10.8 C
Los Angeles
February 22, 2024
Sanjhi Khabar
Bathinda Crime News

ਪਿਓ ਨੇ ਗੋਲੀ ਮਾਰ ਕੇ ਕਰ ‘ਤਾ ਪੁੱਤ ਦਾ ਕਤਲ, ਪੁੱਤ ਨੇ 10 ਦਸੰਬਰ ਨੂੰ ਜਾਣਾ ਸੀ ਕੈਨੇਡਾ

PS MITHA

BATHINDA l ਪਿੰਡ ਧੌਲਾ ਦੇ ਇਕ ਵਿਅਕਤੀ ਸ਼ਿਵਰਾਜ ਸਿੰਘ ਨੇ ਆਪਣੇ ਹੀ ਇਕਲੌਤੇ ਪੁੱਤਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ, ਜਿਸ ਦਾ ਬਠਿੰਡਾ ਵਿਖੇ ਇਲਾਜ ਚੱਲ ਰਿਹਾ ਸੀ। ਹੁਣ ਉਸ ਦੀ ਮੌਤ ਹੋ ਗਈ ਹੈ। ਥਾਣਾ ਲੰਬੀ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਮਾਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ, ਲੜਕੇ ਦੇ ਪਿਤਾ ਅਤੇ ਚਾਚੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਲੰਬੀ ਦੇ ਉਪ ਕਪਤਾਨ ਨੇ ਦੱਸਿਆ ਕਿ ਕੱਲ੍ਹ ਪਿੰਡ ਧੌਲੇ ਦੇ ਸ਼ਿਵਰਾਜ ਸਿੰਘ ਨੇ ਆਪਣੇ ਹੀ ਕਰੀਬ 22 ਸਾਲ ਦੇ ਇਕਲੌਤੇ ਪੁੱਤਰ ਨਵਜੋਤ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਦਾ ਜ਼ਖ਼ਮੀ ਹਾਲਾਤ ਵਿਚ ਇਲਾਜ ਚੱਲ ਰਿਹਾ ਸੀ। ਹੁਣ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਨੇ 10 ਦਸੰਬਰ ਨੂੰ ਕਨੇਡਾ ਜਾਣਾ ਸੀ।

ਉਨ੍ਹਾਂ ਦੱਸਿਆ ਕਿ ਵਜ੍ਹਾ ਇਹ ਸੀ ਕਿ ਪਿਤਾ ਅਤੇ ਲੜਕੇ ਦਾ ਚਾਚਾ ਇਹ ਸ਼ੱਕ ਕਰਦੇ ਸਨ ਕਿ ਇਹ ਲੜਕਾ ਉਹਨਾਂ ਦੀ ਔਲਾਦ ਨਹੀਂ, ਜਿਸ ਨੂੰ ਲੈ ਚਾਚੇ ਰੇਸ਼ਮ ਦੇ ਨਾਮ ‘ਤੇ ਲਾਇਸੰਸੀ ਅਸਲੇ ਨਾਲ ਗੋਲੀ ਮਾਰ ਦਿੱਤੀ ਸੀ। ਥਾਣਾ ਲੰਬੀ ਦੀ ਪੁਲਿਸ ਨੇ ਤਫਤੀਸ਼ ਕਰਨ ਤੋਂ ਬਾਅਦ ਮ੍ਰਿਤਕ ਲੜਕੇ ਦੀ ਮਾਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਪਿਤਾ ਅਤੇ ਉਸ ਦੇ ਚਾਚੇ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

Related posts

ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਮੁੱਖ ਕਿਸਾਨਾਂ ਦੀ ਦਿੱਲੀ ਅੰਦੋਲਨ ’ਚ ਜਾ ਕੇ ਉਨ੍ਹਾਂ ਨਾਲ ਖੜ੍ਹਨ ਅਤੇ ਮਦਦ ਕਰਨ ਦੀ ਬਜਾਏ ਪੰਜਾਬ ’ਚ ਧਰਨੇ ਲਗਾਉਣ ਤੋਂ ਰੋਕ ਰਹੇ ਹਨ- ਮੋਹਿਤ ਗੁਪਤਾ

Sanjhi Khabar

ਗੀਤਕਾਰ ਦੀਪਾ ਘੋਲੀਆ ਦੀ ਅੰਤਿਮ ਅਰਦਾਸ ਮੌਕੇ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਸੰਗੀਤਕ ਖੇਤਰ ਦੀਆਂ ਹਸਤੀਆਂ ਨੇ ਕੀਤੇ ਸ਼ਰਧਾ ਦੇ ਫੁੱਲ ਅਰਪਣ 

Sanjhi Khabar

ਪੰਜਾਬ ਸਰਕਾਰ ਨੇ ਨਵਾਂ DGP ਲਗਾਇਆ

Sanjhi Khabar

Leave a Comment