18.6 C
Los Angeles
May 19, 2024
Sanjhi Khabar
Barnala

ਚੋਣ ਰੈਲੀਆਂ ‘ਤੇ ਲੱਗ ਸਕਦੀ ਪਾਬੰਦੀ, ਕੋਰੋਨਾ ਦੇ ਖਤਰੇ ਕਰਕੇ ਚੋਣ ਕਮਿਸਨ ਉਠਾ ਸਕਦਾ ਵੱਡਾ ਕਦਮ

ਬਰਨਾਲਾ, 05 ਜਨਵਰੀ (ਕਿਰਨਦੀਪ ਕੌਰ ਗਿੱਲ) :

ਸੂਤਰਾਂ ਮੁਤਾਬਕ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਚੋਣ ਕਮਿਸਨ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ-ਨਾਲ ਵੱਡੀਆਂ ਚੋਣ ਰੈਲੀਆਂ ਤੇ ਰੋਡ ਸੋਅ ‘ਤੇ ਪਾਬੰਦੀ ਲਾ ਸਕਦਾ ਹੈ। ਸੂਤਰਾਂ ਮੁਤਾਬਕ ਕੇਂਦਰੀ ਚੋਣ ਕਮਿਸਨ ਦੀ ਮੀਟਿੰਗ ਵਿੱਚ ਇਸ ਮੁੱਦੇ ‘ਤੇ ਚਰਚਾ ਕੀਤੀ ਗਈ ਹੈ। ਕਮਿਸਨ ਨੇ ਮੰਗਲਵਾਰ ਨੂੰ ਇਸ ਮੁੱਦੇ ‘ਤੇ ਪੰਜ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਵੀ ਕੀਤੀ ਸੀ। ਹਾਲਾਂਕਿ ਕੱਲ ਦੀ ਮੀਟਿੰਗ ਵਿੱਚ 10 ਪ੍ਰਸਤਾਵਿਤ ਮੁੱਦਿਆਂ ‘ਤੇ ਚਰਚਾ ਹੋਣੀ ਸੀ ਪਰ ਉਹ ਚਰਚਾ ਪੂਰੀ ਨਹੀਂ ਹੋ ਸਕੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਚੋਣ ਰੈਲੀਆਂ ਤੋਂ ਲੈ ਕੇ ਰੋਡ ਸੋਅ ਤੇ ਚੋਣ ਪ੍ਰਚਾਰ ਤੱਕ ਦੇ ਨਿਯਮਾਂ ਨੂੰ ਹੋਰ ਸਖਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਵੋਟਿੰਗ ਦੌਰਾਨ ਹਰੇਕ ਚੋਣ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੈਕਸੀਨੇਟਿਡ ਹੋਣ ਦੇ ਮੁੱਦੇ ‘ਤੇ ਵੀ ਚਰਚਾ ਹੋਈ ਤੇ ਇਸ ‘ਤੇ ਵੀ ਲਗਪਗ ਸਹਿਮਤੀ ਬਣ ਗਈ ਹੈ। ਕਮਿਸਨ ਵੋਟਿੰਗ ਲਈ ਪੂਰੀ ਤਰਾਂ ਵੈਕਸੀਨੇਟਿਡ ਹੋਣ ਨੂੰ ਲਾਗੂ ਕਰਨ ਦੇ ਹੱਕ ਵਿੱਚ ਨਹੀਂ ਇਸ ਦੇ ਨਾਲ ਹੀ ਕਮਿਸਨ ਵੋਟਰ ਲਈ ਟੀਕਾਕਰਨ ਲਾਜਮੀ ਕਰਨ ਦੇ ਹੱਕ ਵਿੱਚ ਵੀ ਨਹੀਂ ਹੈ ਕਿਉਂਕਿ ਇਹ ਹਰੇਕ ਵੋਟਰ ਦੇ ਜੀਵਨ ਦੇ ਅਧਿਕਾਰ ਨਾਲ ਜੁੜਿਆ ਹੋਇਆ ਹੈ। ਚੋਣ ਕਮਿਸਨ ਵੋਟਰ ਦੇ ਉਸ ਅਧਿਕਾਰ ਦੀ ਉਲੰਘਣਾ ਕਰਨ ਦੇ ਹੱਕ ਵਿੱਚ ਨਹੀਂ ਹੈ। ਸੂਤਰਾਂ ਅਨੁਸਾਰ ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਕਈ ਹੋਰ ਮੁੱਦੇ ਵੀ ਵਿਚਾਰੇ ਜਾਣੇ ਸਨ, ਜਿਨਾਂ ’ਤੇ ਚਰਚਾ ਹੋਣੀ ਬਾਕੀ ਹੈ। ਕੇਂਦਰੀ ਚੋਣ ਕਮਿਸਨ ਰਾਜ ਪੱਧਰੀ ਅਧਿਕਾਰੀਆਂ ਨਾਲ ਵੀ ਕਰੇਗਾ ਗੱਲ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਵਿਚਾਰ-ਵਟਾਂਦਰਾ ਪੂਰੀ ਹੋਣ ਤੋਂ ਬਾਅਦ ਰਾਜ ਪੱਧਰੀ ਅਧਿਕਾਰੀਆਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹੀ ਕੇਂਦਰੀ ਚੋਣ ਕਮਿਸਨ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਦਿਸਾ-ਨਿਰਦੇਸ ਜਾਰੀ ਕੀਤੇ ਜਾਣੇ ਹਨ, ਇਸ ਬਾਰੇ ਅੰਤਿਮ ਸਹਿਮਤੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਅੱਜ ਚੋਣਾਂ ਲਈ ਨਵੀਂ ਵੋਟਰ ਸੂਚੀ ਵੀ ਜਾਰੀ ਕੀਤੀ ਜਾ ਸਕਦੀ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਇਸੇ ਵੋਟਰ ਸੂਚੀ ਦੇ ਆਧਾਰ ’ਤੇ ਹੋਣੀਆਂ ਹਨ। ਇਸ ਦੇ ਨਾਲ ਹੀ ਮੁੱਖ ਚੋਣ ਕਮਿਸਨਰ ਨੇ ਲਖਨਊ ਦੌਰੇ ਦੌਰਾਨ ਸਪੱਸਟ ਕੀਤਾ ਸੀ ਕਿ ਇਹ ਵੋਟਰ ਸੂਚੀ 5 ਜਨਵਰੀ ਤੱਕ ਜਾਰੀ ਕਰ ਦਿੱਤੀ ਜਾਵੇਗੀ ਤੇ ਨਵੀਂ ਵੋਟਰ ਸੂਚੀ ਦੇ ਆਉਣ ਤੋਂ ਬਾਅਦ ਹੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।

