16 C
Los Angeles
May 18, 2024
Sanjhi Khabar
Chandigarh Politics

ਕੈਪਟਨ ਨੇ ਮਾਫੀਆਂ ਨੂੰ ਮੰਤਰੀ ਬਣਾਇਆ, ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਖੁਦ ਮਾਫੀਆ ਚਲਾਇਆ – ਭਗਵੰਤ ਮਾਨ

PS Mitha

ਚੰਡੀਗੜ/ਸੰਗਰੂਰ/ਬਰਨਾਲਾ, 4 ਫਰਵਰੀ-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਪੂਰੀ ਤਰਾਂ ਮਾਫੀਆ ਦਾ ਕਬਜ਼ਾ ਸੀ ਅਤੇ ਰੇਤ ਅਤੇ ਨਸਅਿਾਂ ਦਾ ਗੈਰ-ਕਾਨੂੰਨੀ ਕਾਰੋਬਾਰ ਕਰਨ ਲਈ ਮਾਫੀਆ ਨੂੰ ਸਰਕਾਰੀ ਸੁਰੱਖਿਆ ਦਿੱਤੀ ਜਾਂਦੀ ਸੀ। ਕਾਂਗਰਸ ਨੇ ਆਪਣੇ ਪੰਜ ਸਾਲ ਦੇ ਰਾਜ ਦੌਰਾਨ ਪੰਜਾਬ ਨੂੰ ਦੋ ਬੇਈਮਾਨ ਮੁੱਖ ਮੰਤਰੀ ਦਿੱਤੇ। ਪਿਛਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਫੀਆ ਨੂੰ ਹੱਲਾਸੇਰੀ ਦੇਣ ਲਈ ਕਈ ਮਾਫੀਆ ਨਾਲ ਜੁੜੇ ਲੋਕਾਂ ਨੂੰ ਆਪਣੀ ਕੈਬਨਿਟ ਵਿੱਚ ਸਾਮਲ ਕੀਤਾ ਅਤੇ ਉਨਾਂ ਦੀ ਸਰਪ੍ਰਸਤੀ ਕੀਤੀ। ਦੂਜਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਰਿਸਤੇਦਾਰਾਂ ਰਾਹੀਂ ਖੁਦ ਰੇਤ ਮਾਫੀਆ ਨੂੰ ਚਲਾਉਂਦਾ ਸੀ। ਸ਼ੁਕਰਵਾਰ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਨੇ ਉਪਰੋਕਤ ਗੱਲਾਂ ਮਾਨ ਨੇ ਕਹੀਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਚੰਨੀ ‘ਤੇ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਕੈਪਟਨ ਨੇ ਕਾਂਗਰਸ ਪਾਰਟੀ ਨੂੰ ਬਚਾਉਣ ਲਈ ਪੰਜਾਬ ਨੂੰ ਬਰਬਾਦ ਕਰ ਦਿੱਤਾ। ਕੈਪਟਨ ਨੇ ਖੁਦ ਕਿਹਾ ਹੈ ਕਿ ਕਾਂਗਰਸ ਦੀ ਇੱਜਤ ਬਚਾਉਣ ਲਈ ਅਸੀਂ ਆਪਣੀ ਸਰਕਾਰ ‘ਚ ਸਾਮਲ ਮਾਫੀਆ ਦੇ ਦੋਸੀ ਆਗੂਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਦਾ ਸਪੱਸਟ ਮਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੁਕਰੇ ਲਾਕੇ ਆਪਣੀ ਪਾਰਟੀ ਕਾਂਗਰਸ ਨੂੰ ਪਹਿਲ ਦਿੱਤੀ।
ਈਡੀ ਵੱਲੋਂ ਮੁੱਖ ਮੰਤਰੀ ਚੰਨੀ ਦੇ ਭਤੀਜੇ ਦੀ ਗ੍ਰਿਫਤਾਰੀ ‘ਤੇ ਮਾਨ ਨੇ ਕਿਹਾ ਕਿ ਚੰਨੀ ਨੇ ਖੁਦ ਕਬੂਲ ਕੀਤਾ ਹੈ ਕਿ ਉਹ ਆਪਣੇ ਪਰਿਵਾਰ ਵੱਲੋਂ ਕੀਤੇ ਭ੍ਰਿਸਟਾਚਾਰ ‘ਤੇ ਨਜਰ ਨਹੀਂ ਰੱਖ ਸਕੇ। ਇਸ ਦਾ ਸਪੱਸਟ ਮਤਲਬ ਇਹ ਹੈ ਕਿ ਉਨਾਂ ਦੇ ਪਰਿਵਾਰ ਅਤੇ ਰਿਸਤੇਦਾਰਾਂ ਨੇ ਭ੍ਰਿਸਟਾਚਾਰ ਕੀਤਾ ਅਤੇ ਰੇਤ ਮਾਫੀਆ ਅਤੇ ਤਬਾਦਲੇ-ਪੋਸਟਿੰਗਾਂ ਰਾਹੀਂ ਕਰੋੜਾਂ ਰੁਪਏ ਕਮਾਏ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਸਿਰਫ ਆਮ ਆਦਮੀ ਹੋਣ ਦਾ ਨਾਟਕ ਕਰਦੇ ਹਨ। ਆਮ ਆਦਮੀ ਦੇ ਕੋਲ ਬੇਹਿਸਾਬ ਕਰੋੜਾਂ ਰੁਪਏ ਨਹੀਂ ਹੁੰਦੇ। ਚੰਨੀ ਨੇ ਸੱਤਾ ‘ਚ ਆਉਣ ਤੋਂ ਬਾਅਦ ਖੁਦ ਆਪਣੇ ਨਾਲ ਨਾਲ ਆਪਣੇ ਕਈ ਕਰੀਬੀਆਂ ਅਤੇ ਰਿਸਤੇਦਾਰਾਂ ਨੂੰ ਵੀ ਕਰੋੜਪਤੀ ਬਣਾ ਦਿੱਤਾ।
