13.3 C
Los Angeles
April 25, 2024
Sanjhi Khabar
Chandigarh Crime News

ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ, ਈਡੀ ਨੇ ਲਗਾਤਾਰ 10 ਘੰਟੇ ਲਾਈ ਸਵਾਲਾਂ ਦੀ ਝੜੀ

PS MITHA

CHANDIGARH : ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਸਬੰਧੀ ਚੱਲ ਰਹੀ ਜਾਂਚ ਸਬੰਧੀ ਕੁਲਵੰਤ ਸਿੰਘ ਨੂੰ ਜਲੰਧਰ ਦਫਤਰ ਵਿੱਚ ਬੁਲਾ ਕੇ 10 ਘੰਟੇ ਸਵਾਲ-ਜਵਾਬ ਕੀਤੇ।

ਹਾਸਲ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਮੰਗਲਵਾਰ ਸਵੇਰੇ ਗਿਆਰਾਂ ਵਜੇ ਈਡੀ ਦਫਤਰ ਪੁੱਜੇ ਤੇ ਰਾਤ ਨੌਂ ਵਜੇ ਦੇ ਕਰੀਬ ਪੁੱਛ-ਪੜਤਾਲ ਖਤਮ ਹੋਈ। ਸ਼ਰਾਬ ਕਾਰੋਬਾਰੀ ਅਕਸ਼ੈ ਛਾਬੜਾ ਖ਼ਿਲਾਫ਼ ਨਾਰਕੋਟਿਕਸ ਕੰਟਰੋਲ ਬਿਊਰੋ ਜਾਂਚ ਕਰ ਰਿਹਾ ਹੈ ਜਿਸ ਦੇ ਤਾਰ ਮੁਹਾਲੀ ਸਥਿਤ ਰਿਐਲਟੀ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (ਜੇਐਲਪੀਐਲ) ਨਾਲ ਜੁੜਨ ਤੋਂ ਬਾਅਦ ਕੁਲਵੰਤ ਸਿੰਘ ਈਡੀ ਦੇ ਰਾਡਾਰ ’ਤੇ ਆ ਗਏ ਸਨ।

ਦੱਸ ਦਈਏ ਕਿ ਕੁਲਵੰਤ ਸਿੰਘ ਇਸ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹਨ। ਈਡੀ ਵੱਲੋਂ 31 ਅਕਤੂਬਰ ਨੂੰ ‘ਆਪ’ ਵਿਧਾਇਕਾਂ ਦੇ ਦਫ਼ਤਰਾਂ ਤੇ ਰਿਹਾਇਸ਼ੀ ਸਥਾਨਾਂ ’ਤੇ ਛਾਪੇ ਮਾਰੇ ਗਏ ਸਨ ਤੇ ਈਡੀ ਨੂੰ ਕੁਝ ਅਪਰਾਧਿਕ ਦਸਤਾਵੇਜ਼ ਮਿਲੇ ਸਨ। ਈਡੀ ਨੇ ਉਨ੍ਹਾਂ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਸੀ। ਈਡੀ ਦੇ ਅਧਿਕਾਰੀ, ਅਕਸ਼ੈ ਛਾਬੜਾ ਦੇ ਕਾਰੋਬਾਰ ਵਿੱਚ ਪਰਮਜੀਤ ਸਿੰਘ ਸਮੇਤ ਕੰਪਨੀ ਦੇ ਹੋਰ ਡਾਇਰੈਕਟਰਾਂ ਦੇ ਸਬੰਧਾਂ ਦੀ ਵੀ ਜਾਂਚ ਕਰ ਰਹੇ ਹਨ। ਕੁਲਵੰਤ ਸਿੰਘ ਨੂੰ ਅਜੇ ਤੱਕ ਇਸ ਕੇਸ ਵਿੱਚ ਮੁਲਜ਼ਮ ਨਹੀਂ ਬਣਾਇਆ ਗਿਆ ਹੈ।