Related posts

ਸਟੇਟ ਬੈਂਕ ਆਫ ਇੰਡੀਆ ਦੇ ਖਾਤਾਧਾਰਕਾਂ ਲਈ ਚੰਗੀ ਖਬਰ: ਅਕਾਊਂਟ ਬੈਲੇਂਸ ਤੋਂ ਜ਼ਿਆਦਾ ਕਢਵਾ ਸਕਦੇ ਹਨ ਪੈਸਾ

Sanjhi Khabar

ਆਮ ਆਦਮੀ ਨੂੰ ਵੱਡੀ ਰਾਹਤ, ਦਸੰਬਰ ‘ਚ ਥੋਕ ਮਹਿੰਗਾਈ ਦਰ 13.56 ਫੀਸਦੀ ‘ਤੇ ਆਈ

Sanjhi Khabar

ਭ੍ਰਿਸ਼ਟਾਚਾਰੀਆਂ ਦਾ ਪੈਸਾ-ਸੰਪਤੀ ਜ਼ਬਤ ਕਰ ਲੋਕਾਂ ਦਾ ਪੈਸਾ ਖਜ਼ਾਨੇ ‘ਚ ਵਾਪਿਸ ਲਿਆਵਾਂਗੇ : ਮੁੱਖ ਮੰਤਰੀ ਭਗਵੰਤ ਮਾਨ

Sanjhi Khabar

Leave a Comment