19.4 C
Los Angeles
April 28, 2024
Sanjhi Khabar
Chandigarh Crime News

ਚਿੱਟਫੰਡ ਕੰਪਨੀ ਚਲਾਕੇ ਕਰੋੜਾਂ ਰੁਪਏ ਲੈਕੇ ਹੋਏ ਫਰਾਰ ਨੇਚਰ ਹਾਈਟਸ਼ ਕੰਪਨੀ ਦੇ ਮਾਲਕ ਭਗੋੜਾ ਕਰਾਰ

ਪੀਐਸ ਮਿੱਠਾ
ਚੰਡੀਗੜ 3 ਅਕਤੂਬਰ : ਚਿੱਟਫੰਡ ਕੰਪਨੀ ਨੇਚਰ ਹਾਈਟਸ਼ ਦੇ ਐਮਡੀ ਨੀਰਜ਼ ਅਰੋੜਾ ਉਰਫ ਨੀਰਜ ਠੱਠਈ ਦੇ ਖਿਲਾਫ ਫਰੀਦਕੋਟ ਪੁਲੀਸ ਨੇ ਨੋਟਿਸ਼ ਨੰਬਰ 19375 ਮਿਤੀ 29 ਨਵੰਬਰ 23 ਤਹਿਤ ਮੁਕਦਮਾ ਨੰਬਰ 95, 2017,ਕੇਸ ਨੰਬਰ165, 2017,ਕੇਸ ਨੰਬਰ 270, 2017, ਕੇਸ ਨੰਬਰ 62, 2017 , ਧਾਰਾ 420, 120 ਦੇ ਤਹਿਤ ਥਾਣਾ ਕੋਟਕਪੂਰਾ ਜਿਲਾ ਫਰੀਦਕੋਟ ਦੀ ਮਾਨਯੋਗ ਅਦਾਲਤ ਵਲੋ ਭਗੋੜਾ ਕਰਾਰ ਦਿੱਤਾ ਗਿਆ ਹੈ। ਇਸ ਇਲਾਵਾ ਪੰਜਾਬ ਦੇ ਅਲੱਗ ਅਲੱਗ ਥਾਣਿਆ ਵਿੱਚ ਨੀਰਜ਼ ਅਰੋੜਾ ਦੇ ਖਿਲਾਫ 100 ਦੇ ਕਰੀਬ ਪੁਲੀਸ ਕੇਸ ਦਰਜ਼ ਹਨ। ਜਿਸਦੇ ਲਈ ਪੁਲੀਸ ਨੇ ਇਸਨੂੰ ਮੋਸਟ ਵਾਂਟੇਡ ਕਰਾਰ ਦਿੱਤਾ ਹੈ। ਪੁਲੀਸ ਨੇ ਇਸਦੀ ਗ੍ਰਿਫਤਾਰੀ ਦੀ ਸੂਚਨਾ ਦੇਣ ਲਈ ਪਬਲਿਕ ਲਈ ਨੰਬਰ ਜਾਰੀ ਕੀਤਾ ਗਿਆ ਹੈ ਜੋ ਕਿ 7527017100 ਹੈ।
ਜਿਕਰਯੋਗ ਹੈ ਕਿ ਇਸਦੀ ਗ੍ਰਿਫਤਾਰੀ ਪੁਲੀਸ ਨੇ ਕਰਕੇ ਜੇਲ ਭੇਜ਼ ਦਿੱਤਾ ਸੀ ਅਤੇ ਅਕਾਲੀ ਸਰਕਾਰ ਸਮੇ ਇਸਨੇ ਪੈਸੇ ਦੇ ਜੋਰ ਤੇ ਜਮਾਨਤ ਲੈ ਲਈ ਸੀ ਅਤੇ ਰੂਪੋਸ਼ ਹੋ ਗਿਆ ਸੀ। ਇਸਦੇ ਦੋ ਡਾਇਰੈਕਟਰ ਨੀਰਜ ਕੁਕਰ ਅਤੇ ਅਮਿਤ ਕੁਕਰ ਨੂੰ ਇਨਫੋਰਸਮੈਟ ਡਾਇਰੈਕਟਰ ਨੇ ਮਾਰਚ 2020 ਵਿੱਚ ਗ੍ਰਿਫਤਾਰ ਕੀਤਾ ਸੀ ਜਿਨਾਂ ਨੂੰ ਜੇਲ ਭੇਜ ਦਿੱਤਾ ਗਿਆ ਸੀ ਅਤੇ ਪੰਜਾਬ ਪੁਲੀਸ ਕੋਲ ਇਨਾਂ ਖਿਲਾਫ ਕਰੀਬ 497 ਸ਼ਿਕਾਇਤਾਂ ਆਈਆਂ ਸਨ ਜਿਨਾਂ ਵਿੱਚ ਲੋਕਾਂ ਨੂੰ ਜਿਆਦਾ ਵਿਆਜ਼ ਦੇਣ ਅਤੇ ਬਦਲੇ ਵਿੱਚ ਕਲੋਨੀਆਂ ਕੱਟਕੇ ਪਲਾਟ ਦੇਣ ਦੇ ਵਾਅਦੇ ਕੀਤੇ ਗਏ ਸਨ। ਲੋਕਾਂ ਨੂੰ ਵਿਆਜ਼ ਦੇਣ ਲਈ ਦਿੱਤੇ ਗਏ ਕੰਪਨੀ ਦੇ ਸਾਰੇ ਚੈਕ ਬੈਕ ਵਿੱਚ ਬਾਊਸ ਹੋ ਗਏ ਸਨ। ਕੰਪਨੀ ਵਲੋ ਚੰਡੀਗੜ, ਤਲਵਾੜਾ, ਗੋਬਿੰਦਗੜ, ਮੌਹਾਲੀ, ਫਿਰੋਜਪੁਰ ਅਤੇ ਜੀਰਕਪੁਰ ਵਿੱਚ ਕਲੋਨੀਆਂ ਕੱਟਣ ਦੇ ਦਾਵੇ ਕੀਤਾ ਗਏ ਸਨ ਅਤੇ ਆਪਣੇ ਦਫਤਰ ਖੋਲ ਕੇ ਲੋਕਾਂ ਤੋ ਆਪਣੀ ਕੰਪਨੀ ਵਿੱਚ ਮਲਟੀਲੇਬਲ ਮਾਰਕੀਟਿੰਗ ਪਲਾਨ ਅਧੀਨ ਪੈਸੇ ਇਨਵੈਸ਼ਟ ਕਰਵਾਏ ਗਏ ਸਨ। ਪੰਜਾਬ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਤੋ ਹਜਾਰਾਂ ਲੋਕ ਇਨਾਂ ਦੀ ਕਰੋੜਾਂ ਦੀ ਠੱਗੀ ਦਾ ਸ਼ਿਕਾਰ ਹੋਏ ਸਨ ਅਤੇ ਹੁਣ ਤੱਕ ਆਪਣੇ ਪੈਸੇ ਦੀ ਉਡੀਕ ਕਰ ਰਹੇ ਹਨ।

 

Related posts

ਪੰਜਾਬ ‘ਚ 31 ਮਈ ਤੱਕ ਵਧਿਆ Mini Lockdown, CM ਦੇ ਚੁੱਕੇ ਸਖ਼ਤ ਕਦਮ

Sanjhi Khabar

ਪੰਜਾਬ ‘ਚ ਰਜਿਸਟਰਡ ਫਾਰਮਾਸਿਸਟ ਹੁਣ ਸੋਧੀ ਨੀਤੀ ਤਹਿਤ ਕੈਮਿਸਟ ਦੁਕਾਨਾਂ ਖੋਲ੍ਹਣ ਲਈ ਕਰ ਸਕਣਗੇ ਅਪਲਾਈ : ਸਿਹਤ ਮੰਤਰੀ

Sanjhi Khabar

ਰਾਜਪੁਰਾ: 3 ਕਿੱਲੋ ਅਫੀਮ ਸਮੇਤ 3 ਮੁਲਜ਼ਮ ਕਾਬੂ, ਦੋ ਦਿਨ ਦਾ ਪੁਲਿਸ ਰਿਮਾਂਡ

Sanjhi Khabar

Leave a Comment