14.8 C
Los Angeles
May 18, 2024
Sanjhi Khabar
Chandigarh Crime News Gurdaspur

ਗੁਰਦਾਸਪੁਰ ‘ਚ ਵੱਟ ਦੇ ਰੌਲੇ ਨੂੰ ਲੈ ਕੇ ਨੌਜਵਾਨ ਨੇ ਚਚੇਰੀ ਭੈਣ ਨੂੰ ਟਰੈਕਟਰ ਹੇਠਾਂ ਦਰੜਿਆ, ਮੌਤ

Gulshan Rania

ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਨਾਨਕਸਰ ਬਾਗੜੀਆਂ ਵਿਚ ਇਕ ਨੌਜਵਾਨ ਮਨਪ੍ਰੀਤ ਸਿੰਘ ਨੇ ਜ਼ਮੀਨ ਦੀ ਵੱਟ ਨੂੰ ਲੈ ਕੇ ਆਪਣੀ ਚਾਚੀ ਅਤੇ ਚਚੇਰੀ ਭੈਣ ਨੂੰ ਟਰੈਕਟਰ ਹੇਠਾਂ ਕੂਚਲ ਦਿੱਤਾ ਜਿਸ ਦੌਰਾਨ ਦੋਵੇਂ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ। ਬਾਅਦ ਵਿਚ 21 ਸਾਲਾ ਲੜਕੀ ਸੁਮਨਪ੍ਰੀਤ ਕੌਰ ਦੀ ਮੌਤ ਹੋ ਗਈ।

ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਨੇ ਨੌਜਵਾਨ ਮਨਪ੍ਰੀਤ ਸਿੰਘ ਅਤੇ ਉਸ ਦੀ ਮਾਂ ਗੁਰਮੀਤ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜ਼ਮੀਨ ਦੀ ਵੱਟ ਨੂੰ ਲੈ ਕੇ ਮ੍ਰਿਤਕ ਲੜਕੀ ਦਾ ਆਪਣੇ ਹੀ ਤਾਏ ਦੇ ਲੜਕੇ ਮਨਪ੍ਰੀਤ ਸਿੰਘ ਨਾਲ ਝਗੜਾ ਸੀ ਅਤੇ ਅੱਜ ਜਦੋਂ ਮਨਪ੍ਰੀਤ ਸਿੰਘ ਖੇਤਾਂ ਵਿਚ ਜ਼ਬਰੀ ਵੱਟ ਪਾ ਰਿਹਾ ਸੀ ਤਾਂ ਉਸ ਦੀ ਚਾਚੀ ਅਤੇ ਉਸ ਦੀ ਕੁੜੀ ਸੁਮਨਪ੍ਰੀਤ ਕੌਰ ਨੇ ਉਸ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਦੋਨਾਂ ਉਪਰ ਟਰੈਕਟਰ ਚਾੜ੍ਹ ਦਿਤਾ ਜਿਸ ਨਾਲ ਦੋਵੇਂ ਜ਼ਖਮੀ ਹੋ ਗਈਆਂ।
ਹਸਪਤਾਲ ਵਿੱਚ ਇਲਾਜ ਦੌਰਾਨ 21 ਸਾਲਾ ਲੜਕੀ ਸੁਮਨਪ੍ਰੀਤ ਕੌਰ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਪਿੰਡ ਨਾਨਕਸਰ ਬਾਗੜੀਆਂ ਵਿੱਚ ਜਮੀਨ ਦੀ ਵੱਟ ਨੂੰ ਲੈ ਕੇ ਇਕ ਨੌਜਵਾਨ ਨੇ ਆਪਣੀ ਚਾਚੀ ਅਤੇ ਚਚੇਰੀ ਭੈਣ ਨੂੰ ਟ੍ਰੈਕਟਰ ਹੇਠਾਂ ਕੂਚਲ ਦਿੱਤਾ ਹੈ ਜਿਸ ਵਿਚ ਲੜਕੀ ਦੀ ਮੌਤ ਹੋ ਗਈ ਹੈ।

ਇਸ ਮਾਮਲੇ ਵਿਚ ਮਨਪ੍ਰੀਤ ਸਿੰਘ ਅਤੇ ਉਸ ਦੀ ਮਾਂ ਗੁਰਮੀਤ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

ਚੰਡੀਗੜ੍ਹ : ਹੋਟਲ ਦੇ ਕਮਰੇ ‘ਚ ਨੌਜਵਾਨ ਵੱਲੋਂ ਖੁਦਕੁਸ਼ੀ,

Sanjhi Khabar

ਲੈਫਟੀਨੈਂਟ ਜਨਰਲ ਮਨੋਜ ਸੀ. ਪਾਂਡੇ ਹੋਣਗੇ ਥਲ ਸੈਨਾ ਦੇ ਅਗਲੇ ਮੁਖੀ

Sanjhi Khabar

ਪੰਜਾਬ ਦੇ ਬੇੜੇ ‘ਚ ਸ਼ਾਮਲ ਹੋਣਗੀਆਂ 842 ਬੱਸਾਂ; 250 ਬੱਸਾਂ ਦੀ ਪਹਿਲੀ ਖੇਪ ਆਵੇਗੀ ਇਸ ਮਹੀਨੇ: ਅਮਰਿੰਦਰ ਸਿੰਘ ਰਾਜਾ ਵੜਿੰਗ

Sanjhi Khabar

Leave a Comment