21.9 C
Los Angeles
April 29, 2024
Sanjhi Khabar
Chandigarh Crime News

ਐਨ.ਆਈ.ਏ ਨੇ ਕੀਤੀ ਗੈਂਗਸਟਰ ਗਗਨ ਜੱਜ ਦੇ ਘਰ ਛਾਪੇਮਾਰੀ

Sukhwinder Bunty
ਚੰਡੀਗੜ੍ਹ, 1 ਜੁਲਾਈ – ਅੱਜ ਐਨਆਈਏ ਦੀ ਟੀਮ ਵੱਲੋਂ ਗੈਂਗਸਟਰ ਗਗਨ ਜੱਜ ਦੇ ਘਰ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਲੁਧਿਆਣਾ ਵਿੱਚ ਹੋਈ 34 ਕਿੱਲੋ ਸੋਨੇ ਦੀ ਲੁੱਟ ਨੂੰ ਲੈ ਕੇ ਕੀਤੀ ਗਈ ਹੈ। ਚਰਚਾ ਹੈ ਕਿ 34 ਕਿੱਲੋ ਹੋਏ ਸੋਨੇ ਦੀ ਲੁੱਟ ਵਿੱਚੋਂ ਕੁਝ ਸੋਨਾ ਗੈਂਗਸਟਰ ਗਗਨ ਜੱਜ ਦੇ ਘਰ ਵਿਚ ਲੁਕੋ ਕੇ ਰੱਖਿਆ ਗਿਆ ਹੋ ਸਕਦਾ ਹੈ ਇਸੇ ਸ਼ੱਕ ਦੇ ਤਹਿਤ ਉਸ ਦੇ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ।

ਐਨਆਈਏ ਦੀ ਟੀਮ ਵੱਲੋਂ ਘਰ ਦੀ ਤਲਾਸ਼ੀ ਅਜੇ ਵੀ ਜਾਰੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਜੇਲ੍ਹ ਵਿੱਚ ਬੰਦ ਗੈਂਗਸਟਰ ਗਗਨ ਜੱਜ ਮ੍ਰਿਤਕ ਗੈਂਗਸਟਰ ਜੈਪਾਲ ਭੁੱਲਰ ਦਾ ਸਾਥੀ ਸੀ ਅਤੇ ਇਨ੍ਹਾਂ ਨੇ ਰਲ ਕੇ ਹੀ ਲੁਧਿਆਣਾ ਵਿੱਚ 34 ਕਿੱਲੋ ਸੋਨੇ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ। ਦੱਸ ਦੱਇਏ ਕਿ ਗਗਨ ਜੱਜ ਹੁਣ ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਹੈ। ਅੱਜ ਅਚਾਨਕ ਪਹੁੰਚੀ ਐਨਆਈਏ ਦੀ ਟੀਮ ਵੱਲੋਂ ਫ਼ਿਰੋਜ਼ਪੁਰ ਸਥਿਤ ਗਗਨ ਜੱਜ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਗਗਨ ਜੱਜ ਦੇ ਘਰ ਵਿੱਚ ਉਸ ਦੀ ਇੱਕ ਭੈਣ ਮੌਜੂਦ ਹੈ। ਇਸ ਬਾਰੇ ਜਦੋਂ ਟੀਮ ਨੇ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਐਨਆਈਏ ਦੀ ਟੀਮ ਜਿਵੇਂ ਵੀ ਤਲਾਸ਼ੀ ਲੈਣੀ ਚਾਹੁੰਦੀ ਹੈ। ਉਨ੍ਹਾਂ ਵੱਲੋਂ ਪੂਰੀ ਮਦਦ ਕੀਤਾ ਜਾਵੇਗੀ। ਗਗਨ ਜੱਜ ਦੇ ਘਰ ਪਹੁੰਚੀ ਐਨਆਈਏ ਦੀ ਟੀਮ ਵੱਲੋਂ ਲੋਕਲ ਪੁਲੀਸ ਨੂੰ ਵੀ ਇਸ ਮਾਮਲੇ ਤੋਂ ਦੂਰ ਕਰ ਦਿੱਤਾ ਗਿਆ ਹੈ ਅਤੇ ਆਪਣੇ ਪੱਧਰ ਤੇ ਹੀ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ।

Related posts

ਅਕਾਲੀ ਦਲ ਤੇ ਬਸਪਾ ਵੱਲੋਂ ਸੂਬੇ ਭਰ ‘ਚ PSPCL ਦੇ ਦਫਤਰਾਂ ਮੂਹਰੇ ਰੋਸ ਮੁਜ਼ਾਹਰੇ

Sanjhi Khabar

ਸਾਡਾ ਧਿਆਨ ਸਿਹਤ ਦੇ ਨਾਲ-ਨਾਲ ਤੰਦਰੁਸਤੀ ‘ਤੇ ਵੀ : ਪ੍ਰਧਾਨ ਮੰਤਰੀ ਮੋਦੀ

Sanjhi Khabar

ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਿਲੌਂਗ ਦੇ ਸਿੱਖਾਂ ਦੇ ਉਜਾੜੇ ਵਿਰੋਧ ਆਵਾਜ਼ ਬੁਲੰਦ ਕੀਤੀ

Sanjhi Khabar

Leave a Comment