14.8 C
Los Angeles
May 16, 2024
Sanjhi Khabar
Amritsar Politics

ਪੰਜਾਬ ਪਹੁੰਚੇ ਕੇਜਰੀਵਾਲ ਨੇ ਠੋਕਿਆ ਚੰਨੀ ਅਤੇ ਸਿੱਧੂ

PS Mitha
ਅੰਮ੍ਰਿਤਸਰ  ਆਮ ਆਦਮੀ ਪਾਰਟੀ ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਦੇਰ ਰਾਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ ਅਤੇ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਨੂੰ ਇਨ੍ਹਾਂ ਨੇ ਲੁੱਟਿਆ ਅਤੇ ਹੁਣ ਗਾਲ੍ਹਾਂ ਮੈਨੂੰ ਦਿੰਦੇ ਹਨ। ਕੇਜਰੀਵਾਲ ਨੇ ਇਹ ਗੱਲ ਵੀਰਵਾਰ ਦੇਰ ਰਾਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਪੋਰਟ ਪੁੱਜਣ ਤੋਂ ਬਾਅਦ ਮੀਡੀਆ ਨੂੰ ਕਹੀ। ਉਨ੍ਹਾਂ ਨੇ ਕਿਹਾ ਕਿ ਸੱਚਾਈ ਦਾ ਰਸਤਾ ਕੰਡਿਆਂ ਨਾਲ ਭਰਿਆ ਹੈ। ਜੋ ਸੱਚਾਈ ‘ਤੇ ਚਲਦਾ ਹੈ, ਉਸ ਨੂੰ ਗਾਲ੍ਹਾਂ ਸੁਣਨੀਆਂ ਹੀ ਪੈਂਦੀਆਂ ਹਨ। ਚੰਨੀ, ਸਿੱਧੂ ਸਾਹਿਬ ਅਤੇ ਸੁਖਬੀਰ ਬਾਦਲ ਸਾਰੇ ਮੈਨੂੰ ਗਾਲ੍ਹਾਂ ਦਿੰਦੇ ਹਨ। ਚੰਨੀ, ਸੁਖਬੀਰ ਬਾਦਲ ਅਤੇ ਸੁਖਬੀਰ ਬਾਦਲ ਚੰਨੀ ਨੂੰ ਕੁਝ ਨਹੀਂ ਬੋਲਣਗੇ। ਪੰਜਾਬ ਨੂੰ 60 ਸਾਲਾਂ ਤੱਕ ਇਨ੍ਹਾਂ ਨੇ ਲੁੱਟਿਆ ਹੈ।

ਉਨ੍ਹਾਂ ਨੇ ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਨੇ ਦੋਵਾਂ ਨੂੰ ਪਰਖ ਕੇ ਦੇਖ ਲਿਆ ਹੈ। ਕੇਜਰੀਵਾਲ ਨੇ ਅੰਮ੍ਰਿਤਸਰ ਦੇ ਪੂਰਵੀ ਹਲਕੇ ਤੋਂ ਬਿਕਰਮ ਮਜੀਠੀਆ ਵਲੋਂ ਨਵਜੋਤ ਸਿੱਧੂ ਦੇ ਸਾਹਮਣੇ ਚੋਣ ਮੈਦਾਨ ਵਿਚ ਉਤਰਨ ਬਾਰੇ ਪੁੱਛੇ ਸਵਾਲ ‘ਤੇ ਕਿਹਾ ਕਿ ਦੋਵੇਂ ਵੱਡੇ ਸਿਆਸੀ ਹਾਥੀ ਹਨ। ਜਿਨ੍ਹਾਂ ਦੇ ਪੈਰਾਂ ਹੇਠ ਦਬ ਕੇ ਜਨਤਾ ਦਬ ਜਾਵੇਗੀ। ਮਜੀਠੀਆ ਦੀ ਜ਼ਮਾਨਤ ਕੈਂਸਲ ਹੋ ਚੁੱਕੀ ਹੈ ਅਤੇ ਹੁਣ ਜੇਲ੍ਹ ਜਾਣ ਦੇ ਮਾਰੇ ਡਰਦਾ ਹੋਇਆ ਭੱਜਦਾ ਫਿਰ ਰਿਹਾ। ਸਿੱਧੂ ਅਪਣੇ ਹਲਕੇ ਵਿਚ ਜਾਂਦੇ ਨਹੀਂ। ਕਿਸੇ ਦੇ ਸੁਖਦੁਖ ਵਿਚ ਕੰਮ ਨਹੀਂ ਆਉਂਦੇ। ਸਿੱਧੂ ਨੇ ਅਪਣੇ ਹਲਕੇ ਵਿਚ ਕੋਈ ਕੰਮ ਨਹੀਂ ਕੀਤਾ।

