14.7 C
Los Angeles
May 15, 2024
Sanjhi Khabar
Chandigarh

ਕਾਂਗਰਸ ਨੂੰ ਵੱਡਾ ਝਟਕਾ, ਲਾਲੀ ਮਜੀਠੀਆ ਹੋਏ ਆਪ ‘ਚ ਸ਼ਾਮਲ

ਚੰਡੀਗੜ੍ਹ, 01 ਜਨਵਰੀ (ਸੁਖਵਿੰਦਰ ਬੰਟੀ) :

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲਗਾ ਹੈ।ਪਨਗ੍ਰੇਨ ਦੇ ਚੇਅਰਮੈਨ ਅਹੁੱਦੇ ਤੋਂ ਅਸਤੀਫਾ ਦੇਣ ਮਗਰੋਂ ਸੁਖਜਿੰਦਰ ਰਾਜ ਸਿੰਘ ਉਰਫ਼ ਲਾਲੀ ਮਜੀਠੀਆ ਨੇ ਆਮ ਆਦਮੀ ਪਾਰਟੀ  ਨਾਲ ਹੱਥ ਮਿਲਾ ਲਿਆ ਹੈ।ਲਾਲੀ ਮਜੀਠੀਆ ਨੇ ਮਜੀਠਾ ਹਲਕੇ ਤੋਂ ਅਕਾਲੀ ਦਲ ਦੇ ਬਿਕਰਮ ਮਜੀਠੀਆ ਵਿਰੁੱਧ ਕਈ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਹਨ। ਉਨ੍ਹਾਂ ਨੂੰ ਜੂਨ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਨਗ੍ਰੇਨ ਦੀ ਪ੍ਰਧਾਨਗੀ ਲਈ ਨਿਯੁਕਤ ਕੀਤਾ ਸੀ। ਬੀਤੇ ਦਿਨੀਂ ਲਾਲੀ ਮਜੀਠੀਆ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੌਂਪਿਆ ਸੀ।ਆਪ ਦੇ ਮੁੱਖ ਮੰਤਰੀ ਅਤੇ ਸਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਲਾਲੀ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ।

Related posts

ਭਗਵੰਤ ਮਾਨ ਨੇ 2373 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

Sanjhi Khabar

ਸੰਗਰੂਰ ਪੁਲੀਸ ਤੇ 75 ਲੱਖ ਦੀ ਠੱਗੀ ਦੇ ਦੋਸ਼ ਹੇਠ ਕੈਬਿਨਟ ਮੰਤਰੀ ਦੇ ਪੀ ਏ ਨੂੰ ਨਾਮਜਦ ਕਰਨ ਦੇ ਬਾਵਜੂਦ ਗਿ੍ਰਫਤਾਰ ਨਾ ਕਰਨ ਦਾ ਇਲਜਾਮ, ਪੁਲੀਸ ਨੇ ਦੋਸ਼ ਨਕਾਰੇ

Sanjhi Khabar

ਕੇਂਦਰੀ ਕਾਂਗਰਸੀ ਹਾਈਕਮਾਡ, ਪੰਜਾਬ ਕਾਂਗਰਸ ਨੂੰ ਅਨੁਸ਼ਾਸਨ ਵਿਚ ਲਿਆਉਣ ਲਈ ਕਰ ਸਕਦੀ ਹੈ ਵੱਡਾ ਫੈਸਲਾ?

Sanjhi Khabar

Leave a Comment