19.3 C
Los Angeles
April 30, 2024
Sanjhi Khabar
Chandigarh Crime News Dera Bassi Zirakpur

ਜੀਰਕਪੁਰ ਵਿੱਚ ਪਰਿਵਾਰ ਨੂੰ ਹਥਿਆਰਾਂ ਦੀ ਨੋਕ ਤੇ ਬੰਧਕ ਬਣਾ ਕੇ ਲੱਖਾਂ ਰੁਪਏ ਦੀ ਲੁੱਟ

ਰਵੀ ਜੀਰਕਪੁਰ
ਜੀਰਕਪੁਰ 22 ਜੁਲਾਈ -ਅੱਜ ਦਿਨ ਦਿਹਾੜੇ ਜੀਰਕਪੁਰ ਦੇ ਲੋਹਗੜ੍ਹ ਖੇਤਰ ਵਿੱਚ ਸਥਿਤ ਸ਼ਰਮਾ ਅਸਟੇਟ ਕਾਲੋਨੀ ਵਿੱਚ ਕੁਝ ਲੁਟੇਰਿਆਂ ਨੇ ਮੁਥੂਟ ਫਾਈਨਾਸ ਕੰਪਨੀ ਦੇ ਖੇਤਰੀ ਮੈਨੇਜਰ ਦੇ ਪਰਿਵਾਰ ਨੂੰ ਮਾਰੂ ਹਥਿਆਰਾਂ ਦੀ ਨੋਕ ਤੇ ਬੰਧਕ ਬਣਾ ਕੇ ਲੱਖਾ ਰੁਪਏ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਲੁਟੇਰੇ ਕਰੀਬ ਦੋ ਘੰਟੇ ਘਰ ਵਿੱਚ ਮੌਜੂਦ ਰਹੇ ਜਿਨ੍ਹਾ ਨੇ ਇਸ ਸਮੇ ਦੌਰਾਨ ਸਾਰੇ ਘਰ ਨੂੰ ਚੰਗੀ ਤਰਾਂ ਖੰਗਾਲਿਆ। ਘਟਨਾ ਦੀ ਸ਼ੂਚਨਾ ਮਿਲਣ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਫੋਰੈਂਸਿਕ ਦੀ ਟੀਮ ਵਲੋਂ ਮੌਕੇ ਤੇ ਪੁੱਜ ਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਰਮਾ ਅਸਟੇਟ ਦੇ ਮਕਾਨ ਨੰਬਰ 90 ਵਿੱਚ ਯੂਨੀਅਨ ਬੈਂਕ ਤੋਂ ਰਿਟਾਇਰ ਹੋਏ ਅਤੇ ਅੱਜਕਲ ਮੁਥੂਟ ਫਾਈਨਾਂਸ ਕੰਪਨੀ ਸੈਕਟਰ 35 ਚੰਡੀਗੜ੍ਹ ਦੇ 65 ਸਾਲਾ ਖੇਤਰੀ ਮੈਨੇਜਰ ਜੈ ਦੇਵ ਗੋਇਲ ਨੇ ਅਪਣੀ ਰਿਹਾਇਸ਼ ਰੱਖੀ ਹੋਈ ਹੈ। ਅੱਜ ਦੁਪਿਹਰ ਕਰੀਬ 12 ਵਜੇ ਇੱਕ ਅਣਪਛਾਤਾ ਵਿਅਕਤੀ ਹੱਥ ਵਿੱਚ ਬੈਗ ਫੜ ਕੇ ਘਰ ਵਿੱਚ ਦਾਖਿਲ ਹੋਇਆ ਅਤੇ ਉਸ ਤੋਂ ਬਾਅਦ ਚਾਰ ਹੋਰ ਵਿਅਕਤੀ ਘਰ ਵਿੱਚ ਵੜ ਗਏ। ਘਟਨਾ ਦੇ ਸਮੇ ਘਰ ਵਿੱਚ ਜੈ ਦੇਵ ਗੋਇਲ ਦੀ ਪਤਨੀ ਨਰੇਸ਼ ਕੁਮਾਰੀ­ ਉਸ ਦਾ ਲੜਕਾ ਕਪਿਲ ਗੋਇਲ ਅਤੇ ਨੌਕਰਾਣੀ ਮੌਜੂਦ ਸੀ। ਲੁਟੇਰਿਆ ਵਲੋਂ ਪਹਿਲਾਂ ਜੈ ਦੇਵ ਗੋਇਲ ਦੇ ਲੜਕੇ ਕਪਿਲ ਗੋਇਲ ਨਾਲ ਮਾਰਕੁੱਟ ਕੀਤੀ ਅਤੇ ਬਾਅਦ ਵਿੱਚ ਉਨ੍ਹਾ ਦੀ ਗਰਦਨ ਤੇ ਤਲਵਾਰ ਅਤੇ ਹੋਰ ਹਥਿਆਰ ਰੱਖ ਕੇ ਕਰੀਬ ਦੋ ਘੰਟੇ ਤੱਕ ਘਰ ਵਿੱਚ ਚੰਗੀ ਤਰਾਂ ਫਰੋਲਾ ਫਰਾਲੀ ਕਰਕੇ ਘਰ ਵਿੱਚ ਪਏ ਸਾਰੇ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਫਰਾਰ ਹੋ ਗਏ। ਲੁੱਟ ਦੀ ਘਟਨਾ ਘਰ ਅਤੇ ਹੋਰ ਨੇੜਲੇ ਸੀ ਸੀ ਟੀ ਵੀ ਕੈਮਰਿਆ ਵਿੱਚ ਕੈਦ ਹੋ ਗਈ ਹੈ। ਲੁਟੇਰਿਆ ਦੇ ਜਾਣ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮਾਮਲੇ ਦੀ ਸੂਚਨਾ ਮਿਲਣ ਤੇ ਜੀਰਕਪੁਰ ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਨੇ ਮੌਕੇ ਤੇ ਪੁੱਜ ਕੇ ਸਾਰੀ ਜਾਣਕਾਰੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਡੀ ਐਸ ਪੀ ਅੰਬਰੋਜ ਸਿੰਘ­ ਐਸ ਪੀ ਦਿਹਾਤੀ ਮੈਡਮ ਰਵਜੋਤ ਕੌਰ ਗਰੇਵਾਰ ਤੋਂ ਇਲਾਵਾ ਫੋਰੈਸਿਕ ਦੀ ਟੀਮ ਵਲੋ ਮੌਕੇ ਦਾ ਜਾਇਜਾ ਲਿਆ ਜਾ ਰਿਹਾ ਹੈ।ਫੋਰੈਸਿਕ ਟੀਮ ਵਲੋਂ ਮੌਕੈ ਤੋਂ ਲੁਟੇਰਿਆ ਦੀ ਉਂਗਲੀਆ ਦੀ ਨਿਸ਼ਾਨ ਅਤੇ ਪੈੜਾਂ ਚੁੱਕੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾ ਦੀ ਜਲਦੀ ਪੈਣ ਨੱਪੀ ਜਾ ਸਕੇ। ਲੁੱਟੇ ਗਏ ਸਮਾਨ ਦੀ ਕੀਮਤ 50 ਲੱਖ ਰੁਪਏ ਤੋਂ ਵੀ ਵੱਧ ਹੋਣ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਲੁਟੇਰੇ ਪਰਿਵਾਰ ਦੇ ਨਜਦੀਕੀ ਵੀ ਹੋ ਸਕਦੇ ਹਨ ਜਿਨ੍ਹਾਂ ਵਲੋਂ ਪਹਿਲਾਂ ਘਰ ਦੀ ਨਿਗਰਾਨੀ ਕਰਨ ਤੋਂ ਬਾਅਦ ਹੀ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਘਟਨਾ ਦੀ ਜਾਣਕਾਰੀ ਜਿਲ੍ਹੇ ਦੇ ਸਾਰੇ ਪੁਲਿਸ ਸਟੇਸ਼ਨਾ ਨੂੰ ਭੇਜ ਕੇ ਜਿਲ੍ਹੇ ਦੀ ਨਾਕੇਬੰਦੀ ਕਰਵਾ ਦਿੱਤੀ ਹੈ। ਇਸ ਮੌਕੇ ਐਸ ਪੀ ਰਵਜੋਤ ਕੌਰ ਨੇ ਕਿਹਾ ਕਿ ਪੁਲਿਸ ਵਲੋਂ ਵੱਖ ਵੱਖ ਐਂਗਲਾਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਦਸਿਆ ਕਿ ਫਿਲਹਾਲ ਪਰਿਵਾਰ ਭਾਰੀ ਸਹਿਮ ਵਿੱਚ ਹੈ ਜਿਸ ਤੋ ਹੌਲੀ ਹੌਲੀ ਪੜਤਾਲ ਕਰਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ।ਉਨ੍ਹਾਂ ਦਾਅਵਾ ਕੀਤਾ ਕਿ ਜਦਲ ਹੀ ਕਥਿਤ ਲੁਟੇਰਿਆ ਨੂੰ ਕਾਬੂ ਕਰ ਲਿਆ ਜਾਵੇਗਾ।

Related posts

ਪੰਜਾਬ ਪੁਲਿਸ ਵੱਲੋਂ ਜੈਪਾਲ ਭੁੱਲਰ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਗ੍ਰਿਫ਼ਤਾਰ

Sanjhi Khabar

ਸੁਨੀਲ ਜਾਖੜ ਦੇ ਖਿਲਾਫ ਐਫ. ਆਈ. ਆਰ. ਦਰਜ ਕਰਨ ਦੇ ਹੁਕਮ

Sanjhi Khabar

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਭਾਰਤੀ ਹਵਾਈ ਸੈਨਾ ਦੇ ਵਿਰਾਸਤੀ ਕੇਂਦਰ ਦਾ ਉਦਘਾਟਨ

Sanjhi Khabar

Leave a Comment