14.2 C
Los Angeles
May 2, 2024
Sanjhi Khabar
Ludhiana Politics Religious ਪੰਜਾਬ ਮਨੌਰੰਜਨ ਰਾਸ਼ਟਰੀ ਅੰਤਰਰਾਸ਼ਟਰੀ

ਖੰਨਾ ’ਚ ਗਾਇਕ ਸਰਦੂਲ ਸਿਕੰਦਰ ਨੂੰ ਵੱਖ ਵੱਖ ਨਾਮਵਰ ਹਸਤੀਆਂ ਵੱਲੋਂ ਸ਼ਰਧਾਂਜਲੀ ਭੇਂਟ

ਖੰਨਾ, 7 ਮਾਰਚ ( ਚਰਨ ਸਿੰਘ ਭੱਟੀ ) :- ਅੱਜ ਸਥਾਨਕ ਅਨਾਜ ਮੰਡੀ ਦੇ ਖੁੱਲ੍ਹੇ ਪੰਡਾਲ ਵਿਚ ਪੰਜਾਬੀ ਦੀ ਨਾਮਵਰ ਗਾਇਕ ਅਤੇ ਸੁਰਾਂ ਦੇ ਸਿਕੰਦਰ ਵਜੋਂ ਜਾਣੇ ਜਾਂਦੇ ਜਨਾਬ ਸਰਦੂਲ ਸਿਕੰਦਰ ਜਿਹੜੇ 24 ਫ਼ਰਵਰੀ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ, ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਪਰਿਵਾਰ ਅਤੇ ਪ੍ਰਬੰਧਕਾਂ ਦੀ ਆਸ ਦੇ ਉਲਟ ਇਸ ਸਮਾਗਮ ਵਿਚ 20 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਪੁੱਜ ਕੇ ਆਪਣੇ ਮਹਿਬੂਬ ਗਾਇਕ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਮਾਗਮ ਦੀ ਅਰੰਭਤਾ ਗੁਰਬਾਣੀ ਕੀਰਤਨ ਰਾਹੀਂ ਹੋਈ, ਜਿੱਥੇ ਭਾਈ ਓਕਾਂਰ ਸਿੰਘ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਤੇ ਹੋਰ ਜੱਥਿਆਂ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਾਹਿਬ ਨੇ ਕੀਤੀ। ਇਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਫ਼ਿਲਮੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਸਰਦੂਲ ਸਿਰਫ਼ ਸੁਰਾਂ ਦਾ ਸਿਕੰਦਰ ਨਹੀਂ ਬਲਕਿ ਸੁਰਾਂ ਦਾ ਵਿਗਿਆਨੀ ਸੀ, ਜਿਸਨੇ ਸੰਗੀਤ ਜਗਤ ਵਿਚ ਅਮਿੱਟ ਪੈੜਾਂ ਪਾਈਆਂ। ਨਾਮਵਰ ਗਾਇਕ ਸੁਰਿੰਦਰ ਛਿੰਦਾ ਨੇ ਬੋਲਦਿਆਂ ਉਸ ਨੇ ਗਾਇਕੀ ਦੀਆਂ ਸਿਖ਼ਰਾਂ ਨੂੰ ਛੂਹਿਆ ਅਤੇ ਨਵੇਂ ਕਲਾਕਾਰਾਂ ਨੂੰ ਉਸਾਰੂ ਸੇਧ ਦਿੱਤੀ।
ਸੰਸਦ ਮੈਂਬਰ ਡਾ.ਅਮਰ ਸਿੰਘ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਸਰਦੂਲ ਵੱਲੋਂ ਸੰਗੀਤ ਖੇਤਰ ਵਿਚ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਉਨ੍ਹਾਂ ਦੀ ਖੰਨਾ ਇਲਾਕੇ ਵਿਚ ਇਕ ਅਜਿਹੀ ਸਦੀਵੀਂ ਯਾਦਗਾਰ ਕਾਇਮ ਕੀਤੀ ਜਾਵੇਗੀ, ਜਿਸ ਤੋਂ ਨਵੀਂ ਗਾਇਕ ਪੀੜ੍ਹੀ ਉਸਾਰੂ ਸੇਧ ਲੈ ਸਕੇ ਅਤੇ ਇਸ ਸਬੰਧੀ ਸਰਦੂਲ ਦੀ ਜੀਵਨ ਸਾਥਣ ਤੇ ਗਾਇਕਾ ਅਮਰ ਨੂਰੀ ਤੇ ਉਨ੍ਹਾਂ ਦੇ ਸਪੁੱਤਰਾਂ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਨਾਲ ਜਲਦੀ ਸਲਾਹ ਮਸ਼ਵਰਾ ਕੀਤਾ ਜਾਵੇਗਾ।
ਇਸ ਮੌਕੇ ਸੰਤ ਦਰਸ਼ਨ ਪੁਰੀ, ਸੰਤ ਨਿਰਦੋਸ਼ ਪੁਰੀ (ਕੁਟੀਆ ਵਾਲੇ), ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਨਾਮਵਰ ਗੀਤਕਾਰ ਬਾਬੂ ਸਿੰਘ ਮਾਨ, ਗੁਲਸ਼ਨ ਕੋਮਲ, ਸਤਵਿੰਦਰ ਬੁੱਗਾ, ਦੁਰਗਾ ਰੰਗੀਲਾ, ਗਾਇਕ ਮੀਕਾ ਸਿੰਘ, ਪੂਰਨ ਚੰਦ ਵੰਡਾਲੀ, ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਪੰਮੀ ਬਾਈ, ਗੋਲਡ ਸਟਾਰ ਮਲਕੀਤ ਸਿੰਘ, ਬੀਨੂੰ ਢਿੱਲੋਂ, ਰਾਮ ਸਿੰਘ ਅਲਬੇਲਾ, ਇੰਦਰਜੀਤ ਨਿੱਕੂ, ਹਾਕਮ ਬਖ਼ਤਰੀ ਵਾਲਾ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਸਤਵਿੰਦਰ ਬਿੱਟੀ, ਕੁਲਵੰਤ ਬਿੱਲਾ, ਸਾਗਰ ਬਰਨ, ਹਰਜੀਤ ਰਾਣੋਂ, ਰਣਜੀਤ ਬਾਵਾ, ਜੱਸ ਬਾਜਵਾ, ਸੁਦਾਗਰ ਸਿੰਘ ਧਨੌਆ, ਬਿੱਟੂ ਖੰਨੇ ਵਾਲਾ, ਪਾਲੀ ਮਾਂਗਟ, ਰਾਜਵੀਰ ਸਿੰਘ ਲਿਬੜਾ, ਬਲਵੀਰ ਰਾਏ, ਗਨੇਸ਼ ਪ੍ਰਦੇਸ਼ੀ, ਆੜ੍ਹਤੀ ਆਗੂ ਹਰਬੰਸ ਸਿੰਘ ਰੋਸ਼ਾ, ਯਾਦਵਿੰਦਰ ਸਿੰਘ ਲਿਬੜਾ ਤੋਂ ਇਲਾਵਾ ਵੱਖ-ਵੱਖ ਫ਼ਿਲਮੀ ਹਸਤੀਆਂ, ਧਾਰਮਿਕ, ਸਮਾਜਿਕ, ਰਾਜਨੀਤਕ, ਵਿੱਦਿਅਕ ਜੱਥੇਬੰਦੀਆਂ ਦੇ ਆਗੂ ਤੇ ਦੇਸ਼ਾਂ ਵਿਦੇਸ਼ਾਂ ਤੋਂ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵੱਖ ਵੱਖ ਲਿਖ਼ਾਰੀ ਜੱਥੇਬੰਦੀਆਂ ਅਤੇ ਹੋਰ ਸੰਸਥਾਵਾਂ ਦੇ ਆਏ ਸ਼ੋਕ ਸੰਦੇਸ਼ ਵੀ ਪੜ੍ਹੇ ਗਏ। ਅੰਤ ਵਿਚ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਸੰਗੀਤਕਾਰ ਚਰਨਜੀਤ ਅਹੂਜਾ ਵੱਲੋਂ ਕੀਤਾ ਗਿਆ।

Related posts

ਚਿਦੰਬਰਮ ਦਾ ਮੋਦੀ ‘ਤੇ ਤੰਜ, ਕਿਹਾ : ਦੁਨੀਆ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਕੇਂਦਰ ਖੁਦ ਕਰੇ ਅਮਲ

Sanjhi Khabar

‘ਅਪ੍ਰੇਸ਼ਨ ਕਲੀਨ’ ਮੋਦੀ ਸਰਕਾਰ ਦੀ ਬੇਹੱਦ ਜ਼ੁਲ਼ਮੀ ਅਤੇ ਤਾਨਾਸ਼ਾਹੀ ਯੋਜਨਾ: ਕੁਲਤਾਰ ਸਿੰਘ ਸੰਧਵਾਂ

Sanjhi Khabar

ਮੁੱਖ ਮੰਤਰੀ ਵੱਲੋਂ ਕੋਵਿਡ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ 9 ਜ਼ਿਲ੍ਹਿਆਂ ਵਿੱਚ ਰਾਤ ਦੇ ਕਰਫਿਊ ਦਾ ਸਮਾਂ ਦੋ ਘੰਟੇ ਵਧਾਉਣ ਦਾ ਐਲਾਨ

Sanjhi Khabar

Leave a Comment