੋਣਾਂ ਦੇ ਦੂਜੇ (26 ਅਪ੍ਰੈਲ) ਅਤੇ ਤੀਜੇ (7 ਮਈ) ਪੜਾਅ ਦੀ ਵੋਟਿੰਗ ਦੌਰਾਨ ਜੇਲ ‘ਚ ਰਹਿਣਗੇ। ਕੇਜਰੀਵਾਲ ਤੋਂ ਇਲਾਵਾ ਬੀਆਰਐਸ ਆਗੂ ਕੇ. ਕਵਿਤਾ ਅਤੇ ਇਕ ਹੋਰ ਦੋਸ਼ੀ ਚਰਨਪ੍ਰੀਤ ਦੀ ਹਿਰਾਸਤ ਵੀ 7 ਮਈ ਤੱਕ ਵਧਾ ਦਿੱਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੁਣਵਾਈ ਦੌਰਾਨ ਕਿਹਾ ਕਿ ਕੇ. ਕਵਿਤਾ ਦੇ ਮਾਮਲੇ ‘ਚ ਏਜੰਸੀ 60 ਦਿਨਾਂ ‘ਚ ਚਾਰਜਸ਼ੀਟ ਦਾਖਲ ਕਰੇਗੀ।

ਜ਼ਿਕਰਯੋਗ ਹੈ ਕਿ ਈਡੀ ਨੇ 21 ਮਾਰਚ ਨੂੰ ਸ਼ਰਾਬ ਨੀਤੀ ਮਾਮਲੇ ਵਿੱਚ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ 22 ਮਾਰਚ ਨੂੰ ਕੇਜਰੀਵਾਲ ਨੂੰ ਰਾਊਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਸ ਨੂੰ 28 ਮਾਰਚ ਤੱਕ ਈਡੀ ਰਿਮਾਂਡ ‘ਤੇ ਭੇਜ ਦਿੱਤਾ ਗਿਆ ਅਤੇ ਹੁਣ ਕੇਜਰੀਵਾਲ 1 ਅਪ੍ਰੈਲ ਤੋਂ ਤਿਹਾੜ ਜੇਲ ‘ਚ ਬੰਦ ਹੈ।

Related posts

ਕੋਟਕਪੂਰਾ ‘ਚ ਨਵ-ਵਿਆਹੁਤਾ ਨੇ ਪੱਖੇ ਨਾਲ ਫਾਹਾ ਲੈਕੇ ਕੀਤੀ ਆਤਮ ਹੱਤਿਆ

Sanjhi Khabar

ਬਠਿੰਡਾ ਵਿਚ 8 ਸਾਲਾ ਬੱਚੇ ਨੂੰ ਵੀ ਨਿਗਲ ਗਿਆ ਕੋਰੋਨਾ

Sanjhi Khabar

ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਵਿੱਤੀ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ-ਮੁੱਖ ਮੰਤਰੀ ਵੱਲੋਂ ਸਦਨ ਨੂੰ ਭਰੋਸਾ

Sanjhi Khabar

Leave a Comment