ਯਾਦ ਰਹੇ ਇਹ ਛਾਪੇਮਾਰੀ ਲੁਧਿਆਣਾ, ਮੁਹਾਲੀ, ਚੰਡੀਗੜ੍ਹ, ਅੰਮ੍ਰਿਤਸਰ, ਜਲੰਧਰ ਤੇ ਗੰਗਾਨਗਰ ਸਮੇਤ 25 ਥਾਵਾਂ ’ਤੇ ਕੀਤੀ ਗਈ ਸੀ। ਏਜੰਸੀ ਨੇ ਉਦੋਂ 4.5 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਸੀ। ਐਨਸੀਬੀ ਵੱਲੋਂ ਨਸ਼ਾ ਤਸਕਰ ਅਕਸ਼ੈ ਕੁਮਾਰ ਛਾਬੜਾ ਤੇ ਉਸ ਦੇ ਸਾਥੀਆਂ ਖਿਲਾਫ਼ ਐਨਡੀਪੀਐਸ ਐਕਟ 1985 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਕੇਸ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਗਈ ਸੀ।

ਕੁਲਵੰਤ ਸਿੰਘ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 254.68 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਸੀ ਤੇ ਉਹ ਸੂਬੇ ਦੇ ਸਭ ਤੋਂ ਅਮੀਰ ਉਮੀਦਵਾਰਾਂ ਵਿੱਚ ਸ਼ੁਮਾਰ ਸੀ। ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਇਕ ਦੀ ਰੀਅਲ ਅਸਟੇਟ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਸੀ ਕਿਉਂਕਿ ਇਸ ਦੇ ਦੋ ਪ੍ਰਾਜੈਕਟ ਕਥਿਤ ਤੌਰ ’ਤੇ ਵਾਤਾਵਰਨ ਨਿਯਮਾਂ ਦੀ ਉਲੰਘਣਾ ਕਰਦੇ ਹਨ।

ਕੁਲਵੰਤ ਸਿੰਘ ਦਸੰਬਰ 2021 ’ਚ ਮੁਹਾਲੀ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ‘ਆਪ’ ’ਚ ਸ਼ਾਮਲ ਹੋਏ ਸਨ ਤੇ ਉਹ ਸਾਲ 2015 ਵਿੱਚ ਕਾਂਗਰਸ ਦੇ ਸਮਰਥਨ ਨਾਲ ਮੁਹਾਲੀ ਨਗਰ ਨਿਗਮ ਦੇ ਪਹਿਲੇ ਮੇਅਰ ਬਣੇ ਸਨ। ਉਹ 2017 ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ ਜਿਨ੍ਹਾਂ ਨੂੰ ਬਾਅਦ ਵਿਚ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ।

Related posts

ਮੋਦੀ ਪਹਿਲਾਂ ਚਾਹ ਵੇਚਦਾ ਸੀ, ਹੁਣ ਦੇਸ਼ ਵੇਚ ਰਿਹਾ ਹੈ : ਭਗਵੰਤ ਮਾਨ

Sanjhi Khabar

ਆਮ ਆਦਮੀ ਨੂੰ ਇਕ ਹੋਰ ਝਟਕਾ, ਬੀਮਾ ਪਾਲਿਸੀ ਮਹਿੰਗੀ ਪਏਗੀ! ਪ੍ਰੀਮੀਅਮ ਅਪ੍ਰੈਲ ਤੋਂ ਵਧ ਸਕਦਾ ਹੈ, ਜਾਣੋ ?

Sanjhi Khabar

ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਤਾਂ ਨਹੀਂ ਮਰਨੇ ਸਨ ਤਿੰਨ ਸੌ ਕਿਸਾਨ, ਨਾ ਲੱਗਦਾ ਮੋਰਚਾ: ਹਰਸਿਮਰਤ ਬਾਦਲ

Sanjhi Khabar

Leave a Comment