25.4 C
Los Angeles
July 27, 2024
Sanjhi Khabar
Chandigarh Cripto News Zirakpur ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਐਮਬੀਆਈ (MBI)ਮੇਟਾਬੇਬੀ ਚਿੱਟਫੰਡ ਕੋਆਇਨ ਕੰਪਨੀ ਨੇ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਲੈਕੇ ਭੱਜਣ ਦੀ ਤਿਆਰੀ

ਸਪੈਸ਼ਲ ਕਰਾਈਮ ਰਿਪੋਰਟਰ
ਚੰਡੀਗੜ 2 ਦਸੰਬਰ : ਐਮਬੀਆਈ ਮੈਟਾਬੇਬੀ ਚਿੱਟਫੰਡ ਕ੍ਰਿਪਟੋ ਕੰਪਨੀ ਨੇ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਲੈਕੇ ਭੱਜਣ ਦੀ ਤਿਆਰੀ ਕਸ ਲਈ ਹੈ। ਜਿਕਰਯੋਗ ਹੈ ਕਿ ਇਸ ਤੋ ਪਹਿਲਾਂ ਜੀਰਕਪੁਰ ਵਿੱਚ ਚਲ ਰਹੀ ਕਿੳਐਫਐਕਸ਼ ਨਾਮ ਦੀ ਕੰਪਨੀ ਲੱਖਾਂ ਲੋਕਾਂ ਦੇ ਕਰੋੜਾਂ ਰੁਪਏ ਲੈਕੇ ਰਫੂ ਚੱਕਰ ਹੋ ਚੁੱਕੀ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਕਿਊਐਫਐਕਸ ਦੇ ਪ੍ਰੋਮਟਰਾਂ ਦੋਸ਼ੀ ਕ੍ਰਿਸ਼ਨ ਕੁਮਾਰ ਵਾਸ਼ੀ ਟਕਰਾਲਾ ਜਿਲਾ ਉੂਨਾ ਗ੍ਰਿਫਤਾਰ ਕਰਕੇ ੳਸਦੀ ਫਾਰਚੂਨਰ ਗੱਡੀ ਅਤੇ ਬੂਲਟ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਚਮਨ ਲਾਲ ਵਾਸ਼ੀ ਜੋਗਿੰਦਰ ਨਗਰ ਦੀ ਵਿਟਾਰਾ ਗੱਡੀ ਨੂੰ ਕਬਜੇ ਵਿੱਚ ਲੈ ਲਿਆ ਹੈ। ਇਸ ਤੋ ਇਲਾਵਾ ਰਮੇੇਸ ਚੰਦਰ ਨਿਵਾਸ਼ੀ ਬਾਲਕਰੂਪੀ ਜਿਲਾ ਜੋਗਿੰਦਰ ਨਗਰ ਦੀ ਔਡੀ ਗੱਡੀ ਨੂੰ ਹਿਮਾਚਲ ਪੁਲੀਸ ਨੇ ਕਬਜੇ ਵਿੱਚ ਲੈਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਸੁਰੂ ਕਰ ਦਿੱਤੀ ਹੈ। ਮੰਡੀ ਦੇ ਪੁੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਿਊਐਫਐਕਸ ਦੇ ਮੁਖੀਆਂ ਅਤੇ ਉਸਦੇ ਸਾਥੀਆਂ ਜੋ ਕਿ ਵਿਦੇਸ਼ਾ ਵਿੱਚ ਜਾਕੇ ਛੁੱਪ ਗਏ ਹਨ, ਉਨਾਂ ਦੀ ਗ੍ਰਿਫਤਾਰੀ ਲਈ ਹਿਮਾਚਲ ਸਰਕਾਰ ਵਲੋ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਕੰਪਨੀ ਦੇ ਸੂੂਤਰਾਂ ਨੇ ਦੱਸਿਆ ਕਿ ਐਮਬੀਆਈ ਕ੍ਰਿਪਟੋ ਕੰਪਨੀ ਦੇ ਵੱਲੋ ਕਰੋੜਾਂ ਰੁਪਏ ਦੀ ਠੱਗੀ ਮਾਰਕੇ ਭੱਜਣ ਦੀ ਤਿਆਰੀ ਕਸ਼ ਲਈ ਗਈ ਹੈ ਜਿਸਦੇ ਚਲਦਿਆਂ ਕੰਪਨੀ ਦੇ ਪ੍ਰੁੰਬਧਕਾਂ ਆਪਣੈ ਨਿਵੇਸ਼ਕਾਂ ਨੂੰ ਵਿਦੇਸ਼ੀ ਟੂਰ ਦੇਣ ਤੋ ਇਨਕਾਰ ਕਰ ਦਿੱਤਾ ਗਿਆ ਅਤੇ ਨਿਵੇਸ਼ਕਾਂ ਨੂੰ ਹਿਮਾਚਲ ਦੇ ਵਿੱਚ ਬਣੇ ਇਕ ਹੋਟਲ ਵਿੱਚ ਲਿਜਾਕੇ ਮੰਨੋਰੰਜਣ ਕਰਨ ਲਈ ਮਨਾ ਰਹੇ ਹਨ ਤਾਂ ਜੋ ਲੋਕਾਂ ਨੂੰ ਅਜਿਹੇ ਟੂਰਾਂ ਤੇ ਲਿਜਾਕੇ ਹੋਰ ਨਿਵੇਸ਼ ਕਰਵਾਇਆ ਜਾ ਸਕੇ ਅਤੇ ਲੋਕਾਂ ਦੇ ਪੈਸੇ ਲੈਕੇ ਰਫੂ ਚੱਕਰ ਹੋਇਆ ਜਾਵੇ। ਕੰਪਨੀ ਦਾ ਮੁੱਖੀਆਂ ਊਦੇ ਨਾਮੀ ਵਿਆਕਤੀ ਇਹ ਸਾਰਾ ਪ੍ਰੰੁਬਧ ਕਰ ਰਿਹਾ ਹੈ ਅਤੇ ਉਸਦੇ ਨਾਲ ਕੰਮ ਕਰਨ ਵਾਲੇ ਪ੍ਰੋਮੋਟਰ ਲੋਕਾਂ ਨੂੰ ਫਸ਼ਾ ਰਹੇ ਹਨ।
ਜਿਕਰਯੋਗ ਹੈ ਕਿ ਐਸਐਸਪੀ ਮੂਹਾਲੀ ਸੰਦੀਪ ਗਰਗ ਦੀ ਟੀਮ ਦੁਆਰਾ ਹਿਮਾਚਲ ਵਿੱਚ ਲੋਕਾਂ ਦੇ ਕਰੋੜਾਂ ਰੁਪਏ ਲੈਕੇ ਫਰਾਰ ਹੋਈ ਕੰਪਨੀ ਕਾਰਵਿਊ ਕੋਆਇਨ ਅਤੇ ਡੀਜੀਟੀ ਕੋਆਇਨ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ ਅਤੇ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨਾਂ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਕਿਸੇ ਵੀ ਗਿਰੋਹ ਨੂੰ ਬਖਸ਼ਿਆ ਜਾਵੇਗਾ।
