15.3 C
Los Angeles
May 3, 2024
Sanjhi Khabar
Bathinda Politics

ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਸਦਮਾ, ਬਹਿਨੋਈ ਦਾ ਦੇਹਾਂਤ

ਪੀਐਸ ਮਿੱਠਾ
ਬਠਿੰਡਾ,3ਫਰਵਰੀ2022:ਵਿਧਾਨ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਅੱਜ ਉਸ ਵਕਤ ਡੂੰਘਾ ਸਦਮਾ ਲੱਗਿਆ ਜਦੋਂ ਉਨਾਂ ਦੇ ਭਣਵਈਏ ਨੱਥਾ ਸਿੰਘ ਸਿੱਧੂ ਦਾ ਦੇਹਾਂਤ ਹੋ ਗਿਆ। 70 ਵਰਿਆਂ ਦੇ ਸ ਸਿੱਧੂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਜੋ ਜਾਨਲੇਵਾ ਸਾਬਤ ਹੋਇਆ। ਜਾਣਕਾਰੀ ਅਨੁਸਾਰ ਬੀਤੀ ਰਾਤ ਸ. ਸਿੱਧੂ ਦੀ ਤਬੀਅਤ ਖਰਾਬ ਹੋਈ ਤਾਂ ਉਨਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ । ਇਲਾਜ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਜਿੱਥੇ ਡਾਕਟਰਾਂ ਵੱਲੋਂ ਕੋਸ਼ਿਸ਼ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਾਂ ਜਾ ਸਕਿਆ। ਸ. ਸਿੱਧੂ ਇੱਕ ਸਮਾਜ ਸੇਵੀ ਪ੍ਰਵਿਰਤੀ ਦੇ ਹੋਣ ਸਦਕਾ ਸ਼ਹਿਰ ਵਿਚ ਸਿੱਧੂ ਭਾਈਚਾਰੇ ਦਾ ਪ੍ਰਮੁੱਖ ਚਿਹਰਾ ਸਨ। ਅੱਜ ਸ਼ਹਿਰ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਧਾਰਮਿਕ ਤੇ ਸਮਾਜਿਕ ਸ਼ਖਸ਼ੀਅਤਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਮੀਡੀਆ ਕਰਮੀਆਂ, ਵਕੀਲ ਭਾਈਚਾਰੇ, ਵਪਾਰੀ ਵਰਗ ਅਤੇ ਵੱਡੀ ਗਿਣਤੀ ਸ਼ਹਿਰੀਆਂ ਦੀ ਮੌਜੂਦਗੀ ’ਚ ਦੁਪਹਿਰ ਸਮੇਂ ਸਥਾਨਕ ਰਾਮ ਬਾਗ, ਦਾਣਾ ਮੰਡੀ ਵਿਖੇ ਉਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪਿਤਾ ਦੇ ਦੇਹਾਂਤ ਕਾਰਨ ਸ ਸਿੱਧੂ ਦੇ ਲੜਕੇ ਅਮਨਦੀਪ ਸਿੰਘ ਸਿੱਧੂ ਤੇ ਗਗਨਦੀਪ ਸਿੰਘ ਸਿੱਧੂ ਬੇਹੱਦ ਗਮਗੀਨ ਦਿਖਾਈ ਦਿੱਤੇ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਤੇ ਹੋਰ ਲੀਡਰਸ਼ਿਪ ਨੇ ਵੀ ਸੰਪਰਕ ਕਰਕੇ ਜਗਰੂਪ ਸਿੰਘ ਗਿੱਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਨੱਥਾ ਸਿੰਘ ਸਿੱਧੂ ਨਮਿੱਤ ਸ੍ਰੀ ਅਖੰਡ ਪਾਠ ਦਾ ਭੋਗ 6 ਫਰਵਰੀ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਥਰਮਲ ਕਲੋਨੀ ਬਠਿੰਡਾ ਵਿਖੇ ਪਾਇਆ ਜਾਵੇਗਾ।

 

Related posts

PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ ਫਿਰੋਜ਼ਪੁਰ ਦਾ SSP ਮੁਅੱਤਲ

Sanjhi Khabar

ਦੇਸ਼ ‘ਚ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕ ਜਿਆਦਾ, ਰਿਕਵਰੀ ਦਰ 95.07 ਪ੍ਰਤੀਸ਼ਤ

Sanjhi Khabar

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਲਾਕਡਾਊਨ ਵਿਰੁੱਧ 87 ਸ਼ਹਿਰਾਂ ‘ਚ ਰੋਸ ਪ੍ਰਦਰਸਨ

Sanjhi Khabar

Leave a Comment