14.8 C
Los Angeles
May 18, 2024
Sanjhi Khabar
Crime News Patna

ਸਕੂਲ ਦੀ ਡਿੱਗੀ ਚਾਰਦਿਵਾਰੀ, 6 ਦੀ ਮੌਤ

Agency
ਪਟਨਾ – ਬਿਹਾਰ ਦੇ ਖਗੜੀਆ ਜ਼ਿਲੇ ਦੇ ਮਹੇਸ਼ ਖੂੰਟ ਥਾਣਾ ਖੇਤਰ ਦੇ ਚੰਡੀ ਟੋਲਾ ਪਿੰਡ ਵਿਚ ਸੋਮਵਾਰ ਇਕ ਸਕੂਲ ਦੀ ਚਾਰਦੀਵਾਰੀ ਡਿੱਗਣ ਨਾਲ 6 ਵਿਅਕਤੀਆਂ ਦੀ ਮੌਤ ਹੋ ਗਈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੁਰੰਤ 4-4 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਹੁਕਮ ਦਿੱਤਾ।

ਖਗੜੀਆ ਦੇ ਜ਼ਿਲਾ ਅਧਿਕਾਰੀ ਨੇ ਤੁਰੰਤ ਹੀ ਰਕਮ ਦੇ ਚੈੱਕ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਹੱਈਆ ਕਰਵਾ ਦਿੱਤੇ। ਦੱਸਣਯੋਗ ਹੈ ਕਿ ਉਕਤ ਸਕੂਲ ਦੀ ਚਾਰਦੀਵਾਰੀ ਦੇ ਸਾਹਮਣੇ ਇਕ ਨਾਲਾ ਬਣਾਉਣ ਲਈ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਚਾਰਦੀਵਾਰੀ ਅਚਾਨਕ ਢਹਿ ਗਈ ਅਤੇ ਇੱਟਾਂ ਮਜ਼ਦੂਰਾਂ ‘ਤੇ ਆ ਡਿੱਗੀਆਂ।

Related posts

ਦੋ ਅੰਤਰਰਾਸ਼ਟਰੀ ਡਰੱਗਜ਼ ਤਸਕਰ 6 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ

Sanjhi Khabar

ਬੇਅਦਬੀ ਮਾਮਲਾ : ਸ੍ਰੀ ਅਕਾਲ ਤਖ਼ਤ ਜਥੇਦਾਰ ਨੇ SIT ‘ਤੇ ਚੁੱਕੇ ਸਵਾਲ- ‘ਨਵੇਂ ਚਲਾਨ ‘ਚੋਂ ਕਿਉਂ ਹਟਾਇਆ ਡੇਰਾ ਮੁਖੀ ਦਾ ਨਾਂ?’

Sanjhi Khabar

ਪੁਲਿਸ ਵੱਲੋਂ ਨਸ਼ੇ ਦੀਆਂ ਗੋਲੀਆਂ ਸਮੇਤ 2 ਔਰਤਾਂ ਸਣੇ ਤਿੰਨ ਕਾਬੂ

Sanjhi Khabar

Leave a Comment