ਭਾਰਤ ਸਰਕਾਰ ਅਤੇ ਆਰਬੀਆਈ ਵਲੋ ਅਜਿਹੀਆਂ ਕੰਪਨੀਆਂ ਨੂੰ ਕੋਈ ਮਾਨਤਾ ਨਹੀ ਹੈ ਜਦਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਰਕਾਰ ਇਸਨੂੰ ਗੈਰਕਾਨੂੰਨੀ ਐਲਾਣਿਆ ਹੈ। ਇਨਾਂ ਕੋਲ ਮਨੀ ਸਰਕੂਲੇਸ਼ਨ ਅਤੇ ਸੇਬੀ ਦਾ ਕੋਈ ਲਾਇਸੈਸ ਨਹੀ ਹੈ। ਕੋਈ ਵੀ ਕ੍ਰਿਪਟੋ ਕਰੰਸੀ ਭਾਰਤ ਦੇ ਵਿੱਚ ਕਾਨੂੰਨੀ ਤੌਰ ਤੇ ਲੀਗਲ ਵੀ ਨਹੀ ਹੈ। ਅਜਿਹੀਆਂ ਕੰਪਨੀਆਂ ਜਿਥੇ ਗੈਰਕਾਨੂੰਨੀ ਕੰਮ ਕਰਦੀਆਂ ਹਨ ਅਤੇ ਦੇਸ਼ ਦਾ ਪੈਸਾ ਹਵਾਲਾ ਰਾਂਹੀ ਵਿਦੇਸ਼ ਵਿੱਚ ਭੇਜਕੇ ਸਰਕਾਰ ਨੂੰ ਕਰੋੜਾਂ ਰੁਪਏ ਦੇ ਟੈਕਸ਼ ਦਾ ਚੂਨਾ ਵੀ ਲਗਾ ਰਹੀਆਂ ਹਨ।
ਸਾਡੀ ਟੀਮ ਦਾ ਮਕਸਦ ਲੋਕਾਂ ਨੂੰ ਅਜਿਹੀਆਂ ਚਿੱਟਫੰਡ ਕ੍ਰਿਪਟੋ ਕਰੰਸੀ ਕੰਪਨੀਆਂ ਦੇ ਗੋਰਖਧੰਦੇ ਤੋ ਬਚਾਉਣਾ ਹੈ ਤਾਂ ਜੋ ਲੋਕਾਂ ਨੂੰ ਬਾਦ ਵਿੱਚ ਥਾਣਿਆ ਅਤੇ ਅਦਾਲਤਾਂ ਚੱਕਰ ਨਾ ਲਗਾਉਣੇ ਪੈਣ। ਇਸ ਸਬੰਧੀ ਚਿੱਟਫੰਡ ਵਿਰੋਧੀ ਸੰਗਠਨ ਦੇ ਸਕੱਤਰ ਸੁਖਵਿੰਦਰ ਸਿੰਘ ਬੈਰਮਪੁਰ ਨੇ ਦੱਸਿਆ ਕਿ ਇਨਫੋਰਸਮੈਟ ਡਾਇਰੈਕਟਰ , ਵਿੱਤ ਮੰਤਰੀ ਭਾਰਤ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਿਹੀਆਂ ਕੰਪਨੀਆ ਖਿਲਾਫ ਲਿਖਤੀ ਸ਼ਿਕਾਇਤ ਵੀ ਕਰ ਰਹੇ ਹਨ ਤਾਂ ਜੋ ਇਨਾਂ ਖਿਲਾਫ ਕਾਰਵਾਈ ਹੋ ਸਕੇ। .੍ਹ

Related posts

ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ੂਟਰ ਸਮੇਤ ਦੋ ਮੁਲਜਮ ਗ੍ਰਿਫ਼ਤਾਰ

Sanjhi Khabar

ਸੋਨੇ ਦੀਆਂ ਕੀਮਤਾਂ ‘ਚ ਹੋਇਆ ਮੁੜ ਵਾਧਾ

Sanjhi Khabar

ਨਵਜੋਤ ਸਿੱਧੂ ਮਿਲੇ ਕੈਪਟਨ ਨੂੰ, ਪੰਜਾਬ ‘ਚ ਚੱਲ ਰਹੇ ਮੁੱਦਿਆਂ ‘ਤੇ ਤੁਰੰਤ ਕਾਰਵਾਈ ਦੀ ਕੀਤੀ ਮੰਗ

Sanjhi Khabar

Leave a Comment