19.3 C
Los Angeles
May 23, 2024
Sanjhi Khabar
Bathinda Crime News Politics Protest Talwandi Sabo ਪੰਜਾਬ

ਗੁਰਮੀਤ ਰਾਮ ਰਹੀਮ ਦੀ ਪੂਰੀ ਬਾਰੀਕੀ ਨਾਲ ਹੋਵੇ ਪੁੱਛਗਿੱਛ – ਜਥੇਦਾਰ ਦਾਦੂਵਾਲ

ਤਲਵੰਡੀ ਸਾਬੋ (ਜਸਵੀਰ ਸਿੱਧੂ) ਬਰਗਾੜੀ ਬੇਅਦਬੀ ਕਾਂਡ ਨੇ ਸੰਸਾਰ ਵਿਚ ਵੱਸਦੇ ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਜਿਸ ਦਾ ਇਨਸਾਫ਼ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰਕੇ ਅਨੇਕਾਂ ਜ਼ਖਮੀ ਅਤੇ 2 ਸ਼ਹੀਦ ਕਰ ਦਿੱਤੇ ਸਨ ਪਰ ਇਸ ਕਾਂਡ ਦਾ ਇਨਸਾਫ਼ ਅੱਜ ਵੀ ਸਿਆਸੀ ਘੁੰਮਣਘੇਰੀਆਂ ਵਿਚ ਫਸਿਆ ਹੋਇਆ ਹੈ ਹੁਣ ਤੱਕ ਦੀ ਪੰਜਾਬ ਪੁਲੀਸ ਅਤੇ ਜਾਂਚ ਕਮਿਸ਼ਨ ਦੀ ਰਿਪੋਰਟ ਵਿਚ ਇਸ ਸਾਜ਼ਿਸ਼ ਦੇ ਪਿੱਛੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਹੀ ਹੱਥ ਸਾਹਮਣੇ ਆਇਆ ਹੈ ਹੁਣ ਅਦਾਲਤ ਵਲੋਂ ਉਸਦੇ ਵਰੰਟ ਮਿਲਣ ਤੇ ਸਖ਼ਤੀ ਨਾਲ ਪੁੱਛ ਗਿੱਛ ਹੋਣੀ ਚਾਹੀਦੀ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਇੱਕ ਪ੍ਰੈੱਸਨੋਟ ਰਾਹੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ ਉਨ੍ਹਾਂ ਕਿਹਾ ਹੈ ਕਿ ਬਰਗਾੜੀ ਕਾਂਡ ਦਾ ਪੂਰਾ ਸੱਚ ਸਾਹਮਣੇ ਲਿਆਉਣ ਲਈ ਗੁਰਮੀਤ ਰਾਮ ਰਹੀਮ ਨੂੰ ਜਾਂਚ ਲਈ ਪੰਜਾਬ ਵਿਚ ਲਿਆਉਣਾ ਬਹੁਤ ਜ਼ਰੂਰੀ ਹੈ ਫਰੀਦਕੋਟ ਅਦਾਲਤ ਨੇ ਬੁਰਜ਼ ਜਵਾਹਰ ਸਿੰਘ ਵਾਲਾ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਣ ਦੀ 63 ਨੰਬਰ ਐਫ ਆਈ ਆਰ ਵਿੱਚ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਹਨ ਤੇ 29 ਅਕਤੂਬਰ ਤੱਕ ਫਰੀਦਕੋਟ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਹੈ ਤਾਂ ਬਿਨਾਂ ਦੇਰੀ ਸੌਦਾ ਸਾਧ ਨੂੰ ਪ੍ਰੋਡਕਸ਼ਨ ਵਰੰਟ ਤੇ ਪੰਜਾਬ ਲਿਆਂਦਾ ਜਾਣਾ ਚਾਹੀਦਾ ਹੈ ਤੇ ਬਰੀਕੀ ਨਾਲ ਪੁੱਛਗਿੱਛ ਕਰਨੀ ਚਾਹੀਦੀ ਹੈ ਕੇ ਸੌਦਾ ਅਸਾਧ ਨੇ ਸਰਵਸਾਂਝੀਵਾਲਤਾ ਦੇ ਉਪਦੇਸ਼ਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਵਾ ਕੇ ਬੇਅਦਬੀ ਕਿਉਂ ਕਰਵਾਈ ਸੀ ਇਸ ਬੇਅਦਬੀ ਦੇ ਦੋਸ਼ੀ ਉਸ ਦੇ ਪੈਰੋਕਾਰਾਂ ਨੂੰ ਬਚਾਉਣ ਲਈ ਕਿਸ ਨੇ ਛੱਤਰਛਾਇਆ ਦਿੱਤੀ ਤੇ ਉਸ ਵੇਲੇ ਦੀ ਬਾਦਲ ਸਰਕਾਰ ਦਾ ਇਸ ਘਟਨਾਕ੍ਰਮ ਵਿੱਚ ਕਿੰਨਾ ਹੱਥ ਸੀ ਇਹ ਸਾਰਾ ਕੁਝ ਸਾਹਮਣੇ ਲਿਆਉਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਹੁਣ ਕਿਸੇ ਤਰਾਂ ਦਾ ਬਹਾਨਾ ਨਹੀ ਬਣਾਉਣਾ ਚਾਹੀਦਾ ਤੇ ਹਰਿਆਣਾ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਰੁਕਾਵਟ ਖੜੀ ਨਹੀਂ ਕਰਨੀ ਚਾਹੀਦੀ ਬਰਗਾੜੀ ਬੇਅਦਬੀ ਕਾਂਡ ਦਾ ਸੱਚ ਸੰਸਾਰ ਵਿਚ ਵਸਦੇ ਸ਼ਰਧਾਲੂ ਦੇਖਣਾ ਚਾਹੁੰਦੇ ਹਨ ਜੇਕਰ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਤਾਂ ਅੱਗੇ ਤੋਂ ਬੇਅਦਬੀ ਰੋਕਣ ਦੀ ਠੱਲ ਪਾਈ ਜਾ ਸਕਦੀ ਹੈ

Related posts

ਸੰਤ ਕਬੀਰ ਸਕੂਲ ਵਿੱਚ ਆਜ਼ਾਦੀ ਦਿਵਸ਼ ਧੂਮਧਾਮ ਨਾਲ ਮਨਾਇਅ ਗਿਆ

Sanjhi Khabar

ਰਾਹੁਲ ਗਾਂਧੀ ਨੇ ਮਹਿੰਗਾਈ ਦੇ ਖਿਲਾਫ ਅਵਾਜ਼ ਬੁਲੰਦ ਕਰਨ ਦੀ ਕੀਤੀ ਅਪੀਲ

Sanjhi Khabar

ਕੋਰੋਨਾ : ਦੇਸ਼ ਵਿਚ ਪਿਛਲੇ 24 ਘੰਟਿਆਂ ‘ਚ 1.96 ਲੱਖ ਤੋਂ ਵੱਧ ਨਵੇਂ ਮਾਮਲੇ, 3511 ਲੋਕਾਂ ਦੀ ਮੌਤ

Sanjhi Khabar

Leave a Comment