15.7 C
Los Angeles
May 17, 2024
Sanjhi Khabar
Chandigarh Crime News Politics

ਅਕਾਲੀ ਦਲ ਨੇ ਕੈਪਟਨ ‘ਤੇ ਸਿਆਸਤ ਕਰਨ ਦੇ ਲਾਏ ਦੋਸ਼, ਕਿਹਾ- SIT ਜਿੰਨੀ ਵਾਰ ਬੁਲਾਏਗੀ ਅਸੀਂ ਜਾਵਾਂਗੇ

Sandeep Singh
Chandigarh : ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਜਿਸ ਤਰ੍ਹਾਂ ਐਸਆਈਟੀ ਵੱਲੋਂ ਬਾਦਲ ਪਰਿਵਾਰ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਇਸ ਦੀ ਸਖਤ ਨਿਖੇਧੀ ਕਰਦੇ ਹੋਏ ਅੱਜ ਅਕਾਲੀ ਦਲ ਨੇ ਕਾਂਗਰਸ ਸਰਕਾਰ ‘ਤੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕਾਂਗਰਸ ਜਾਣ-ਬੁੱਝ ਕੇ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈੱਸ ਕਾਨਫਰੰਸ ਦੌਰਾਨ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਪਹਿਲਾਂ ਜਸਟਿਸ ਜੋਰ ਸਿੰਘ ਜਿਨ੍ਹਾਂ ਨੇ ਰਿਪੋਰਟ ਤਿਆਰ ਕੀਤੀ ਤੇ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਜਾਂਚ ਨੂੰ ਪ੍ਰਭਾਵਿਤ ਕੀਤਾ ਗਿਆ। ਹੁਣ ਕੁਵੰਰ ਵਿਜੇ ਪ੍ਰਤਾਪ ‘ਆਪ’ ਵਿੱਚ ਸ਼ਾਮਲ ਹੋ ਗਏ ਹਨ ਤਾਂ ਅਜਿਹੇ ਵਿੱਚ ਸਪੱਸ਼ਟ ਹੈ ਕਿ ਇਹ ਸਾਜ਼ਿਸ਼ ਪਹਿਲਾਂ ਤੋਂ ਬਣੀ ਹੋਈ ਹੈ।
ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਸੀਂ ਪਹਿਲਾਂ ਵਾਲੀ ਐਸਆਈਟੀ ਨੂੰ ਵੀ ਸਹਿਯੋਗ ਕੀਤਾ ਸੀ ਤੇ ਨਵੀਂ ਐਸਆਟੀ ਨੂੰ ਵੀ ਕਰ ਰਹੇ ਹਾਂ। ਪਰ ਅਜਿਹਾ ਅੱਜ ਤੱਕ ਦੇਸ਼ ਵਿੱਚ ਨਹੀਂ ਹੋਇਆ ਹੈ ਕਿ ਕਿਸੇ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਨੂੰ ਬੁਲਾਇਆ ਜਾਂ ਉਸ ਨੂੰ ਲੈ ਕੇ ਹੀ ਜਾਂਚ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕੈਪਟਨ ਨੂੰ ਸਮਝਾਇਆ ਹੈ ਕਿ ਕਿਸੇ ਤਰ੍ਹਾਂ ਬਾਦਲਾਂ ‘ਤੇ ਕਾਰਵਾਈ ਕਰਨੀ ਹੈ। ਭੂੰਦੜ ਨੇ ਸਵਾਲ ਕੀਤਾ ਕਿ ਹਾਈਕੋਰਟ ਦੇ ਹੁਕਮਾਂ ਦੇ ਸਾਹਮਣੇ ਕੀ ਐਸਆਈਟੀ ਰਾਹੁਲ ਗਾਂਧੀ ਜਾਂ ਕਾਂਗਰਸ ਦੀ ਮੰਨ ਰਹੀ ਹੈ?

ਭੂੰਦੜ ਨੇ ਕਿਹਾ ਕਿ ਜਿਸ ਨੇ ਬੇਅਦਬੀ ਕੀਤੀ ਹੈ, ਉਸ ‘ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਕਾਂਗਰਸ ਇਸ ਵਿੱਚ ਸਿਆਸਤ ਕਰ ਰਹੀ ਹੈ। ਕਾਂਗਰਸ ਆਪਣੇ ਵਾਅਦੇ ਭੁੱਲ ਚੁੱਕੀ ਹੈ ਅਤੇ ਬਾਦਲ ਸਾਹਿਬ ਨੂੰ ਬਦਨਾਮ ਕਰਨ ਲਈ ਜਾਣ-ਬੁੱਝ ਕੇ ਸਿਆਸਤ ਕਰ ਰਹੀ ਹੈ। ਪਰ ਫਿਰ ਵੀ ਐਸਆਈਟੀ ਜਿੰਨੀ ਵਾਰ ਬੁਲਾਏਗੀ ਅਸੀਂ ਜਾਵਾਂਗੇ।
ਉਥੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ, ਜਿਸ ਕਰਕੇ ਉਹ ਪੰਜਾਬੀਆਂ ਨੂੰ ਮੂੰਹ ਨਹੀਂ ਦਿਖਾ ਪਾ ਰਹੇ। ਸੁਨੀਲ ਜਾਖੜ ਦੇ ਬਿਆਨ ਤੋਂ ਸਾਹਮਣੇ ਆ ਗਿਆ ਹੈ ਕਿ ਕਿਸ ਤਰ੍ਹਾਂ ਬਾਦਲਾਂ ਨੂੰ ਫ੍ਰੇਮ ਕਰਨਾ ਹੈ। ਉਹ ਸਿਰਫ ਐਸਆਈਟੀ ਦੀ ਨਿਗਰਾਨੀ ਕਰ ਰਹੇ ਹਨ। ਕਾਂਗਰਸ ਦੀ ਮਨਸ਼ਾ ਸਾਫ ਨਜ਼ਰ ਆ ਰਹੀ ਹੈ।

Related posts

ਭਿ੍ਰਸ਼ਟਾਚਾਰ ਖਿਲਾਫ ਜਾਰੀ ਨੰਬਰ ‘ਤੇ ਬਠਿੰਡਾ ਤੋ ਨਾਇਬ ਤਹਿਸੀਲਦਾਰ ਖਿਲਾਫ ਆਈ ਰਿਸ਼ਵਤ ਦੀ ਪਹਿਲੀ ਸ਼ਿਕਾਇਤ

Sanjhi Khabar

ਦੋ ਟਰਾਲਿਆਂ ਦੇ ਆਪਸ ਵਿੱਚ ਟਕਰਾਉਣ ਨਾਲ ਲੱਗੀ ਅੱਗ ਚਾਰ ਦੀ ਮੌਤ

Sanjhi Khabar

ਪੈਟਰੋਲ ਪੰਪਾਂ ਤੋਂ PM ਮੋਦੀ ਦੀ ਫੋਟੋ ਹਟਾਉਣ ਦੀ ਉਠੀ ਮੰਗ, ਜਾਖੜ ਨੇ ਚੁੱਕੇ ਕੇਂਦਰ ਦੀਆਂ ਨੀਤੀਆਂ ਉਤੇ ਸਵਾਲ.

Sanjhi Khabar

Leave a Comment