ਮਾਨ ਨੇ ਕਿਹਾ ਕਿ ਹਨੀ ਮੁੱਖ ਮੰਤਰੀ ਚੰਨੀ ਦਾ ਸਿਰਫ ਭਤੀਜਾ ਹੀ ਨਹੀਂ ਸੀ, ਉਹ ਉਨਾਂ ਦਾ ਕਾਰੋਬਾਰੀ ਭਾਈਵਾਲ ਸੀ। ਉਸ ਰਾਹੀਂ ਸਾਰਾ ਪੈਸਾ ਚੰਨੀ ਤੱਕ ਪਹੁੰਚਦਾ ਸੀ। ਹਰ ਮੌਕੇ ‘ਤੇ ਹਨੀ ਉਨਾਂ ਦੇ ਨਾਲ ਹੁੰਦਾ ਸੀ। ਮੁੱਖ ਮੰਤਰੀ ਚੰਨੀ ਨੇ ਉਨਾਂ ਨੂੰ ਵੀਆਈਪੀ ਸੁਰੱਖਿਆ ਦਿੱਤੀ ਹੋਈ ਸੀ। ਉਨਾਂ ਸਵਾਲ ਕੀਤਾ ਕਿ ਉਨਾਂ ਦਾ ਭਤੀਜਾ ਹਨੀ ਜਦੋਂ ਕੋਈ ਸੰਵਿਧਾਨਕ ਅਹੁਦਾ ਨਹੀਂ ਸੰਭਾਲ ਰਿਹਾ ਸੀ ਤਾਂ ਉਨਾਂ ਨੂੰ ਇਸ ਹੈਸੀਅਤ ਨਾਲ ਇੰਨੀ ਵੱਡੀ ਸੁਰੱਖਿਆ ਮਿਲੀ ਹੋਈ ਸੀ। ਇਸ ਦਾ ਸਪੱਸਟ ਮਤਲਬ ਹੈ ਕਿ ਭਤੀਜੇ ਰਾਹੀਂ ਮੁੱਖ ਮੰਤਰੀ ਚੰਨੀ ਖੁਦ ਆਪਣੇ ਪੈਸੇ ਕਮਾਉਂਦੇ ਸਨ।
ਮਾਨ ਨੇ ਕਿਹਾ ਕਿ ਈਡੀ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ ‘ਤੇ ਵੀ ਛਾਪਾ ਮਾਰਿਆ ਸੀ। ਈਡੀ ਨੂੰ ਕੇਜਰੀਵਾਲ ਦੇ ਘਰ ਤੋਂ ਈਡੀ ਨੂੰ ਸਿਰਫ ਦਸ ਮਫਲਰ ਮਿਲੇ। ਦੂਜੇ ਪਾਸੇ ਕਾਂਗਰਸ ਦੇ ਮੁੱਖ ਮੰਤਰੀ ਚੰਨੀ ਦੇ ਭਤੀਜੇ ਦੇ ਘਰ ਈਡੀ ਨੂੰ ਛਾਪੇਮਾਰੀ ਦੌਰਾਨ 10 ਕਰੋੜ ਮਿਲੇ। ਇਹੀ ਫਰਕ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿੱਚ। ਅਸੀਂ ਜਨਤਾ ਦੇ ਪੈਸੇ ਨਾਲ ਜਨਤਾ ਨੂੰ ਸਹੂਲਤਾਂ ਪ੍ਰਦਾਨ ਕਰਦੇ ਹਾਂ। ਕਾਂਗਰਸੀ ਨੇਤਾ ਜਨਤਾ ਦੇ ਪੈਸੇ ਆਪਣੇ ਘਰਾਂ ਵਿੱਚ ਜਮਾਂ ਕਰਦੇ ਹਨ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਚੋਣ ਵਿੱਚ ਕਾਂਗਰਸ ਦੀ ਇਸ ਲੁੱਟ ਦਾ ਜਵਾਬ ਦੇਣਗੇ। ਲੋਕਾਂ ਨੇ ਕਾਂਗਰਸ ਨੂੰ ਝੂਠੇ ਵਾਅਦਿਆਂ ਅਤੇ ਭ੍ਰਿਸਟਾਚਾਰ ਦਾ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ।

Related posts

Happy Holi To All Readers & Friends

Sanjhi Khabar

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ 2022 ਦੀਆਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕਰੇਗਾ : ਬਿਕਰਮ ਸਿੰਘ ਮਜੀਠੀਆ

Sanjhi Khabar

ਕੇਜਰੀਵਾਲ ਨੇ ਦਿੱਤੇ ਸੰਕੇਤ- ਇਕੱਲੇ ਹੀ ਲੜਾਂਗੇ ਪੰਜਾਬ ਦੀਆਂ 13 ਸੀਟਾਂ ‘ਤੇ ਲੋਕ ਸਭਾ ਚੋਣਾਂ ?

Sanjhi Khabar

Leave a Comment