ਇਸ ਤੋਂ ਪਹਿਲਾਂ ਸਿੱਧੂ ਤੇ ਮਜੀਠੀਆ ਬਾਰੇ ‘ਆਪ’ ਦੇ ਪੰਜਾਬ ਵਿਚ ਸੀਐਮ ਚਿਹਰਾ ਭਗਵੰਤ ਮਾਨ ਨੇ ਕਿਹਾ ਸੀ ਕਿ ਲੋਕ ਅੰਮ੍ਰਿਤਸਰ ਈਸਟ ਤੋਂ ਸਾਡੀ ਉਮੀਦਵਾਰ ਡਾ. ਜੀਵਨਜੀਤ ਕੌਰ ਨੂੰ ਜਿਤਾ ਦੇਣ, ਇਹ ਦੋਵੇਂ ਹੀ ਚੁੱਪ ਕਰਕੇ ਬੈਠ ਜਾਣਗੇ। ਭਗਵੰਤ ਮਾਨ ਨੇ ਕਾਂਗਰਸ ਵਲੋਂ ਟਿਕਟਾਂ ਦੀ ਵੰਡ ‘ਤੇ ਵੀ ਨਿਸ਼ਾਨਾ ਸਾਧਿਆ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਵਿਚ ਖੁਲ੍ਹ ਕੇ ਭਾਈ-ਭਤੀਜਾਵਦ ਹੋ ਰਿਹਾ ਹੈ। ਨਵਜੋਤ ਸਿੱਧੂ ਦੇ ਭਤੀਜੇ ਸਮਿਤ ਅਤੇ ਰਾਜਿੰਦਰ ਕੌਰ ਭੱਠਲ ਦੇ ਜਵਾਈ ਨੂੰ ਟਿਕਟ ਦਿੱਤੀ ਗਈ ਹੈ। ਇਸ ਦੇ ਉਲਟ ਆਮ ਆਦਮੀ ਪਾਰਟੀ ਨੇ ਸਧਾਰਣ ਵਰਕਰਾਂ ਨੂੰ ਟਿਕਟ ਦਿੱਤੀ ਹੈ।
ਮਾਨ ਨੇ ਇਸ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਸੰਗਰੂਰ ਤੋਂ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਅਰਬਪਤੀ ਅਰਵਿੰਦ ਖੰਨਾ ਦੇ ਖ਼ਿਲਾਫ਼ ਨਰਿੰਦਰ ਕੌਰ ਲੜ ਰਹੀ ਹੈ। ਨਰਿੰਦਰ ਕੌਰ ਸਵੇਰੇ ਘਰ ਦਾ ਕੰਮ ਕਰਨ ਤੋਂ ਬਾਅਦ ਕੈਂਪੇਨ ਦੇ ਲਈ ਜਾਂਦੀ ਹੈ। ਇਸੇ ਤਰ੍ਹਾਂ ਸਮਰਾਲਾ ਤੋਂ ਸ਼ਰਾਬ ਕਿੰਗ ਦੇ ਮੁਕਾਬਲੇ ਆਮ ਘਰ ਦਾ ਆਦਮੀ ਜਗਤਾਰ ਸਿੰਘ ਚੋਣ ਲੜ ਰਿਹਾ ਹੈ।

Related posts

ਪੰਜਾਬ ਵਿੱਚ 1300 ਬੂਥ ਕ੍ਰਿਟੀਕਲ ਐਲਾਨੇ

Sanjhi Khabar

ਸ਼੍ਰੋਮਣੀ ਅਕਾਲੀ ਦਲ ਸਮਾਜ ਦੇ ਵਰਗ ਨਾਲ ਧੋਖਾ ਕਿਉਂ ਕੀਤਾ ਬਜਟ ਇਜਲਾਸ ਦੌਰਾਨ ਇਹ ਦੱਸਣ ਲਈ ਕਾਂਗਰਸ ਸਰਕਾਰ ਨੁੰ ਮਜਬੂਰ ਕਰੇਗਾ

Sanjhi Khabar

ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਨੂੰ ਲੈ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ ਕਿਹਾ, ”ਅਬਕੀ ਬਾਰ ਕਰੋੜਾਂ ਬੇਰੁਜ਼ਗਾਰ”

Sanjhi Khabar

Leave a Comment