19.4 C
Los Angeles
April 28, 2024
Sanjhi Khabar
Bathinda Chandigarh Crime News Zirakpur ਪੰਜਾਬ

ਜ਼ੀਰਕਪੁਰ ਪੁਲਿਸ ਨੇ ਬਠਿੰਡਾ ਮਾਰਕੀਟ ਪ੍ਰਧਾਨ ਦੇ ਮੁਖੀ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਹੈ

ਜ਼ੀਰਕਪੁਰ, 1 ਨਵੰਬਰ (ਜੇ.ਐੱਸ.ਕਲੇਰ) ਬੁੱਧਵਾਰ ਦੁਪਹਿਰ ਕਰੀਬ 2 ਵਜੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੋਹਾਲੀ ਅਤੇ ਜ਼ਿਲਾ ਪੁਲਿਸ ਦੀ ਟੀਮ ਇਕ ਇਨਪੁਟ ‘ਤੇ ਜ਼ੀਰਕਪੁਰ ਪੰਚਕੂਲਾ ਰੋਡ ‘ਤੇ ਸਥਿਤ ਕਲਗੀਧਰ ਮਾਰਕੀਟ ਸਥਿਤ ਹੋਟਲ ਗ੍ਰੈਂਡ ਵਿਸਟਾ ‘ਚ ਪਹੁੰਚੀ, ਜਿੱਥੇ ਬਠਿੰਡਾ ਮਾਰਕੀਟ ਪ੍ਰਧਾਨ ਦੇ ਕਤਲ ਮਾਮਲੇ ਦੇ ਦੋਸ਼ੀਆਂ ਦੇ ਰੁਕਣ ਦੀ ਸੂਚਨਾ ਸੀ। ਜਿਵੇਂ ਹੀ ਪੁਲਸ ਨੇ ਬਦਮਾਸ਼ਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਬਦਮਾਸ਼ਾਂ ਨੇ ਪੁਲਸ ‘ਤੇ ਗੋਲੀਬਾਰੀ ਕਰ ਦਿੱਤੀ ਅਤੇ ਜਵਾਬ ‘ਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਡੀਐਸਪੀ ਪਵਨ ਸ਼ਰਮਾ ਅਤੇ ਮੁਲਜ਼ਮ ਲਵਜੀਤ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਜੀਐਮਸੀਐਚ ਸੈਕਟਰ 32 ਹਸਪਤਾਲ ਭੇਜਿਆ ਗਿਆ ਹੈ। ਦੋਵਾਂ ਦੀ ਲੱਤ ਵਿੱਚ ਗੋਲੀ ਲੱਗੀ ਹੈ। ਹਾਸਲ ਜਾਣਕਾਰੀ ਮੁਤਾਬਕ ਜ਼ੀਰਕਪੁਰ ਪੰਚਕੂਲਾ ਰੋਡ ‘ਤੇ ਸਥਿਤ ਕਲਗੀਧਰ ਮਾਰਕੀਟ ਸਥਿਤ ਹੋਟਲ ਗ੍ਰੈਂਡ ਵਿਸਟਾ ‘ਚ ਤਿੰਨ ਬਦਮਾਸ਼ ਰੁਕੇ ਹੋਏ ਸਨ।  ਜਿਨ੍ਹਾਂ ਵਿੱਚੋਂ ਦੋ ਬਦਮਾਸ਼ਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ ਇੱਕ ਜ਼ਖ਼ਮੀ ਹੋ ਗਿਆ ਹੈ।  ਜ਼ਿਕਰਯੋਗ ਕਿ ਬਠਿੰਡਾ ਦੇ ਸਭ ਤੋਂ ਵੱਡੇ ਅਤੇ ਪੌਸ਼ ਵਪਾਰਕ ਖੇਤਰ ਮਾਲ ਰੋਡ ‘ਤੇ ਸਥਿਤ ਮਸ਼ਹੂਰ ਹਰਮਨ ਰੈਸਟੋਰੈਂਟ ਦੇ ਮਾਲਕ ਅਤੇ ਮਾਲ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਦੀ ਸ਼ਨੀਵਾਰ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸ਼ਨੀਵਾਰ ਸ਼ਾਮ ਨੂੰ ਬਾਈਕ ‘ਤੇ ਆਏ ਦੋ ਬਦਮਾਸ਼ਾਂ ਨੇ ਉਨ੍ਹਾਂ ਨੂੰ 5 ਗੋਲੀਆਂ ਮਾਰੀਆ ਸ਼ਨ। ਜਦੋਂ ਗੋਲੀਬਾਰੀ ਹੋਈ ਤਾਂ ਹਰਮਨ ਅੰਮ੍ਰਿਤਸਰ ਕੁਲਚਾ ਦਾ ਮਾਲਕ ਹਰਜਿੰਦਰ ਸਿੰਘ ਜੌਹਲ ਆਪਣੇ ਰੈਸਟੋਰੈਂਟ ਦੇ ਬਾਹਰ ਕੁਰਸੀ ‘ਤੇ ਬੈਠਾ ਸੀ। ਗੋਲੀਆਂ ਚਲਾਉਣ ਤੋਂ ਬਾਅਦ ਬਦਮਾਸ਼ ਉਥੋਂ ਫ਼ਰਾਰ ਹੋ ਗਏ ਸ਼ਨ ਜਿਨ੍ਹਾਂ ਦੀ ਪੁਲਿਸ ਵੱਲੋਂ ਤਲਾਸ਼ ਕੀਤੀ ਜਾ ਰਹੀ ਸੀ ਜੋ ਕਿ ਜ਼ੀਰਕਪੁਰ ਦੇ ਹੋਟਲ ਗ੍ਰੈਂਡ ਵਿਸਟਾ ਵਿਚ ਠਹਿਰੇ ਹੋਏ ਸਨ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਮੋਹਾਲੀ ਡਾ: ਸੰਦੀਪ ਗਰਗ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਢਾਬਾ ਕਾਰੋਬਾਰੀ ਦੇ ਕਤਲ ਦੇ ਦੋਸ਼ੀ ਜ਼ੀਰਕਪੁਰ ਪੰਚਕੂਲਾ ਰੋਡ ‘ਤੇ ਸਥਿਤ ਕਲਗੀਧਰ ਮਾਰਕੀਟ ਵਿਚ ਸਥਿਤ ਹੋਟਲ ਗ੍ਰੈਂਡ ਵਿਸਟਾ ਵਿੱਚ ਠਹਿਰੇ ਹੋਏ ਹਨ, ਜਿਸ ‘ਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੋਹਾਲੀ ਅਤੇ ਜ਼ਿਲਾ ਪੁਲਿਸ ਦੀ ਟੀਮ ਹੋਟਲ ‘ਚ ਪਹੁੰਚੀ ਅਤੇ ਪੁਲਿਸ ‘ਤੇ ਮੁਲਜ਼ਮਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ, ਜਿਨ੍ਹਾਂ ਨੇ ਪੁਲਿਸ ਤੇ ਫਾਇਰ ਕਰ ਦਿੱਤਾ ਜਿਸ ਦੇ ਜਵਾਬ ‘ਚ ਪੁਲਿਸ ਨੇ ਵੀ ਗੋਲੀ ਚਲਾ ਦਿੱਤੀ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਡੀਐਸਪੀ ਪਵਨ ਸ਼ਰਮਾ ਅਤੇ ਮੁਲਜ਼ਮ ਲਵਜੀਤ ਜ਼ਖ਼ਮੀ ਹੋ ਗਏ  ਜਿਨ੍ਹਾਂ ਨੂੰ ਇਲਾਜ ਲਈ ਜੀਐਮਸੀਐਚ ਸੈਕਟਰ 32 ਹਸਪਤਾਲ ਭੇਜਿਆ ਗਿਆ ਹੈ। ਦੋਹਾਂ ਦੀ ਲੱਤ ‘ਚ ਗੋਲੀ ਲੱਗੀ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਅਰਸ਼ ਡੱਲਾ ਗਰੋਹ ਨਾਲ ਸਬੰਧਤ ਹਨ।  3 ਦੋਸ਼ੀਆਂ ‘ਚੋਂ ਕਮਲਜੀਤ ਅਤੇ ਪਰਮਜੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਲਵਜੀਤ ਨੂੰ ਗੋਲੀ ਲੱਗਣ ਕਾਰਨ ਇਲਾਜ ਲਈ ਸੈਕਟਰ 32 ਦੇ ਜੀਐਮਸੀਐਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।  ਪੁਲਿਸ ਨੇ ਮੁਲਜ਼ਮਾਂ ਕੋਲੋਂ .32 ਅਤੇ .38 ਬੋਰ ਦੇ ਦੋ ਪਿਸਤੌਲ ਬਰਾਮਦ ਕੀਤੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮੌਕੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਐਸਐਚਓ ਜ਼ੀਰਕਪੁਰ ਸਿਮਰਜੀਤ ਸਿੰਘ ਸ਼ੇਰਗਿੱਲ ਮੌਕੇ ’ਤੇ ਹਾਜ਼ਰ ਸਨ।

Related posts

ਕੁਦਰਤੀ ਕਹਿਰ ਨਾਲ ਖਰਾਬ ਫਸਲਾ ਦਾ ਮੁਆਵਜ਼ਾ ਦੇਵੇ ਸਰਕਾਰ: ਮੋਹਿਤ ਗੁਪਤਾ

Sanjhi Khabar

ਸਪਾਇਸ ਜੈੱਟ ਵੱਲੋਂ ਸੋਨੂੰ ਸੂਦ ਦਾ ਅਨੋਖੇ ਢੰਗ ਨਾਲ ਸਨਮਾਨ…

Sanjhi Khabar

ਡੀਜੀਪੀ ਦਿਨਕਰ ਗੁਪਤਾ ਨੇ ਕੀਤਾ ਵੱਡਾ ਐਲਾਨ

Sanjhi Khabar

Leave a Comment